5 ਲੱਖ ਰਿਸ਼ਵਤ ਲੈਂਦੇ ਫੜੇ ਗਏ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਦੁਬਾਰਾ ਸੀਬੀਆਈ ਨੇ 5 ਦਿਨਾਂ ਦੀ ਰਿਮਾਂਡ ‘ਤੇ ਭੇਜਿਆ ਹੈ। ਵੀਰਵਾਰ ਨੂੰ ਚੰਡੀਗੜ੍ਹ CBI ਕੋਰਟ ਵਿਚ ਭੁੱਲਰ ਦੇ ਨਾਲ ਵਿਚੌਲੀਏ ਕ੍ਰਿਸ਼ਨੂੰ ਨੂੰ ਪੇਸ਼ ਕੀਤਾ ਗਿਆ। ਇਥੇ ਕੋਰਟ ਨੇ ਕ੍ਰਿਸ਼ਨੂੰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ।
ਸੁਣਵਾਈ ਦੌਰਾਨ ਭੁੱਲਰ ਦੇ ਵਕੀਲ ਨੇ ਜੇਲ੍ਹ ਵਿਚ ਉਨ੍ਹਾਂ ਤੋਂ ਮਿਲਣ ਲਈ ਪਟੀਸ਼ਨ ਲਗਾਈ ਜਿਸ ‘ਤੇ ਅਦਾਲਤ ਨੇ ਹੁਕਮ ਦਿੱਤਾ ਕਿ ਭੁੱਲਰ ਵਕੀਲ ਤੋਂ ਹਰ ਦਿਨ ਸ਼ਾਮ 4 ਤੋਂ 5 ਵਜੇ ਦੇ ਵਿਚ ਮੁਲਾਕਾਤ ਕਰ ਸਕਦੇ ਹਨ।
ਇਹ ਵੀ ਪੜ੍ਹੋ : DIG ਭੁੱਲਰ ਮਾਮਲੇ ‘ਚ ਵਿਚੋਲੀਆ ਕ੍ਰਿਸ਼ਨੂੰ ਸ਼ਾਰਦਾ ਦੀ ਕੋਰਟ ‘ਚ ਪੇਸ਼ੀ, ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ
ਇਸ ਤੋਂ ਪਹਿਲਾਂ ਭੁੱਲਰ ਦੇ ਵਕੀਲ ਨੇ ਰਿਮਾਂਡ ਦਾ ਵਿਰੋਧ ਕੀਤਾ। ਉੁਨ੍ਹਾਂ ਕਿਹਾ ਕਿ ਸੀਬੀਆਈ ਪੰਜਾਬ ਵਿਚ ਐਂਟਰੀ ਹੀ ਨਹੀਂ ਕਰ ਸਕਦੀ, ਗ੍ਰਿਫਤਾਰੀ ਗੈਰ-ਕਾਨੂੰਨੀ ਹੈ। ਦੂਜੇ ਪਾਸੇ ਸੀਬੀਆਈ ਦੇ ਵਕੀਲ ਨੇ ਕਿਹਾ ਕਿ 2 ਮਹੀਨੇ ਵਿਚ ਪਹਿਲਾਂ ਡੀਆਈਜੀ ਹਰਚਰਨ ਭੁੱਲਰ ਦੇ ਖਾਤੇ ਵਿਚ 32 ਲੱਖ ਰੁਪਏ ਆਏ, ਜਦੋਂ ਕਿ ਇਨ੍ਹਾਂ ਦੀ ਇੰਨੀ ਸੈਲਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
The post ਕੋਰਟ ਨੇ ਮੁਅੱਤਲ DIG ਨੂੰ ਮੁੜ 5 ਦਿਨਾਂ ਦੇ ਰਿਮਾਂਡ ‘ਤੇ ਭੇਜਿਆ, CBI ਕੋਰਟ ‘ਚ ਕੀਤਾ ਗਿਆ ਸੀ ਪੇਸ਼ appeared first on Daily Post Punjabi.

