ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਕੀਤੇ ਖੁਲਾਸੇ ਬਰਨਾਲਾ ਤੋਂ ਦਿਲ ਕੰਬਾਊਂ ਖਬਰ ਸਾਹਮਣੇ ਆਈ ਹੈ ਜਿਥੋਂ ਦੇ 3 ਮੈਂਬਰਾਂ ਨੂੰ ਇਕ ਵਿਅਕਤੀ ਵੱਲੋਂ ਧੋਖੇ ਦੇ ਨਾਲ ਨਹਿਰ ਵਿਚ ਧੱਕਾ ਦੇ ਦਿੱਤਾ ਗਿਆ। ਮੁਲਜ਼ਮ ਵੱਲੋਂ ਪਹਿਲਾਂ ਪਰਿਵਾਰ ਨੂੰ ਨੈਣਾ ਦੇਵੀ ਲੈ ਕੇ ਜਾਇਆ ਜਾਂਦਾ ਹੈ ਤੇ ਮੱਥਾ ਟੇਕਣ ਦੇ ਬਾਅਦ ਮੁਲਜ਼ਮ ਬਹਾਨਾ ਲਗਾਉਂਦਾ ਹੈ ਕਿ ਮੰਦਰ ਤੋਂ ਜਿਹੜਾ ਨਾਰੀਅਲ ਮਿਲਿਆ ਹੈ, ਉਸ ਨੂੰ ਭਾਖੜਾ ਨਹਿਰ ਵਿਚ ਚੜ੍ਹਾਉਣਾ ਹੈ ਪਰ ਉਥੇ ਜਾ ਕੇ ਉਹ ਧੋਖੇ ਨਾਲ ਮਾਂ-ਪੁੱਤ ਤੇ ਧੀ ਨੂੰ ਨੂੰ ਨਹਿਰ ਵਿਚ ਧੱਕਾ ਦੇ ਦਿੰਦਾ ਹੈ।
ਪੀੜਤ ਪਰਿਵਾਰ ਪਿੰਡ ਸ਼ੇਖਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਪਹਿਲਾਂ ਮਾਂ-ਧੀ ਤੇ ਪੁੱਤ ਤਿੰਨਾਂ ਨੂੰ ਲੈ ਕੇ ਨੈਣਾ ਦੇਵੀ ਲੈ ਕੇ ਜਾਂਦਾ ਹੈ ਤੇ ਵਾਪਸੀ ਵਿਚ ਪੂਰੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ, ਇਸ ਮਗਰੋਂ ਦੋਸ਼ੀ ਬਰਨਾਲਾ ਥਾਣੇ ਵਿਚ ਪਹੁੰਚ ਕੇ ਤਿੰਨਾਂ ਦੀ ਗੁੰਮਸ਼ੁਦਗੀ ਹੋਣ ਦੀ ਰਿਪੋਰਟ ਦਰਜ ਕਰਾਉਂਦਾ ਹੈ। ਪੁਲਿਸ ਵੱਲੋਂ ਸਾਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ। ਮੁਲਜ਼ਮ ਵੱਲੋਂ ਕਿਰਨਜੀਤ ਕੌਰ (45), ਸੁਖਚੈਨਪ੍ਰੀਤ ਕੌਰ 25 ਤੇ ਹਰਮਨਜੀਤ ਸਿੰਘ 22 ਸਾਲ ਨੂੰ ਨਹਿਰ ਵਿਚ ਧੱਕਾ ਦਿੰਦਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਸ਼/ਰਾਬ ਪੀ ਕੇ ਪਹੁੰਚਿਆ ਸ਼ਖਸ, ਸ਼੍ਰੋਮਣੀ ਕਮੇਟੀ ਦੇ ਵਲੰਟੀਅਰਾਂ ਨੇ ਫੜ ਕੇ ਕੀਤਾ ਬਾਹਰ
ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਨੂੰ ਸ਼ੱਕ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਸਖਤੀ ਨਾਲ ਪੁੱਛਗਿਛ ਦੇ ਬਾਅਦ ਉਹ ਆਪਣਾ ਜ਼ੁਲਮ ਕਬੂਲ ਲੈਂਦਾ ਹੈ ਤੇ ਦੱਸਦਾ ਹੈ ਕਿ ਉਸ ਨੇ ਹੀ ਤਿੰਨਾਂ ਨੂੰ ਨਹਿਰ ਵਿਚ ਧੱਕਾ ਮਾਰਿਆ ਸੀ। ਸਾਰਾ ਮਾਮਲਾ ਜ਼ਮੀਨ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਕੋਈ ਜ਼ਮੀਨ ਵੇਚੀ ਗਈ ਸੀ ਤੇ ਉਸੇ ਦੇ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਚੱਕਰ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਬੰਧੀ ਵੱਡੇ ਖੁਲਾਸੇ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -:
The post ਰੂਹ ਕੰਬਾਊਂ ਵਾਰਦਾਤ, ਨਾਰੀਅਲ ਚੜ੍ਹਾਉਣ ਦੇ ਬਹਾਨੇ ਬੰਦੇ ਨੇ ਭਾਖੜਾ ਨਹਿਰ ‘ਚ ਮਾਂ-ਧੀ ਤੇ ਪੁੱਤ ਨੂੰ ਦਿੱਤਾ ਧੱਕਾ appeared first on Daily Post Punjabi.

