ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ BJP ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ। ਪੰਜਾਬ ‘ਚ ਸਰਕਾਰ ਬਣਾਉਣ ਲਈ ਅਕਾਲੀ ਦਲ ਨਾਲ ਗਠਜੋੜ ਜ਼ਰੂਰੀ ਹੈ।
2027 ‘ਚ ਸੱਤਾ ‘ਚ ਆਉਣ ਲਈ ਗਠਜੋੜ ਤੋਂ ਬਿਨ੍ਹਾਂ ਕੋਈ ਰਾਹ ਨਹੀਂ । ਉਨ੍ਹਾਂ ਤਰਕ ਦਿੱਤਾ ਕਿ ਪੂਰੇ ਪੰਜਾਬ ‘ਚ BJP ਦਾ ਕੈਡਰ ਨਹੀਂ ਹੈ। ਜੇ ਲੋਕ ਸਭਾ ਚੋਣ ਇਕੱਠੇ ਲੜਦੇ ਤਾਂ 7-8 ਸੀਟਾਂ ਜਿੱਤ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ ਭਾਜਪਾ ਦਾ ਆਧਾਰ ਨਹੀਂ ਹੈ ਪਰ ਅਕਾਲੀ ਦਲ ਦਾ ਹੈ। ਇਸ ਲਈ ਦੋਵਾਂ ਨੂੰ ਇਕ-ਦੂਜੇ ਦੀ ਜ਼ਰੂਰਤ ਹੈ ਤਾਂ ਹੀ ਪੰਜਾਬ ਵਿਚ ਸਰਕਾਰ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਮੇਰਾ ਤਜਰਬਾ ਹੈ। ਜੇਕਰ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਨਹੀਂ ਹੁੰਦਾ ਤਾਂ ਸਰਕਾਰ ਬਣਾਉਣ ਬਾਰੇ ਭੁੱਲ ਜਾਓ।
ਇਹ ਵੀ ਪੜ੍ਹੋ : ਖੰਨਾ : ਪਾਵਰਕਾਮ ਵਿਭਾਗ ਦੇ ਇੱਕ ਲਾਈਨਮੈਨ ਦੀ ਡਿਊਟੀ ਦੌਰਾਨ ਮੌ.ਤ, ਕਰੰਟ ਲੱਗਣ ਕਾਰਨ ਨਿਕਲੇ ਸਾ/ਹ
ਦੱਸ ਦੇਈਏ ਕਿ ਕੈਪਟਨ ਪਹਿਲਾਂ ਵੀ ਗਠਜੋੜ ਦੀ ਪੈਰਵੀ ਕਰਦੇ ਰਹੇ ਹਨ। ਇਸ ਨੂੰ ਲੈ ਕੇ ਅਕਾਲੀ ਦਲ ਦੀ ਭਾਜਪਾ ਨਾਲ ਪਰਦੇ ਦੇ ਪਿੱਛੇ ਗੱਲਬਾਤ ਵੀ ਚੱਲਦੀ ਰਹੀ ਹੈ ਪਰ ਗਠਜੋੜ ਨਹੀਂ ਹੋ ਸਕਿਆ। ਦੱਸ ਦੇਈਏ ਕਿ 2020-21 ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਨੇ ਭਾਜਪਾ ਤੋਂ ਗਠਜੋੜ ਤੋੜ ਲਿਆ ਸੀ ਜਿਸ ਦੇ ਬਾਅਦ ਭਾਜਪਾ ਤੇ ਅਕਾਲੀ ਦਲ ਦੋਵੇਂ ਹੀ ਕਮਜ਼ੋਰ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
The post ਗਠਜੋੜ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਪੰਜਾਬ ‘ਚ BJP ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ appeared first on Daily Post Punjabi.

