ਭਾਰਤ ਘਰੇਲੂ ਮੈਦਾਨ ‘ਤੇ 15 ਸਾਲਾਂ ਬਾਅਦ ਦੱਖਣੀ ਅਫਰੀਕਾ ਤੋਂ ਹਾਰਿਆ, 124 ਦੌੜਾਂ ਦਾ ਵੀ ਪਿੱਛਾ ਨਹੀਂ ਕਰ ਸਕੀ ਟੀਮ

ਭਾਰਤ ਨੂੰ ਸਾਊਥ ਅਫਰੀਕਾ ਖਿਲਾਫ ਕੋਲਕਾਤਾ ਟੈਸਟ ਵਿਚ 30 ਦੌੜਾਂ ਦੀ ਹਾਰ ਝੇਲਣੀ ਪਈ ਹੈ। ਟੀਮ 15 ਸਾਲ ਬਾਅਦ ਆਪਣੇ ਘਰੇਲੂ ਮੈਦਾਨ ਵਿਚ ਸਾਊਥ ਅਫਰੀਕਾ ਖਿਲਾਫ ਕੋਈ ਮੈਚ ਹਾਰੀ ਹੈ। ਪਿਛਲੀ ਹਾਰ 2010 ਵਿਚ ਗ੍ਰੀਮ ਸਮਿਥ ਦੀ ਕਪਤਾਨੀ ਵਿਚ ਨਾਗਪੁਰ ਵਿਚ ਮਿਲੀ ਸੀ।

ਈਡਨ ਗਾਰਡਨਸ ਸਟੇਡੀਅਨ ਵਿਚ ਐਤਵਾਰ ਨੂੰ 124 ਦੌੜਾਂ ਦਾ ਟਾਰਗੈੱਟ ਚੇਜ ਕਰ ਰਹੀ ਭਾਰਤੀ ਟੀਮ 9 ਵਿਕਟਾਂ ‘ਤੇ ਸਿਰਫ 93 ਦੌੜਾਂ ਹੀ ਬਣਾ ਸਕੀ। ਕਪਤਾਨ ਸ਼ੁਭਮਨ ਗਿੱਲ ਬੱਲੇਬਾਜ਼ੀ ਕਰਨ ਨਹੀਂ ਆਏ। ਉਹ ਇਕ ਦਿਨ ਪਹਿਲਾਂ ਗਰਦਨ ਵਿਚ ਦਰਦ ਕਰਕੇ ਰਿਟਾਇਰ ਹੋਏ ਸਨ। ਵਾਸ਼ਿੰਗਟਨ ਸੁੰਦਰ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ। ਸਾਈਮਨ ਹਾਰਮਰ ਨੇ ਮੈਚ ਵਿਚ ਕੁੱਲ 8 ਵਿਕਟਾਂ ਲਈਆਂ। ਮੈਚ ਵਿਚ ਇਕਲੌਤੀ ਫਿਫਟੀ ਅਫਰੀਕੀ ਕਪਤਾਨ ਟੇਂਬਾ ਬਾਵੂਮਾ ਨੇ ਲਗਾਈ। ਉਹ ਦੂਜੀ ਪਾਰੀ ਵਿਚ 55 ਦੌੜਾਂ ਬਣਾ ਕੇ ਪਰਤੇ।आउट होने के बाद निराश जडेजा।

ਇਸ ਤੋਂ ਪਹਿਲਾਂ ਸਾਊਥ ਅਫਰੀਕਾ ਦੂਜੀ ਪਾਰੀ ਵਿਚ 152 ਦੌੜਾਂ ‘ਤੇ ਆਲਆਊਟ ਹੋ ਗਈ। ਟੀਮ ਨੇ ਸ਼ੁੱਕਰਵਾਰ ਨੂੰ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਕੀਤਾ ਤੇ ਪਹਿਲੀ ਪਾਰੀ ਵਿਚ 158 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ਵਿਚ 189 ਦੌੜਾਂ ਬਣਾਈਆਂ ਸਨ।

ਦੂਜੀ ਪਾਰੀ ਵਿਚ ਭਾਰਤ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਬਿਖਰ ਗਈ। ਟੌਪ ਆਰਡਰ ਨੇ ਸ਼ੁਰੂਆਤ ਵਿਚ ਹੀ ਲਗਾਤਾਰ ਵਿਕਟ ਗੁਆ ਦਿੱਤੇ। ਓਪਨਰ ਯਸ਼ਸਵੀ ਜਾਇਸਵਾਲ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ। ਟੀਮ ਨੂੰ 1 ਦੌੜ ਦੇ ਸਕੋਰ ‘ਤੇ ਦੂਜਾ ਝਟਕਾ ਲੱਗਾ। ਕੇਐੱਲ ਰਾਹੁਲ 1 ਦੌੜ ਬਣਾ ਕੇ ਆਊਟ ਹੋ ਗਏ। ਇਸ ਦੇ ਬਾਅਦ ਵਾਸ਼ਿੰਗਟਰ ਸੁੰਦਰ ਤੇ ਧਰੁਵ ਜੁਰੇਲ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਵਾਂਦੇ ਵਿਚ ਪਾਰੀ ਦੀ ਸਭ ਤੋਂ ਵਡੀ 32 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਸਾਈਮਨ ਹਾਰਮਰ ਨੇ ਜੁਰੇਲ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਦੇ ਬਾਅਦ ਮਿਡਲ ਆਰਡਰ ਬਿਲਕੁਲ ਨਹੀਂ ਟਿਕ ਸਕਿਆ। ਸਊਥ ਅਫਰੀਕਾ ਦੇ ਗੇਂਦਬਾਜ਼ਾਂ ਨੇ ਸਟੀਕ ਲਾਈਨ ਲੈਂਥ ਰੱਖ ਕੇ ਭਾਰਤੀ ਬੱਲੇਬਾਜ਼ਾਂ ‘ਤੇ ਲਗਾਤਾਰ ਦਬਾਅ ਬਣਾਇਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈ.ਰੋਇ/ਨ ਤੇ ਹ.ਥਿਆ/ਰਾਂ ਸਣੇ 5 ਵਿਅਕਤੀਆਂ ਨੂੰ ਕੀਤਾ ਕਾਬੂ 

ਸਪਿਨਰ ਸਾਈਮਨ ਹਾਰਮਰ ਨੇ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਮੈਚ ਵਿਚ 8 ਵਿਕਟਾਂ ਲਈਆਂ। ਦੋਵੇਂ ਪਾਰੀਆਂ ਵਿਚ 4-4 ਵਿਕਟਾਂ ਲਈਆਂ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਹਾਰਮਰ ਨੇ ਪਹਿਲੀ ਪਾਰੀ ਵਿਚ ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਦੀਆਂ ਵਿਕਟਾਂ ਲਈਆਂ। ਦੂਜੇ ਪਾਸੇ ਦੂਜੀ ਈਨਿੰਗ ਵਿਚ ਜੁਰੇਲ, ਪੰਤ, ਜਡੇਜਾ ਤੇ ਕੁਲਦੀਪ ਨੂੰ ਆਊਟ ਕੀਤਾ।

The post ਭਾਰਤ ਘਰੇਲੂ ਮੈਦਾਨ ‘ਤੇ 15 ਸਾਲਾਂ ਬਾਅਦ ਦੱਖਣੀ ਅਫਰੀਕਾ ਤੋਂ ਹਾਰਿਆ, 124 ਦੌੜਾਂ ਦਾ ਵੀ ਪਿੱਛਾ ਨਹੀਂ ਕਰ ਸਕੀ ਟੀਮ appeared first on Daily Post Punjabi.



source https://dailypost.in/news/sports/india-lost-to-south-africa/
Previous Post Next Post

Contact Form