ਵਾਇਰਲ ਆਡੀਓ ਤੇ ਵੀਡੀਓ ਮਾਮਲੇ ‘ਚ ਫਿਲੌਰ ਦਾ SHO ਕਸੂਤਾ ਫਸਿਆ ਹੈ। ਫਿਲੌਰ ਪੁਲਿਸ ਵੱਲੋਂ ਇਸ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਸੋਸ਼ਲ ਮੀਡੀਆ ਮੋਨੀਟਰਿੰਗ ਟੀਮ ਨੇ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਸਨ ਤੇ ਜਾਂਚ ਮਗਰੋਂ ਪੁਲਿਸ ਨੇ SHO ਖਿਲਾਫ਼ 2 FIR ਦਰਜ ਕੀਤੇ ਗਏ ਹਨ।
ਦੱਸ ਦੇਈਏ ਕਿ ਜਬਰ ਜਨਾਹ ਪੀੜਤ ਲੜਕੀ ਦੀ ਮਾਂ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਥਾਣੇ ਦੇ SHO ਵੱਲੋਂ ਜਲੀਲ ਕੀਤਾ ਜਾ ਰਿਹਾ ਹੈ ਤੇ ਕਈ ਅਸ਼ਲੀਲ ਗੱਲਾਂ ਕਰਕੇ ਵਰਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨਾਲ ਸਬੰਧਤ ਇਕ ਵੀਡੀਓ ਤੇ ਆਡੀਓ ਵੀ ਸਾਹਮਣੇ ਆਈ ਸੀ ਤੇ SHO ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ ਪਰ ਹੁਣ ਪੁਲਿਸ ਨੇ ਕਾਰਵਾਈ ਕਰਦਿਆਂ ਐੱਸਐੱਚਓ ਖਿਲਾਫ 2 FIR ਦਰਜ ਕਰ ਲਈਆਂ ਹਨ।
ਇਹ ਵੀ ਪੜ੍ਹੋ: ਉਤਰਾਖੰਡ ‘ਚ ਭਿਖਾਰਨ ਨਿਕਲੀ ਲੱਖਪਤੀ! ਝੋਲੇ ‘ਚੋਂ ਨਿਕਲੇ ਲੱਖਾਂ ਰੁਪਏ, ਗਿਣਦੇ-ਗਿਣਦੇ ਥੱਕੇ ਲੋਕ
ਜ਼ਿਕਰਯੋਗ ਹੈ ਕਿ ਪਹਿਲਾ ਮੁਕੱਦਮਾ 23.10.2025 ਨੂੰ ਧਾਰਾ 64 (2) ਬੀਐੱਨਐੱਸ ਤਹਿਤ ਮਾਮਲਾ ਦਰਜ ਹੋਇਆ। ਦੂਜਾ ਮਾਮਲਾ 24.10.2025 ਨੂੰ 75 (2) ਬੀਐੱਨਐੱਸ ਦੇ ਤਹਿਤ ਦਰਜ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਇਹ ਮਾਮਲਾ ਕਾਫੀ ਵਾਇਰਲ ਹੋਇਆ ਸੀ ਤੇ ਜਾਂਚ ਮਗਰੋਂ 2 FIR ਦਰਜ ਕਰ ਲਏ ਗਏ।
ਵੀਡੀਓ ਲਈ ਕਲਿੱਕ ਕਰੋ -:
The post ਵਾਇਰਲ ਆਡੀਓ ਤੇ ਵੀਡੀਓ ਮਾਮਲੇ ‘ਚ ਫਿਲੌਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ, SHO ਖਿਲਾਫ਼ 2 FIR ਕੀਤੇ ਦਰਜ appeared first on Daily Post Punjabi.

