ਦਸਤਾਰਬੰਦੀ ਮਗਰੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਬੋਲ-‘ਮੈਂ ਹਮੇਸ਼ਾ ਪੰਥ ਦੀਆਂ ਰਵਾਇਤਾਂ ਤੇ ਅਸੂਲਾਂ ਮੁਤਾਬਕ ਚੱਲਾਂਗਾ’

ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪੰਥਕ ਰਵਾਇਤਾਂ ਅਨੁਸਾਰ ਇੱਕ ਵਾਰ ਫਿਰ ਦਸਤਾਰਬੰਦੀ ਕੀਤੀ ਗਈ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆਨੀ ਗੜਗੱਜ ਨੂੰ ਦਸਤਾਰ ਬੰਨ੍ਹ ਕੇ ਸਨਮਾਨਿਤ ਕੀਤਾ। ਦਸਤਾਰਬੰਦੀ ਹੋਣ ਮਗਰੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ‘ਮੈਂ ਹਮੇਸ਼ਾ ਪੰਥ ਦੀਆਂ ਰਵਾਇਤਾਂ ਤੇ ਅਸੂਲਾਂ ਮੁਤਾਬਕ ਚੱਲਾਂਗਾ ਤੇ ਕੌਮ ਇਕ ਆ ਤੇ ਇਕ ਹੀ ਰਹੇਗੀ। ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਅਸੀਂ ਸਾਰੇ ਉਨ੍ਹਾਂ ਸਾਹਮਣੇ ਝੁਕਦੇ ਹਾਂ।

ਜਥੇਦਾਰ ਗੜਗੱਜ ਦਸਤਾਰਬੰਦੀ ਸਮਾਗਮ ਮੌਕੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੇਰੇ ਜੀਜਾ ਜੀ ਚੜ੍ਹਾਈ ਕਰ ਗਏ ਪਰ ਉਹਨਾਂ ਦੀ ਇੱਛਾ ਸੀ ਕਿ ਸਮੁੱਚਾ ਪੰਥ ਇਕੱਠਾ ਹੋ ਕੇ ਦਸਤਾਰਾਂ ਭੇਟ ਕਰੇ ਤੇ ਅੱਜ ਉਹ ਜਿੱਥੇ ਵੀ ਹੋਣਗੇ, ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਮਿਲੇਗੀ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਚੱਲਣ ਦੀ ਗੱਲ ਕਹੀ। ਉਨ੍ਹਾਂ ਨੇ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ‘ਤੇ ਚਿੰਤਾ ਪ੍ਰਗਟਾਈ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੋਗਾ ਵਿੱਚ ਪਤੀ-ਪਤਨੀ ਵੱਲੋਂ ਨਸ਼ਿਆਂ ਲਈ ਆਪਣੀ ਹੀ ਔਲਾਦ ਨੂੰ ਵੇਚਣ ਦੀ ਘਟਨਾ ‘ਤੇ ਵੀ ਦੁੱਖ ਜ਼ਾਹਰ ਕੀਤਾ।

ਇਹ ਵੀ ਪੜ੍ਹੋ : ਗਿ. ਕੁਲਦੀਪ ਸਿੰਘ ਗੜਗੱਜ ਦੀ ਅੱਜ ਮੁੜ ਹੋਈ ਦਸਤਾਰਬੰਦੀ, ਕਈ ਜਥੇਬੰਦੀਆਂ ਨੇ ਕੀਤੀ ਸ਼ਮੂਲੀਅਤ

ਜਥੇਦਾਰ ਗੜਗੱਜ ਦੀ ਦਸਤਾਰਬੰਦੀ ਮਗਰੋਂ ਡਾ. ਦਲਜੀਤ ਚੀਮਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਅੱਜ ਪੰਥਕ ਜਥੇਬੰਦੀਆਂ ਨੇ ਜਥੇਦਾਰ ਗੜਗੱਜ ਨੂੰ ਦਸਤਾਰਾਂ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਸਾਰੀ ਸੰਗਤ ਦੀ ਭਾਵਨਾ ਸੀ ਕਿ ਪੰਥ ‘ਚ ਪੂਰਨ ਏਕਾ ਹੋਵੇ।

ਵੀਡੀਓ ਲਈ ਕਲਿੱਕ ਕਰੋ -:

The post ਦਸਤਾਰਬੰਦੀ ਮਗਰੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਬੋਲ-‘ਮੈਂ ਹਮੇਸ਼ਾ ਪੰਥ ਦੀਆਂ ਰਵਾਇਤਾਂ ਤੇ ਅਸੂਲਾਂ ਮੁਤਾਬਕ ਚੱਲਾਂਗਾ’ appeared first on Daily Post Punjabi.



Previous Post Next Post

Contact Form