ਪੰਜਾਬ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਤੇ ਹਰਿਆਣਾ ਵਿਚ ਅੰਬਾਲਾ ਦੀ ਰਹਿਣ ਵਾਲੀ ਬਾਲੀਵੁੱਡ ਐਕਟ੍ਰੈਸ ਪਰਿਣੀਤੀ ਚੋਪੜਾ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਐਕਟ੍ਰੈਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਉਹ ਦਿੱਲੀ ਦੇ ਹਸਪਤਾਲ ਵਿਚ ਭਰਤੀ ਸੀ। ਰਾਘਵ ਚੱਢਾ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ।
ਰਾਘਵ ਨੇ ਪੋਸਟ ਵਿਚ ਸ਼ੇਅਰ ਕਰਕੇ ਲਿਖਿਆ-ਆਖਿਰਕਾਰ ਉਹ ਆ ਗਿਆ।ਸਾਡਾ ਬੇਬੀ ਬੁਆਏ। ਅਸੀਂ ਵਾਕਈ ਇਸ ਤੋਂ ਪਹਿਲਾਂ ਆਪਣੀ ਲਾਈਫ ਬਾਰੇ ਯਾਦ ਨਹੀਂ ਕਰ ਸਕਦੇ। ਸਾਡੀਆਂ ਬਾਹਾਂ ਭਰ ਗਈਆਂ ਹਨ ਤੇ ਸਾਡਾ ਦਿਲ ਵੀ ਭਰ ਆਇਆ ਹੈ। ਪਹਿਲਾਂ ਅਸੀਂ ਇਕ-ਦੂਜੇ ਲਈ ਸੀ ਪਰ ਹੁਣ ਸਾਡੇ ਕੋਲ ਸਭ ਕੁਝ ਹੈ। ਧੰਨਵਾਦ ਦੇ ਨਾਲ ਪਰਿਣੀਤੀ ਤੇ ਰਾਘਵ।
ਵੀਡੀਓ ਲਈ ਕਲਿੱਕ ਕਰੋ -:
The post MP ਰਾਘਵ ਚੱਢਾ ਤੇ ਪਰਿਣੀਤੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਰਿਣੀਤੀ ਨੇ ਪੁੱਤਰ ਨੂੰ ਦਿੱਤਾ ਜਨਮ appeared first on Daily Post Punjabi.
source https://dailypost.in/news/entertainment/mp-raghav-chadha-and/
Sport:
National

