ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦੇ ਮਾਮਲੇ ਵਿੱਚ ਪੇਸ਼ ਹੋਈ। ਇਸ ਦੌਰਾਨ ਕੋਰਟ ਕੰਪਲੈਕਸ ਵਿਚ ਸਖਤ ਸੁਰੱਖਿਆ ਕੀਤੀ ਗਈ ਸੀ। ਕੰਗਨਾ ਦਾ ਕਾਫਲਾ ਦਿੱਲੀ ਤੋਂ ਬਠਿੰਡਾ ਲਈ ਵਾਇਆ ਰੋਡ ਆਇਆ ਸੀ। ਕੰਗਨਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਰਟ ਵਿਚ ਪੇਸ਼ ਹੋਣ ਦ ਅਪੀਲ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਸੀ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 24 ਨਵੰਬਰ ਨੂੰ ਹੋਵੇਗੀ।
ਕੰਗਨਾ ਨੇ ਬਜ਼ੁਰਗ ਮਹਿਲਾ ਕਿਸਾਨ ਬਾਰੇ ਕੀਤੇ ਆਪਣੇ ਟਵੀਟ ਲਈ ਮੁਆਫੀ ਮੰਗੀ। ਆਪਣੀ ਪੇਸ਼ੀ ਤੋਂ ਬਾਅਦ ਉਸਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇੱਕ ਗਲਤਫਹਿਮੀ ਹੋਈ ਹੈ। ਮੈਂ ਮਾਤਾ (ਬਜ਼ੁਰਗ ਔਰਤ ਕਿਸਾਨ) ਨੂੰ ਸੁਨੇਹਾ ਭੇਜਿਆ ਹੈ ਕਿ ਉਹ ਇੱਕ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ। ਮੇਰਾ ਅਜਿਹਾ ਕਰਨ ਦਾ ਕਦੇ ਇਰਾਦਾ ਨਹੀਂ ਸੀ।”

ਸੰਸਦ ਮੈਂਬਰ ਨੇ ਕਿਹਾ ਕਿ “ਮੈਂ ਕਦੇ ਵੀ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਕਿ ਜਿਸ ਤਰ੍ਹਾਂ ਤੋਂ ਇਸ ਕੰਟਰੋਵਰਸੀ ਨੂੰ ਬਣਾਇਆ ਗਿਆ ਹੈ। ਹਰ ਇੱਕ ਮਾਤਾ ਭਾਵੇਂ ਪੰਜਾਬ ਦੀ ਹੋਵੇ ਜਾਂ ਹਿਮਾਚਲ ਦੀ, ਮੇਰੇ ਲਈ ਸਤਿਕਾਰਯੋਗ ਹੈ। ਮੈਂ ਹਰ ਭੈਣ ਅਤੇ ਧੀ ਦੀ ਧੰਨਵਾਦੀ ਹਾਂ ਜੋ ਮੇਰੀ ਕਦਰ ਕਰਦੀ ਹੈ।”
ਕਿਸਾਨ ਮਹਿੰਦਰ ਕੌਰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੋਈ. ਉਸ ਦਾ ਪਤੀ ਪਹੁੰਚਿਆ ਸੀ, ਜਿਸ ਨਾਲ ਕੰਗਨਾ ਰਣੌਤ ਨੇ ਗੱਲ ਕੀਤੀ। ਕੰਗਨਾ ਵੱਲੋਂ ਅਦਾਲਤ ਵਿੱਚ ਉਸ ਦੇ ਪਿਤਾ ਵੱਲੋਂ ਪ੍ਰਦਾਨ ਕੀਤਾ ਗਿਆ ਜ਼ਮਾਨਤ ਬਾਂਡ ਵੀ ਦਾਇਰ ਕੀਤਾ ਗਿਆ ਹੈ। ਕੇਸ ਦੀ ਸੁਣਵਾਈ ਹੁਣ 24 ਨਵੰਬਰ, 2025 ਨੂੰ ਹੋਵੇਗੀ।
ਇਹ ਵੀ ਪੜ੍ਹੋ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਲਈ CM ਮਾਨ ਨੇ ਰਾਸ਼ਟਰਪਤੀ ਮੁਰਮੂ ਨੂੰ ਦਿੱਤਾ ਸੱਦਾ
ਦੱਸ ਦੇਈਏ ਕਿ ਜਿਸ ਕੇਸ ਵਿੱਚ ਕੰਗਨਾ ਪੇਸ਼ ਹੋਈ ਸੀ, ਉਹ 2021 ਦਾ ਹੈ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਦੌਰਾਨ, ਕੰਗਨਾ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ, ਅਤ ਉਸ ਨੂੰ 100-100 ਰੁਪਏ ਲੈ ਕੇ ਧਰਨੇ ਵਿਚ ਸ਼ਾਮਲ ਹੋਣ ਵਾਲੀ ਮਹਿਲਾ ਦੱਸਿਆ ਸੀ। ਇਸ ਖਿਲਾਫ ਮਹਿੰਦਰ ਕੌਰ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
The post ਬਠਿੰਡਾ ਕੋਰਟ ‘ਚ ਪੇਸ਼ ਹੋਈ ਕੰਗਨਾ ਰਣੌਤ, ਮੰਗੀ ਮੁਆਫੀ, ਕਿਹਾ- ‘Misunderstanding ਹੋਈ, ਮੇਰਾ…’ appeared first on Daily Post Punjabi.

