ਫਤਿਹਗੜ੍ਹ ਸਾਹਿਬ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੂੰਹ ਬੋਲੀ ਭੈਣ ਦੇ ਪਰਿਵਾਰ ‘ਤੇ ਹਮਲਾ ਕੀਤੇ ਜਾਣ ਦੀ ਖਬਰ ਹੈ। ਇਲਜ਼ਾਮ ਗੁਆਂਢੀਆਂ ‘ਤੇ ਲੱਗ ਰਹੇ ਹਨ ਕਿ ਛੋਟੀ ਜਿਹੀ ਗੱਲ ਨੂੰ ਲੈ ਕੇ ਹਮਲਾ ਕੀਤਾ ਗਿਆ। ਹਸਪਤਾਲ ਵਿਚ ਪਿਆ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਦੀਵਾਲੀ ਵਾਲੇ ਦਿਨ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ।
ਮਨਦੀਪ ਕੌਰ ਨਾਂ ਦੀ ਔਰਤ ਵੱਲੋਂ ਸੀਐੱਮ ਮਾਨ ਦੇ ਗੁੱਟ ‘ਤੇ ਰੱਖੜੀ ਬੰਨ੍ਹੀ ਗਈ ਸੀ ਤੇ 2024 ਦੇ ਕੈਲੰਡਰ ਵਿਚ ਵੀ ਉਸ ਦੀ ਤਸਵੀਰ ਵੀ ਲਗਾਈ ਗਈ ਸਨ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭੈਣ ਮਨਦੀਪ ਕੌਰ ਵੱਲੋਂ ਸੀਐੱਮ ਮਾਨ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਹਾਲਾਂਕਿ ਗੁਆਂਢੀਆਂ ਵੱਲੋਂ ਆਪਣੇ ਪੱਖ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਹਮਲਾ ਕਿਉਂ ਕੀਤਾ ਗਿਆ, ਇਹ ਜਾਂਚ ਦਾ ਵਿਸ਼ਾ ਹੈ।
ਵੀਡੀਓ ਲਈ ਕਲਿੱਕ ਕਰੋ -:
The post CM ਮਾਨ ਦੀ ਮੂੰਹ ਬੋਲੀ ਭੈਣ ਦੇ ਪਰਿਵਾਰ ‘ਤੇ ਜਾਨਲੇਵਾ ਹਮਲਾ, ਗੁਆਂਢੀਆਂ ‘ਤੇ ਲੱਗੇ ਹਮਲਾ ਕਰਨ ਦੇ ਇਲਜ਼ਾਮ appeared first on Daily Post Punjabi.

