ਅੰਮ੍ਰਿਤਸਰ ਵਿਚ ਅੱਜ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਕਾਰੋਬਾਰੀ ਲੋਵਿਸ਼ ਓਬਰਾਏ ਦੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ। ਦੋਵਾਂ ਨੇ ਵੇਰਕਾ ਬਾਈਪਾਸ ਸਥਿਤ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਹਲੀ ਸਾਹਿਬ ਵਿਚ ਲਾਵਾਂ ਫੇਰੇ ਲਏ। ਹੁਣ ਉਹ ਫੇਸਟਿਨ ਰਿਜ਼ਾਰਟ ਲਈ ਨਿਕਲ ਚੁੱਕੇ ਹਨ। ਸਮਾਰੋਹ ਵਿਚ ਸੀਐੱਮ ਭਗਵੰਤ ਮਾਨ ਵੀ ਹਾਜ਼ਰ ਰਹਿਣਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਲਾੜੇ ਲੋਵਿਸ਼ ਨੇ ਦੱਸਿਆ ਕਿ ਅਭਿਸ਼ੇਕ ਸ਼ਰਮਾ ਵਿਆਹ ਵਿਚ ਸ਼ਾਮਲ ਨਹੀਂ ਹੋ ਸਕਣਗੇ। ਉਹ 1 ਅਕਤੂਬਰ ਨੂੰ ਕਾਨਪੁਰ ਪ੍ਰੈਕਟਿਸ ਲਈ ਰਵਾਨਾ ਹੋ ਗਏ ਸਨ। ਦੂਜੇ ਪਾਸੇ ਦੁਲਹਨ ਕੋਮਲ ਨੇ ਕਿਹਾ ਕਿ ਉਹ ਭਰਾ ਨੂੰ ਬਹੁਤ ਮਿਸ ਕਰ ਰਹੀ ਹੈ।
ਵਿਆਹ ਸਮਾਰੋਹ ਵਿਚ ਮੁੱਖ ਮੰਤਰੀ ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ, ਸਾਂਸਦ ਔਜਲਾ, ਸਾਬਕਾ ਮੰਤਰੀ ਰਾਜਕੁਮਾਰ ਵੇਰਕਾ, ਯੋਗੇਸ਼ਪਾਲ ਢੀਂਗਰਾ ਤੇ ਸਾਬਕਾ ਵਿਧਾਇਕ ਸੁਨੀਲ ਦੱਤੀ ਵਰਗੇ ਦਿੱਗਜ਼ ਸ਼ਾਮਲ ਹੋਏ। ਸੀਐੱਮ ਭਗਵੰਤ ਮਾਨ ਨੇ ਰਿਜਾਰਟ ਵਿਚ ਅਭਿਸ਼ੇਕ ਦੇ ਪਿਤਾ ਰਾਜਕੁਮਾਰ ਸ਼ਰਮਾ ਨਾਲ ਗਲੇ ਮਿਲ ਕੇ ਮੁਲਾਕਤ ਕੀਤੀ ਤੇ ਕੁਝ ਸਮੇਂ ਤੱਕ ਪ੍ਰੋਗਰਾਮ ਵਿਚ ਮੌਜੂਦ ਰਹੇ ਜਿਸ ਦੇ ਉਹ ਉਥੋਂ ਰਵਾਨਾ ਹੋ ਗਏ।
ਇਹ ਵੀ ਪੜ੍ਹੋ : AAP ਨੇ ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਕੀਤਾ ਐਲਾਨ, ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ‘ਚ ਉਤਾਰਿਆ
ਲੋਵਿਸ਼ ਓਬਰਾਏ ਲੁਧਿਆਣਾ ਦੇ ਰਹਿਣ ਵਾਲੇ ਹਨ। ਬਾਰਾਤ ਸਵੇਰੇ ਲਗਭਗ 9 ਵਜੇ ਲੁਧਿਆਣਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਤੇ ਸਾਢੇ 12 ਵਜੇ ਦੇ ਬਾਅਦ ਅੰਮ੍ਰਿਤਸਰ ਪਹੁੰਚੀ। ਬਾਰਾਤ ਦੇ ਰਵਾਨਾ ਹੋਣ ਤੇ ਪਹੁੰਚਣ ‘ਤੇ ਲੋਵਿਸ਼ ਦੇ ਪਰਿਵਾਰ ਵਾਲਿਆਂ ਨੇ ਡਾਂਸ ਕੀਤਾ।
ਵੀਡੀਓ ਲਈ ਕਲਿੱਕ ਕਰੋ -:
The post ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਨੇ ਗੁਰਦੁਆਰੇ ‘ਚ ਲੋਵਿਸ਼ ਨਾਲ ਲਈਆਂ ਲਾਵਾਂ, ਵਿਆਹ ‘ਚ ਪਹੁੰਚੇ CM ਮਾਨ appeared first on Daily Post Punjabi.