ਜਲੰਧਰ ਪਹੁੰਚੇ ਕੇਜਰੀਵਾਲ ਤੇ CM ਮਾਨ, 5,000 ਕਰੋੜ ਦੇ ਪਾਵਰ ਟਰਾਂਸਮਿਸ਼ਨ ਕਾਰਜਾਂ ਦੀ ਕੀਤੀ ਸ਼ੁਰੂਆਤ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਮਾਨ ਨਾਲ ਮਿਲ ਕੇ ਜਲੰਧਰ ਵਿੱਚ ਪੰਜਾਬ ਵਿੱਚ 5,000 ਕਰੋੜ ਦੇ ਨਿਵੇਸ਼ ਨਾਲ ਬਿਜਲੀ ਟਰਾਂਸਮਿਸ਼ਨ ਅਤੇ ਵੰਡ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ 25,000 ਕਿਲੋਮੀਟਰ ਕੇਬਲ ਵਿਛਾਉਣ ਜਾ ਰਹੀ ਹੈ। “ਅਸੀਂ 8,000 ਨਵੇਂ ਟ੍ਰਾਂਸਫਾਰਮਰ ਲਗਾਉਣ ਜਾ ਰਹੇ ਹਾਂ ਅਤੇ 77 ਨਵੇਂ ਸਬਸਟੇਸ਼ਨ ਬਣਾਉਣ ਜਾ ਰਹੇ ਹਾਂ। ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ ‘ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਕੀਤਾ ਜਾ ਰਿਹਾ ਕੰਮ ਇਤਿਹਾਸਕ ਹੈ – ਦੇਸ਼ ਦੇ ਬਾਕੀ ਹਿੱਸਿਆਂ ਦੀਆਂ ਸਰਕਾਰਾਂ ਅਜਿਹੇ ਕੰਮਾਂ ਦੀ ਕਲਪਨਾ ਵੀ ਨਹੀਂ ਕਰ ਸਕਦੀਆਂ।” ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿਖੇ ਵਨ ਇੰਡੀਆ 2025 ਨੈਸ਼ਨਲ ਕਲਚਰਲ ਫੈਸਟੀਵਲ ਵਿੱਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DSP ਤੇ ASP ਰੈਂਕ ਦੇ 133 ਅਧਿਕਾਰੀਆਂ ਦਾ ਤਬਾਦਲਾ, ਵੇਖੋ ਲਿਸਟ

ਵੀਰਵਾਰ ਨੂੰ ਉਹ ਮੁੱਖ ਮੰਤਰੀ ਮਾਨ ਦੇ ਨਾਲ ਬਠਿੰਡਾ ਵਿੱਚ 3,100 ਨਵੇਂ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪੰਜਾਬ ਭਰ ਵਿੱਚ ਵਿਸ਼ਵ ਪੱਧਰੀ ਖੇਡ ਮੈਦਾਨ ਬਣਾਉਣ ਦਾ ਪ੍ਰਾਜੈਕਟ ਹੈ। ਇਨ੍ਹਾਂ ਦੀ ਲਾਗਤ 1,184 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਵੀਰਵਾਰ ਦੁਪਹਿਰ ਨੂੰ ਮਾਨ ਨਾਲ ਚੰਡੀਗੜ੍ਹ ਵਿੱਚ ਐਂਟਰਪ੍ਰੇਨਿਓਰਸ਼ਿਪ ਮਾਈਂਡਸੈੱਟ ਕੋਰਸ ਉੱਦਮਤਾ ਮਾਨਸਿਕਤਾ ਕੋਰਸ ਦਾ ਉਦਘਾਟਨ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

The post ਜਲੰਧਰ ਪਹੁੰਚੇ ਕੇਜਰੀਵਾਲ ਤੇ CM ਮਾਨ, 5,000 ਕਰੋੜ ਦੇ ਪਾਵਰ ਟਰਾਂਸਮਿਸ਼ਨ ਕਾਰਜਾਂ ਦੀ ਕੀਤੀ ਸ਼ੁਰੂਆਤ appeared first on Daily Post Punjabi.



Previous Post Next Post

Contact Form