ਪੰਜਾਬ ‘ਚ ਸਵੇਰੇ-ਸਵੇਰੇ ਵੱਡਾ ਰੇਲ ਹਾਦਸਾ, ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰੱਥ ਨੂੰ ਲੱਗੀ ਅੱਗ

ਪੰਜਾਬ ਵਿਚ ਸ਼ਨੀਵਾਰ ਸਵੇਰੇ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ। ਸਰਹਿੰਦ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਪੰਜਾਬ ਦੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਹਫੜਾ-ਦਫੜੀ ਮਚ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਏਸੀ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਲੁਧਿਆਣਾ ਦੇ ਕਈ ਕਾਰੋਬਾਰੀ ਵੀ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ।

ਲੋਕੋ ਪਾਇਲਟ ਨੇ ਟ੍ਰੇਨ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਈ। ਯਾਤਰੀ ਤੁਰੰਤ ਆਪਣਾ ਸਮਾਨ ਛੱਡ ਉਤਰ ਗਏ। ਹਫੜਾ-ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਰੇਲਵੇ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਇੱਕ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ ਗਿਆ।

ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟ੍ਰੇਨ ਜਲਦੀ ਹੀ ਰਵਾਨਾ ਹੋ ਜਾਵੇਗੀ। ਯਾਤਰੀਆਂ ਮੁਤਾਬਕ ਟ੍ਰੇਨ ਸਵੇਰੇ 7 ਵਜੇ ਸਰਹਿੰਦ ਸਟੇਸ਼ਨ ਤੋਂ ਲੰਘੀ ਸੀ। ਇੱਕ ਯਾਤਰੀ ਨੇ ਕੋਚ ਨੰਬਰ 19 ਤੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਤੁਰੰਤ ਰੌਲਾ ਪਾਇਆ ਅਤੇ ਚੇਨ ਖਿੱਚ ਦਿੱਤੀ। ਧੂੰਏਂ ਦੇ ਨਾਲ-ਨਾਲ ਅੱਗ ਦੀਆਂ ਲਪਟਾਂ ਉੱਠਣ ‘ਤੇ ਘਬਰਾਹਟ ਫੈਲ ਗਈ।

ਸੂਚਨਾ ਮਿਲਣ ‘ਤੇ ਰੇਲਵੇ, ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹਫੜਾ-ਦਫੜੀ ਵਿਚਾਲੇ ਯਾਤਰੀ ਕੋਚ ਤੋਂ ਉਤਰਨ ਲੱਗੇ, ਜਿਸ ਨਾਲ ਕਈ ਹੋਰ ਜ਼ਖਮੀ ਹੋ ਗਏ। ਕੁਝ ਆਪਣਾ ਸਮਾਨ ਵੀ ਪਿੱਛੇ ਛੱਡ ਗਏ।

ਇਹ ਵੀ ਪੜ੍ਹੋ : ‘ਇੰਨੇ ਵੱਡੇ ਅਹੁਦੇ ‘ਤੇ ਮੁਲਾਜ਼ਮ…’, DIG ਭੁੱਲਰ ਦੀ ਗ੍ਰਿਫਤਾਰੀ ‘ਤੇ ਗਵਰਨਰ ਕਟਾਰੀਆ ਦਾ ਵੱਡਾ ਬਿਆਨ

ਕੋਚ ਨੰਬਰ 19 ਵਿੱਚ ਅੱਗ ਲੱਗਦੀ ਦੇਖ ਕੇ ਆਲੇ ਦੁਆਲੇ ਦੇ ਕੋਚਾਂ ਵਿੱਚ ਸਵਾਰ ਯਾਤਰੀ ਵੀ ਉਤਰ ਗਏ। ਟੀਟੀਈ ਅਤੇ ਟ੍ਰੇਨ ਪਾਇਲਟ ਵੀ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਰੇਲਵੇ ਕੰਟਰੋਲ ਨੂੰ ਸੂਚਿਤ ਕੀਤਾ।

ਰੇਲਵੇ ਨੇ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਕਿ “ਕੋਈ ਜਾਨੀ ਨੁਕਸਾਨ ਨਹੀਂ ਹੋਇਆ।” ਇੱਕ ਬਿਆਨ ਵਿੱਚ, ਰੇਲਵੇ ਨੇ ਕਿਹਾ ਕਿ ਅੱਜ ਸਵੇਰੇ 7:30 ਵਜੇ ਪੰਜਾਬ ਦੇ ਸਰਹਿੰਦ ਸਟੇਸ਼ਨ ‘ਤੇ ਟ੍ਰੇਨ ਨੰਬਰ 12204 ਅੰਮ੍ਰਿਤਸਰ-ਸਹਰਸਾ ਦੇ ਇੱਕ ਕੋਚ ਨੂੰ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ, ਰੇਲਵੇ ਅਧਿਕਾਰੀਆਂ ਨੇ ਜਲਦੀ ਕਾਰਵਾਈ ਕੀਤੀ, ਯਾਤਰੀਆਂ ਨੂੰ ਹੋਰ ਕੋਚਾਂ ਵਿੱਚ ਤਬਦੀਲ ਕੀਤਾ ਅਤੇ ਅੱਗ ਜਲਦੀ ਬੁਝਾ ਦਿੱਤੀ ਗਈ। ਟ੍ਰੇਨ ਜਲਦੀ ਹੀ ਰਵਾਨਾ ਹੋ ਜਾਵੇਗੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ‘ਚ ਸਵੇਰੇ-ਸਵੇਰੇ ਵੱਡਾ ਰੇਲ ਹਾਦਸਾ, ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰੱਥ ਨੂੰ ਲੱਗੀ ਅੱਗ appeared first on Daily Post Punjabi.



Previous Post Next Post

Contact Form