ਕੁਝ ਦਿਨ ਪਹਿਲਾਂ ਖਾਨ ਸਾਹਿਬ ਦੀ ਮਾਤਾ ਸਲਮਾ ਪ੍ਰਵੀਨ ਜੀ ਅਕਾਲ ਚਲਾਣਾ ਕਰ ਗਏ ਸਨ ਤੇ ਅੱਜ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸਮਾਗਮ ਰੱਖਿਆ ਗਿਆ। ਮਾਂ ਦੀ ਅੰਤਿਮ ਸ਼ਰਧਾਂਜਲੀ ਮੌਕੇ ਖਾਨ ਸਾਬ ਭੁੱਬਾਂ ਮਾਰ ਰੋਇਆ।
ਇਸ ਮੌਕੇ ਖਾਨ ਸਾਬ ਨੇ ਕਿਹਾ ਕਿ ਜਿੰਨੇ ਵੀ ਲੋਕ ਆਪਣੇ ਮਾਂ-ਪਿਓ ਬਿਨ੍ਹਾਂ ਹਨ ਉਹ ਉਨ੍ਹਾਂ ਲਈ ਦੁਆ ਕਰਨ। ਮਾਂ-ਪਿਓ ਦੁਬਾਰਾ ਨਹੀਂ ਮਿਲਦੇ ਇੰਨਾ ਨੂੰ ਇਕੱਲੇ ਨਾ ਛੱਡੋ। ਮੇਰੀ ਮਾਂ ਦੀ ਹਾਲੇ ਜਾਣ ਦੀ ਉਮਰ ਨਹੀਂ ਸੀ। ਮਾਂ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮੈਂ ਜਾਣਦਾ ਹੁਣ ਮੇਰੇ ਸਿਰ ‘ਤੇ ਜ਼ਿੰਮੇਦਾਰੀਆਂ ਹਨ ਪਰ ਜਿਸ ਨੇ ਮੈਨੂੰ ਸਾਂਭਣਾ ਸੀ ਉਹ ਤਾਂ ਚਲੀ ਗਈ, ਹੁਣ ਮੈਨੂੰ ਕੌਣ ਸਾਂਭੇਗਾ। ਉਨ੍ਹਾਂ ਕਿਹਾ ਕਿ ਮਾਂ ਬਿਨ੍ਹਾਂ ਮੇਰੀ ਸਾਰੀ ਤਰੱਕੀ ਮਿੱਟੀ ਹੈ। ਮੇਰੀ ਖੁਸ਼ੀ ਦੀ ਤਰੱਕੀ ਅਧੂਰੀ ਹੈ। ਸਾਡੀ ਮਾਂ ਹੋਣ ਤੋਂ ਪਹਿਲਾਂ ਉਹ ਰੱਬ ਦੀ ਰੂਹ ਹੈ, ਜਿਸ ਨੂੰ ਉਹ ਲੈ ਗਿਆ।
ਇਹ ਵੀ ਪੜ੍ਹੋ : ਖੇਮਕਰਨ : ਕਲਯੁਗੀ ਪੁੱਤ ਨੇ ਪਿਓ ਦਾ ਕੀਤਾ ਕ.ਤ/ਲ, ਪਿਓ-ਪੁੱਤ ‘ਚ ਝੋਨਾ ਮੰਡੀ ‘ਚ ਸੁੱਟਣ ਨੂੰ ਲੈ ਕੇ ਹੋਇਆ ਵੀ ਵਿ.ਵਾ/ਦ
ਮੀਡੀਆ ਨਾਲ ਗੱਲਬਾਤ ਕਰਦਿਆਂ ਖਾਨ ਸਾਬ ਨੇ ਕਿਹਾ ਕਿ ਮਾਂ ਦੇ ਜਾਣ ਦਾ ਮੈਨੂੰ ਬਹੁਤ ਦੁੱਖ ਹੈ ਤੇ ਮੇਰਾ ਕਿਸੇ ਨਾਲ ਗੱਲ ਕਰਨ ਨੂੰ ਜੀਅ ਨਹੀਂ ਕਰਦਾ ਪਰ ਮੇਰੀ ਮਾਂ ਨੇ ਮੈਨੂੰ ਇਹ ਸਿਖਾਇਆ ਕਿ ਕਦੇ ਘਰੇ ਆਏ ਦੀ ਕਦੀ ਬੇਕਦਰੀ ਨਹੀਂ ਕਰਨੀ ਚਾਹੀਦੀ। ਇਸ ਲਈ ਹੀ ਮਾਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਮੀਡੀਆ ਵੱਲੋਂ ਪੁੱਛ ਸਵਾਲਾਂ ਦਾ ਜਵਾਬ ਦੇ ਸਕਾਂ।
ਵੀਡੀਓ ਲਈ ਕਲਿੱਕ ਕਰੋ -:
The post ਮਾਂ ਦੀ ਅੰਤਿਮ ਸ਼ਰਧਾਂਜਲੀ ਮੌਕੇ ਭਾਵੁਕ ਹੋਏ ਖਾਨ ਸਾਬ, ਕਿਹਾ-‘ਮਾਂ ਬਿਨਾਂ ਮੇਰੀ ਸਾਰੀ ਤਰੱਕੀ ਮਿੱਟੀ ਆ” appeared first on Daily Post Punjabi.