ਫਿਰੋਜ਼ਪੁਰ : ਪਿਓ ਨੇ ਆਪਣੀ ਹੀ ਧੀ ਨੂੰ ਹੱਥ ਬੰਨ੍ਹ ਕੇ ਨਹਿਰ ‘ਚ ਸੁੱਟਿਆ, ਧੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ

ਫਿਰੋਜ਼ਪੁਰ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਕਲਯੁਗੀ ਪਿਓ ਨੇ ਆਪਣੀ ਹੀ ਧੀ ਨੂੰ ਨਹਿਰ ਵਿਚ ਸੁੱਟ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਿਤਾ ਸੁਰਜੀਤ ਸਿੰਘ ਨੇ ਆਪਣੀ ਹੀ ਧੀ ਨੂੰ ਹੱਥ ਬੰਨ੍ਹ ਕੇ ਨਹਿਰ ‘ਚ ਸੁੱਟ ਦਿੱਤਾ ਕਿਉਂਕਿ ਉਹ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ । ਘਟਨਾ ਨੂੰ ਅੰਜਾਮ ਦੇਣ ਮਗਰੋਂ ਪਿਤਾ ਨੇ ਵੀਡੀਓ ਵੀ ਬਣਾਈ।

ਇਹ ਵੀ ਪੜ੍ਹੋ : ਬਰਨਾਲਾ : ਦੁਸਹਿਰਾ ਦੇਖਣ ਗਏ ਨੌਜਵਾਨ ਦਾ ਬੇ.ਰਹਿ/ਮੀ ਨਾਲ ਕ.ਤ.ਲ, ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ

ਘਟਨਾ ਬੀਤੀ 30 ਸਤੰਬਰ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਿਤਾ ਸੁਰਜੀਤ ਸਿੰਘ ਆਪਣੀ ਧੀ ਨੂੰ ਬਾਈਕ ‘ਤੇ ਬਿਠਾ ਕੇ ਨਹਿਰ ਨੇੜੇ ਲੈ ਗਿਆ ਤੇ ਉਥੇ ਦੋਵੇਂ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਵੱਲੋਂ ਕੀਤੀ ਕੁੜੀ ਦੀ ਭਾਲ ਜਾ ਰਹੀ ਹੈ ਤੇ ਮੁਲਜ਼ਮ ਪਿਤਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

 

The post ਫਿਰੋਜ਼ਪੁਰ : ਪਿਓ ਨੇ ਆਪਣੀ ਹੀ ਧੀ ਨੂੰ ਹੱਥ ਬੰਨ੍ਹ ਕੇ ਨਹਿਰ ‘ਚ ਸੁੱਟਿਆ, ਧੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ appeared first on Daily Post Punjabi.



Previous Post Next Post

Contact Form