ਲੁਧਿਆਣਾ ਵਿਚ ਘਰ ‘ਚ ਲੱਗੀ ਅੱਗ, ਪਟਾਕੇ ਚਲਾਉਂਦਿਆਂ ਪਟਾਸ਼ ‘ਚ ਬਲਾਸਟ, ਕਈ ਲੋਕ ਝੁਲਸੇ

ਲੁਧਿਆਣਾ ਵਿੱਚ ਇੱਕ ਘਰ ਵਿੱਚ ਬਾਰੂਦ (ਪਟਾਸ਼) ਵਿਚ ਬਲਾਸਟ ਹੋਣ ਨਾਲ ਲਗਭਗ 10 ਲੋਕ ਝੁਲਸ ਗਏ। ਬਾਹਰ ਖੇਡ ਰਹੇ ਚਾਰ ਤੋਂ ਪੰਜ ਬੱਚੇ ਵੀ ਜ਼ਖਮੀ ਹੋ ਗਏ। ਧਮਾਕੇ ਕਾਰਨ ਅੰਦਰ ਅੱਗ ਲੱਗ ਗਈ, ਜਿਸ ਨਾਲ ਅੰਦਰ ਪਿਆ ਸਭ ਕੁਝ ਸੜ ਕੇ ਸੁਆਹ ਹੋ ਗਿਆ। ਧਮਾਕੇ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਬੱਚੇ ਘਰ ਦੇ ਬਾਹਰ ਪਟਾਕੇ ਚਲਾ ਰਹੇ ਸਨ। ਅੱਗ ਦੀਆਂ ਚੰਗਿਆੜੀਆਂ ਅੰਦਰ ਸਟੋਰ ਕੀਤੇ ਬਾਰੂਦ ਤੱਕ ਚਲੀਆਂ ਗਈਆਂ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਘਰ ਦ ਮਾਲਕ ਉਸਮਾਨ ਖਾਨ ਰਾਵਣ ਦੇ ਪੁਤਲੇ ਬਣਾਉਂਦਾ ਸੀ, ਇਸ ਦੇ ਲਈ ਉਸ ਨੇ ਘਰ ਵਿਚ ਬਾਰੂਦ ਸਟੋਰ ਰੱਖਿਆ ਸੀ।

ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਗੁਆਂਢੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਸਮੇਂ ਘਰ ਵਿੱਚ ਦੋ ਤੋਂ ਤਿੰਨ ਬੱਚਿਆਂ ਸਮੇਤ ਤਿੰਨ ਲੋਕ ਮੌਜੂਦ ਸਨ।

ਹਾਦਸਾ ਲੁਧਿਆਣਾ ਦੇ ਚੀਮਾ ਚੌਕ ਨੇੜੇ ਇੰਦਰਾ ਕਾਲੋਨੀ ਵਿੱਚ ਉਸਮਾਨ ਖਾਨ ਨਾਂ ਦੇ ਬੰਦੇ ਦੇ ਘਰ ਵਿਚ ਵਾਪਰਿਆ। ਗੁਆਂਢੀਆਂ ਦਾ ਕਹਿਣਾ ਹੈ ਕਿ ਪਟਾਕੇ ਚਲਾਉਂਦੇ ਸਮੇਂ ਉਸਮਾਨ ਦੇ ਘਰ ਦੇ ਅੰਦਰ ਇੱਕ ਚੰਗਿਆੜੀ ਚਲੀ ਗਈ, ਜਿਸ ਨਾਲ ਅੰਦਰ ਪਈ ਪਟਾਸ਼ ਵਿਚ ਧਮਾਕਾ ਹੋ ਗਿਆ। ਧਮਾਕੇ ਨਾਲ ਕੱਪੜੇ ਅਤੇ ਘਰੇਲੂ ਸਮਾਨ ਸੜ ਗਿਆ। ਉਸ ਸਮੇਂ ਘਰ ਵਿੱਚ ਕੋਈ ਕੀਮਤੀ ਸਮਾਨ ਨਹੀਂ ਸੀ।

ਇਹ ਵੀ ਪੜ੍ਹੋ : ‘ਮੇਰੇ ਉਪਰ ਕੋਈ ਫਾਇਰਿੰਗ ਨਹੀਂ ਹੋਈ…’, ਸਿੰਗਰ ਤੇਜੀ ਕਾਹਲੋਂ ਨੇ ਕੀਤਾ ਸਪੱਸ਼ਟ

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਦਸੇ ਸਮੇਂ ਉਸਮਾਨ ਦੇ ਤਿੰਨ ਬੱਚੇ ਘਰ ਵਿੱਚ ਮੌਜੂਦ ਸਨ। ਜਿਵੇਂ ਹੀ ਧਮਾਕਾ ਹੋਇਆ ਤਿੰਨੋਂ ਘਰੋਂ ਬਾਹਰ ਭੱਜ ਗਏ। ਇਸ ਤੋਂ ਬਾਅਦ ਨੇੜੇ ਰਹਿਣ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਸਮੇਂ ਘਰ ਵਿੱਚ ਕੋਈ ਹੋਰ ਮੌਜੂਦ ਨਹੀਂ ਸੀ।

ਪਟਾਕਿਆਂ ਦੇ ਧਮਾਕੇ ਨਾਲ ਗੁਆਂਢ ਵਿੱਚ ਰਹਿਣ ਵਾਲੇ ਦੋ ਬੱਚੇ ਵੀ ਸੜ ਗਏ। ਗੁਆਂਢੀ ਊਸ਼ਾ ਦੇਵੀ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਘਰ ਦੀ ਉੱਪਰਲੀ ਮੰਜ਼ਿਲ ‘ਤੇ ਸੀ। ਉਹ ਵੀ ਹਾਦਸੇ ਵਿੱਚ ਸੜ ਗਿਆ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਰ ਦੇ ਬਾਹਰ ਖੜ੍ਹੇ ਚਾਰ-ਪੰਜ ਹੋਰ ਲੋਕ ਵੀ ਸੜ ਗਏ।

ਵੀਡੀਓ ਲਈ ਕਲਿੱਕ ਕਰੋ -:

The post ਲੁਧਿਆਣਾ ਵਿਚ ਘਰ ‘ਚ ਲੱਗੀ ਅੱਗ, ਪਟਾਕੇ ਚਲਾਉਂਦਿਆਂ ਪਟਾਸ਼ ‘ਚ ਬਲਾਸਟ, ਕਈ ਲੋਕ ਝੁਲਸੇ appeared first on Daily Post Punjabi.



Previous Post Next Post

Contact Form