‘ਰੱਬਾ ਤੈਨੂੰ ਜਮਾ ਤਰਸ ਨੀ ਆਇਆ….’ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾ ਨੂੰ ਯਾਦ ਕਰਦਿਆਂ ਸਾਂਝੀ ਭਾਵੁਕ ਪੋਸਟ ਕੀਤੀ

ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾ ਦੇ ਜਾਣ ਦਾ ਦੁੱਖ ਨਹੀਂ ਭੁੱਲ ਪਾ ਰਹੇ ਹਨ। ਜਵੰਦਾ ਨੂੰ ਯਾਦ ਕਰਦਿਆਂ ਕੁਲਵਿੰਦਰ ਬਿੱਲਾ ਨੇ ਭਾਵੁਕ ਪੋਸਟ ਕੀਤੀ ਸਾਂਝੀ ਹੈ। ਪੋਸਟ ਵਿਚ ਉਨ੍ਹਾਂ ਲਿਖਿਆ-

ਰਾਜਵੀਰ ਕਿੱਥੋਂ ਲੱਭੀਏ ਤੈਨੂੰ
ਸਾਨੂੰ ਮਾਫ਼ ਕਰੀ ਯਾਰਾ ਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁਝ ਵੀ ਨੀ ਪਿਆ, ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਏ ਰੱਬਾ ਤੈਨੂੰ ਜਮਾ ਤਰਸ ਨੀ ਆਇਆ ਉਹਦੇ ਨਿੱਕੇ-ਨਿੱਕੇ ਜਵਾਕ, ਉਹਦੀ ਮਾਂ, ਘਰਵਾਲੀ, ਭੈਣ ਕਿਸੇ ‘ਤੇ ਤਾਂ ਤਰਸ ਕਰ ਲੈਂਦਾ, ਸਬ ਦਾ ਦਿਲ ਤੋੜਤਾ। ਪੂਰੀ ਦੁਨੀਆ ਵਿਚ ਜਿੰਨੀਆਂ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੂਰਤ ਵਿਚ ਨਾ ਸੁਣੀਆਂ, ਨਾ ਦੇਖੀਆਂ, ਲਗਦੈ ਰੱਬ ਨੂੰ ਜਵੰਧਿਆ ਤੂੰ ਜ਼ਿਆਦਾ ਪਿਆਰਾ ਸੀ ਤਾਹੀ ਉਹ ਤੈਨੂੰ ਲੈ ਗਏ ਸਾਡੇ ਕੋਲੋ,

ਯੂਨੀਵਰਸਿਟੀ ਕੱਠੇ ਪੜ੍ਹੇ, ਕੱਠਿਆਂ ਨੇ ਸਟੇਜ ‘ਤੇ ਗਾਉਣਾ, ਗਰਾਊਂਡ ਜਾਣਾ, ਹੌਲੀ-ਹੌਲੀ ਵਾਹਿਗੁਰੂ ਨੇ ਮਿਹਨਤ ਨੂੰ ਫਲ ਲਾਇਆ। ਲੋਕਾਂ ਦੇ ਗਾਇਕ ਬਣਾਇਆ, ਲੋਕ ਗੀਤ ਵਰਗੇ ਮੇਰੇ ਯਾਰਾਂ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਧੇ ਵਰਗਾ ਅਖਾੜਾ ਕੋਈ ਹੀ ਲਾ ਸਕਦਾ, ਜਿੰਨਾ ਤੇਰੇ ਚਾਦਰਾ ਕੁੜਤਾ ਲਾਇਆ ਜਚਦਾ ਸੀ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਦੇ ਏਨਾ ਜਚਦਾ ਹੋਵੇ, ਤੈਨੂੰ ਦੱਸਣਾ ਚਾਉਣੇ ਤੇਰੇ ਜਾਣ ਪਿੱਛੋ ਦੁਨੀਆ ਦੀ ਕਿਹੜੀ ਅੱਖ ਏ ਜਿਹੜੀ ਨਾ ਰੋਈ ਹੋਵੇ, ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਏ,

ਜਦ ਤੈਨੂੰ ਕੱਲ੍ਹ ਮੋਢਾ ਦਿੱਤਾ ਤੇਰੇ ਅੰਤਿਮ ਸਸਕਾਰ ਟਾਈਮ ਰੱਬ ਜਾਣਦਾ ਕੀ ਬੀਤੀ। ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ ਕਿ ਪਾਪਾ ਹੁਣ ਤਾਂ ਉਠ ਜਾਓ ਲਾਸਟ ਮੌਕਾ ਏ, ਇਹ ਗੱਲਾ ਜਾਨ ਕੱਢਦੀਆਂ ਸੀ। ਚੱਲ ਤੂੰ ਫਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ-ਰਾਤ ਖੜ੍ਹੇ ਰਹਾਂਗੇ। ਘਰ ਦੇ ਇਕ ਵੀਰ ਬਣ ਕੇ, ਬੀਬੀ ਦੇ ਪੁੱਤ ਹਣ, ਜਵਾਕਾਂ ਦੇ ਮਾਮਲੇ ਬਣਾ ਕੇ ਪੂਰਾ ਸਾਥ ਨਿਭਾਵਾਂਗੇ। ਅਲਵਿਦਾ ਯਾਤਰਾ ਤੇਰੀ ਬਹੁਤ ਯਾਦ ਆਓ।

The post ‘ਰੱਬਾ ਤੈਨੂੰ ਜਮਾ ਤਰਸ ਨੀ ਆਇਆ….’ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾ ਨੂੰ ਯਾਦ ਕਰਦਿਆਂ ਸਾਂਝੀ ਭਾਵੁਕ ਪੋਸਟ ਕੀਤੀ appeared first on Daily Post Punjabi.



Previous Post Next Post

Contact Form