ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ, ਧੀ ਬੋਲੀ- ‘ਪਾਪਾ ਦਾ ਸੁਪਨਾ ਪੂਰਾ ਕਰਾਂਗੀ, ਏਦਾਂ ਕਿਸੇ ਨਾਲ ਨਾ ਹੋਵੇ’

ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੌਣਾ ਵਿੱਚ ਭੋਗ ਸਮਾਗਮ ਹੋਇਆ। ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਐਲਾਨ ਕੀਤਾ ਕਿ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕੇਗੀ। ਉਹ ਜਲਦੀ ਹੀ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।

ਜਵੰਦਾ ਦੀ ਧੀ ਅਮਾਨਤ ਕੌਰ ਨੇ ਕਿਹਾ ਕਿ “ਮੇਰੇ ਪਿਤਾ ਸਭ ਤੋਂ ਪਿਆਰੇ ਪਿਤਾ ਸਨ, ਮੈਨੂੰ ਲੱਕੀ ਮੰਨਦੇ ਸਨ, ਉਹ ਕਹਿੰਦੇ ਸਨ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ, ਤੂੰ ਮੇਰੇ ਤੋਂ ਕਦੇ ਦੂਰ ਨਹੀਂ ਹੋਣਾ ਪਰ ਉਹ ਹੁਣ ਮੇਰੇ ਤੋਂ ਦੂਰ ਚਲੇ ਗਏ। ਭਵਿੱਖ ਵਿਚ ਮੈਂ ਆਪਣੇ ਪਿਤਾ ਦ ਸੁਪਨਾ ਪੂਰਾ ਕਰਾਂਗੀ। ਜਿਵੇਂ ਉਨ੍ਹਾਂ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ।

ਇਸ ‘ਤੇ ਗਾਇਕ ਕੰਵਰ ਗਰੇਵਾਲ ਨੇ ਕਿਹਾ ਕਿ ਕਿੰਨੇ ਘਰਾਂ ਦੇ ਜੀਅ ਨੇ ਜੋ ਇੱਦਾ ਹੀ ਜਾਂਦੇ ਨੇ, ਉਹਨਾਂ ਸਭ ਦੇ ਬੱਚਿਆਂ ਲਈ ਰਾਜਵੀਰ ਦੀ ਧੀ ਵੱਲੋਂ ਚੜ੍ਹਦੀ ਕਲਾ ਦਾ ਸੁਨੇਹਾ ਹੈ ਕਿ ਮੈਂ ਆਪਣੇ ਪਾਪਾ ਦੇ ਸੁਪਨਿਆਂ ਨੂੰ ਪੂਰਾ ਕਰਾਂਗੀ। ਮਹਾਰਾਜ ਕਰਨ ਕਿ ਧੀ ਅਮਾਨਤ ਕੌਰ ਦੇ ਬੋਲਾਂ ਦਾ ਇੰਨਾ ਅਸਰ ਹੋਵੇ ਕਿ ਜਿਹਨਾਂ ਕੋਲ ਮਾਂ-ਪਿਓ ਨਹੀਂ ਹਨ, ਉਹਨਾਂ ਨੂੰ ਹਿੰਮਤ ਮਿਲੇ। ਦੱਸ ਦੇਈਏ ਕਿ ਜਵੰਦਾ ਦੇ ਭੋਗ ‘ਤੇ ਪੰਜਾਬੀ ਗਾਇਕ ਰੇਸ਼ਮ ਅਨਮੋਲ, ਅਦਾਕਾਰ ਰਣਜੀਤ ਬਾਵਾ, ਐਮੀ ਵਿਰਕ, ਸਤਿੰਦਰ ਸੱਤੀ, ਸਚਿਨ ਆਹੂਜਾ, ਬੂਟਾ ਮੁਹੰਮਦ ਅਤੇ ਗੁੱਗੂ ਗਿੱਲ ਪਹੁੰਚੇ।

ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ਅਜਿਹੇ ਪ੍ਰਤਿਭਾਸ਼ਾਲੀ ਲੋਕ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਬਹੁਤ ਪ੍ਰਸਿੱਧੀ ਹਾਸਲ ਕੀਤੀ। ਇੰਦਰਜੀਤ ਨਿੱਕੂ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਦੇਹਾਂਤ ਨਾਲ ਪੂਰਾ ਪੰਜਾਬੀ ਭਾਈਚਾਰਾ ਦੁਖੀ ਹੈ। ਅਜਿਹੀ ਮੌਤ ਨਹੀਂ ਹੋਣੀ ਚਾਹੀਦੀ ਸੀ। ਬੂਟਾ ਮੁਹੰਮਦ ਨੇ ਕਿਹਾ ਕਿ ਪਰਮਾਤਮਾ ਦਾ ਹੁਕਮ ਮੰਨਣਾ ਪੈਂਦ ਏ, ਉਹ ਨਾ ਤਾਂ ਕੱਚੀ ਤਫਸਲ ਵੇਖਦ ਹੈ ਤੇ ਨਾ ਹੀ ਪੱਕੀ ਫਸਲ।

ਇਹ ਵੀ ਪੜ੍ਹੋ : DIG ਹਰਚਰਨ ਸਿੰਘ ਭੁੱਲਰ ਦੇ ਘਰ ‘ਚੋਂ CBI ਦੀ ਰੇਡ ਹੋਈ ਖਤਮ, 7 ਕਰੋੜ ਰੁਪਏ ਤੱਕ ਪਹੁੰਚੀ ਬਰਾਮਦ ਰਕਮ

ਦੂਜੇ ਪਾਸੇ ਪੰਚਕੂਲਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਬੋਲੈਰੋ ਨਾਲ ਟੱਕਰ ਨਾਲ ਨਹੀਂ ਹੋਈ। ਪੁਲਿਸ ਮੁਤਾਬਕ ਉਥੇ ਕੋਈ ਕਾਲੇ ਰੰਗ ਦੀ ਬੋਲੈਰੋ ਗੱਡੀ ਮੌਜੂਦ ਨਹੀਂ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ 27 ਸਤੰਬਰ ਨੂੰ ਰਾਜਵੀਰ ਬੱਦੀ ਤੋਂ ਸ਼ਿਮਲਾ ਜਾ ਰਿਹਾ ਸੀ। ਉਹ ਪੰਜ ਦੋਸਤਾਂ ਨਾਲ ਸੀ, ਸਾਰੇ ਆਪਣੀਆਂ ਬਾਈਕਾਂ ‘ਤੇ ਸਵਾਰ ਸਨ। ਪਿੰਜੌਰ ਨੇੜੇ ਉਸਦੀ ਬਾਈਕ ਇੱਕ ਗਾਂ ਨਾਲ ਟਕਰਾ ਗਈ, ਜਿਸ ਕਾਰਨ ਉਹ ਡਿੱਗ ਪਿਆ। ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਮੌਤ ਸਬੰਧੀ ਹੁਣ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

The post ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ, ਧੀ ਬੋਲੀ- ‘ਪਾਪਾ ਦਾ ਸੁਪਨਾ ਪੂਰਾ ਕਰਾਂਗੀ, ਏਦਾਂ ਕਿਸੇ ਨਾਲ ਨਾ ਹੋਵੇ’ appeared first on Daily Post Punjabi.



Previous Post Next Post

Contact Form