ਮਾਨਸਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਚਿੱਟੇ ਖਾਤਰ ਮਾਪਿਆਂ ਨੇ ਆਪਣਾ ਹੀ ਬੱਚਾ ਵੇਚ ਦਿੱਤਾ। ਦੋਵੇਂ ਹੀ ਮਾਤਾ-ਪਿਤਾ ਚਿੱਟੇ ਦੇ ਆਦੀ ਦੱਸੇ ਜਾ ਰਹੇ ਹਨ ਤੇ ਦੋਵਾਂ ਨੇ ਪੈਸਿਆਂ ਲਈ ਆਪਣੇ ਹੀ 6 ਮਹੀਨੇ ਦੇ ਮਾਸੂਮ ਬੱਚੇ ਨੂੰ ਵੇਚ ਦਿੱਤਾ। ਮਾਪਿਆਂ ਨੇ 1 ਲੱਖ 80 ਹਜ਼ਾਰ ਰੁਪਏ ‘ਚ 6 ਮਹੀਨੇ ਦਾ ਮਾਸੂਮ ਵੇਚ ਦਿੱਤਾ।
ਦੱਸਿਆ ਜਾ ਰਿਹਾ ਸੀ ਕਿ ਪਹਿਲਾਂ ਬੱਚੇ ਦਾ ਪਿਓ ਹੀ ਚਿੱਟਾ ਪੀਂਦਾ ਸੀ ਤੇ ਜਦੋਂ ਉਸ ਦਾ ਵਿਆਹ ਹੋ ਗਿਆ ਤਾਂ ਦੋਵੇਂ ਹੀ ਪਤੀ-ਪਤਨੀ ਨਸ਼ਾ ਕਰਨ ਲੱਗੇ ਤੇ ਪੈਸਿਆਂ ਦੇ ਲਾਲਚ ਵਿਚ ਆਪਣੇ ਬੱਚੇ ਨੂੰ ਵੇਚ ਦਿੱਤਾ। ਜਿਸ ਨੂੰ ਬੱਚਾ ਵੇਚਿਆ ਹੈ ਉਹ ਬੁਢਲਾਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਔਰਤ ਕਿਸੇ ਵੇਲੇ ਸਟੇਟ ਲੈਵਲ ਦੀ ਪਹਿਲਵਾਨ ਰਹਿ ਚੁੱਕੀ ਹੈ ਤੇ ਇੰਸਟਾਗ੍ਰਾਮ ‘ਤੇ ਹੀ ਉਸ ਦੀ ਲੜਕੇ ਨਾਲ ਦੋਸਤੀ ਹੋਈ ਤੇ ਦੋਵਾਂ ਦਾ ਵਿਆਹ ਹੋ ਗਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਮੇਰਾ ਘਰਵਾਲਾ ਨਸ਼ਾ ਕਰਦਾ ਹੈ। ਬਾਅਦ ਵਿਚ ਦੋਵੇਂ ਨਸ਼ਾ ਕਰਨ ਲੱਗ ਗਏ।
ਇਹ ਵੀ ਪੜ੍ਹੋ : ਅਮਰੀਕਾ ‘ਚ ਫੌਜੀਆਂ ਦੇ ਦਾੜ੍ਹੀ ਰੱਖਣ ‘ਤੇ ਪਾਬੰਦੀ ਦਾ ਵਿਰੋਧ, ਟਰੰਪ ਪਾਰਟੀ ਦੇ ਹੀ ਸਾਂਸਦ ਨੇ ਖੋਲ੍ਹਿਆ ਮੋਰਚਾ!
ਬੱਚੇ ਦੇ ਪਿਤਾ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਅਸੀਂ ਦੋਵੇਂ ਪਤੀ-ਪਤਨੀ ਨਸ਼ਾ ਕਰਦੇ ਸੀ ਤੇ ਮੈਂ ਨਸ਼ੇ ਵਿਚ ਆਪਣਾ ਬੱਚਾ ਵੇਚ ਦਿੱਤਾ ਤੇ ਹੁਣ ਮੈਨੂੰ ਜਵਾਕ ਵਾਪਸ ਚਾਹੀਦਾ ਹੈ ਤੇ ਜਦੋਂ ਬੱਚੇ ਦੇ ਪਿਤਾ ਕੋਲੋਂ ਇਹ ਗੱਲ ਪੁੱਛੀ ਕਿ ਜਿਸ ਪਰਿਵਾਰ ਨੂੰ ਤੁਸੀਂ ਬੱਚਾ ਵੇਚਿਆ ਹੈ, ਉਹ ਜਦੋਂ ਪੈਸੇ ਵਾਪਸ ਲੈਣ ਦੀ ਮੰਗ ਕਰੇਗਾ ਤਾਂ ਉਹ ਕਹਿਣ ਲੱਗਾ ਮੈਂ ਪੈਸੇ ਵਾਪਸ ਕਰ ਦੇਵਾਂਗਾ ਪਰ ਮੈਨੂੰ ਜਵਾਕ ਵਾਪਸ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਹੈਰਾਨ ਕਰ ਦੇਣ ਵਾਲਾ ਮਾਮਲਾ! ਨਸ਼ੇ ਦੀ ਪੂਰਤੀ ਲਈ ਮਾਪਿਆਂ ਨੇ ਵੇਚਿਆ 6 ਮਹੀਨੇ ਦਾ ਮਾਸੂਮ ਬੱਚਾ appeared first on Daily Post Punjabi.

