ਗਿੱਦੜਬਾਹਾ : ਟਾਇਰ ਫਟਣ ਨਾਲ ਬੇਕਾਬੂ ਕਾਰ ਦੀ ਆਟੋ ਨਾਲ ਹੋਈ ਟੱਕਰ, ਹਾਦਸੇ ‘ਚ 17 ਲੋਕ ਜ਼ਖਮੀ

ਅੱਜ ਸਵੇਰੇ ਗਿੱਦੜਬਾਹਾ ਦੇ ਮਲੋਟ ਰੋਡ ਤੇ ਅੰਮ੍ਰਿਤਸਰ ਤੋਂ ਗੰਗਾਨਗਰ ਜਾ ਰਹੀ ਕਾਰ ਦਾ ਟਾਇਰ ਫਟਣ ਨਾਲ ਬੇਕਾਬੂ ਕਾਰ ਡਿਵਈਡਰ ਪਾਰ ਜਾ ਰਹੇ ਥਰੀ ਵੀਲਰ ਨਾਲ ਜਾ ਟਕਰਾਈ ਜਿਸ ਕਾਰਨ ਆਟੋ ਸਵਾਰ 17 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਵਿਚੋਂ 10 ਲੋਕਾਂ ਨੂੰ ਬਠਿੰਡਾ ਰੈਫ਼ਰ ਕਾਰ ਦਿਤਾ। ਜ਼ਖਮੀ ਪਿੰਡ ਜੰਡ ਵਾਲਾ ਤੋਂ ਨਾਲ ਵਾਲੇ ਪਿੰਡ ਨਰਮਾ ਚੁਗਣ ਲਈ ਜਾ ਰਹੇ ਸੀ।

ਅੱਜ ਸਵੇਰੇ ਲਗਭਗ 7 ਵਜੇ ਅਮ੍ਰਿਤਸਰ ਤੋਂ ਸ਼੍ਰੀ ਗੰਗਾਨਗਰ ਆਪਣੇ ਘਰ ਕਾਰ ‘ਤੇ ਵਾਪਿਸ ਜਾ ਰਹੇ ਗਿਦੜਬਾਹਾ ਕੋਲ ਕਾਰ ਦਾ ਟਾਇਰ ਫਟਣ ਕਰਨ ਕਾਰ ਬੇਕਾਬੂ ਹੋ ਕੇ ਡਿਵਾਇਡਰ ਨੂੰ ਕਰੋਸ ਕਰ ਦੂਸਰੇ ਪਾਸੇ ਆ ਰਹੇ ਥ੍ਰੀ ਵ੍ਹੀਲਰ ਵਿੱਚ ਜਾ ਵਜੀ। ਹਾਦਸਾ ਬੜਾ ਭਿਆਨਕ ਸੀ ਕਾਰ ਅਤੇ ਥ੍ਰੀ ਵ੍ਹੀਲਰ ਦੇ ਪਰਖਚੇ ਉਡ ਗਏ ਕਾਰ ਅਤੇ ਥ੍ਰੀ ਵ੍ਹੀਲਰ ਵਿੱਚ ਸਵਾਰ 17 ਜਣੇ ਜਖਮੀ ਹੋ ਗਏ ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਬਠਿੰਡਾ ਰੈਫ਼ਰ ਕਰ ਦਿਤਾ। ਡਾਕਟਰ ਮੁਤਾਬਿਕ ਮਰੀਜ਼ਾਂ ਦੀ ਹਾਲਤ ਅਜੇ ਸਥਿਰ ਹੈ।

The post ਗਿੱਦੜਬਾਹਾ : ਟਾਇਰ ਫਟਣ ਨਾਲ ਬੇਕਾਬੂ ਕਾਰ ਦੀ ਆਟੋ ਨਾਲ ਹੋਈ ਟੱਕਰ, ਹਾਦਸੇ ‘ਚ 17 ਲੋਕ ਜ਼ਖਮੀ appeared first on Daily Post Punjabi.



Previous Post Next Post

Contact Form