ਹੜ੍ਹ ਪ੍ਰਭਾਵਿਤ ਇਲਾਕੇ ‘ਚ ਰੋਂਦੀ ਮਹਿਲਾ ਦੇ ਗਲ ਲੱਗ ਕੇ ਰੋਏ CM ਮਾਨ, ਬੋਲੇ- ‘ਬਸ ਇਹ ਕੁਦਰਤੀ ਮਾਰ…’

ਪੰਜਾਬ ਅੱਜਕਲ੍ਹ ਬਹੁਤ ਹੀ ਮਾੜੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਹਨ। ਹੜ੍ਹਾਂ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਹਾਲਾਂਕਿ, ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਗਲਵਾਰ ਨੂੰ ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਹੁਸੈਨੀਵਾਲਾ ਬਾਰਡਰ ‘ਤੇ ਪਹੁੰਚੇ। ਮੁੱਖ ਮੰਤਰੀ ਮਾਨ ਹੜ੍ਹ ਪੀੜਤਾਂ ਨੂੰ ਮਿਲਣ ਲਈ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਮਾਨ ਭਾਵੁਕ ਹੋ ਗਏ। ਲੋਕਾਂ ਦੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਇੱਕ ਔਰਤ ਉਨ੍ਹਾਂ ਨੂੰ ਆਪਣਾ ਦੁਖੜਾ ਸੁਣਾ ਰਹੀ ਸੀ, ਜਿਸ ਦੌਰਾਨ ਸੀ.ਐੱਮ. ਮਾਨ ਨੇ ਉਸ ਨੂੰ ਗਲ ਲਾ ਕੇ ਹੌਂਸਲਾ ਦਿੱਤਾ ਤੇ ਖੁਦ ਵੀ ਰੋ ਪਏ।

Tears Rolled Down Eyes Of Cm Bhagwant Mann As He Met Flood Victims At Husseiniwala Border See Video - Amar Ujala Hindi News Live - सीएम मान का छलक पड़े आंसू:हुसैनीवाला बॉर्डर

ਮੁੱਖ ਮੰਤਰੀ ਨੇ ਪੀੜਤਾਂ ਨੂੰ ਹਰ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਤੁਹਾਡੇ ਵਾਸਤੇ ਹੀ ਆਏ ਹਾਂ, ਸਭ ਕੁਝ ਠੀਕ ਹੋ ਜਾਏਗਾ, ਬਸ ਇਹ ਕੁਦਰਤੀ ਮਾਰ ਝੱਲ ਲਈਏ ਆਪਾਂ ,ਉਸ ਤੋਂ ਬਾਅਦ ਤੁਸੀਂ ਮੇਰੇ ‘ਤੇ ਛੱਡ ਦਿਓ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸੰਕਟ ਵਿੱਚ ਹੈ ਅਤੇ ਸਥਿਤੀ ਬਹੁਤ ਮਾੜੀ ਹੈ। ਇੱਥੇ ਬਜ਼ੁਰਗ ਔਰਤਾਂ ਅਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸੰਕਟ ਵਿੱਚ ਹੈ ਅਤੇ ਸਥਿਤੀ ਬਹੁਤ ਮਾੜੀ ਹੈ। ਕੁਦਰਤ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਕੇਂਦਰ ਸਰਕਾਰ ਕੋਲ 50 ਹਜ਼ਾਰ ਕਰੋੜ ਦੇ ਜੀਐਸਟੀ ਫੰਡ ਸਾਡੇ ਕੋਲ ਪਏ ਹਨ। ਜੇ ਸਾਨੂੰ ਉਹ ਫੰਡ ਮਿਲ ਜਾਂਦਾ ਹੈ, ਤਾਂ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਬਾਬਾ ਬਕਾਲਾ ‘ਚ ਮੀਂਹ ਦਾ ਕਹਿਰ, ਖਾਣਾ ਖਾ ਰਹੇ ਗਰੀਬ ਪਰਿਵਾਰ ਉੱਤੇ ਡਿੱਗੀ ਛੱਤ, 12 ਸਾਲਾਂ ਬੱਚੀ ਦੀ ਮੌਤ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਪੰਜਾਬ ਦੀ ਸਥਿਤੀ ਬਾਰੇ ਪੁੱਛਿਆ ਹੈ। ਪਾਣੀ ਘੱਟਣ ਤੋਂ ਬਾਅਦ ਹੀ ਉਹ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਸਥਿਤੀ ਅਤੇ ਹੋਏ ਨੁਕਸਾਨ ਬਾਰੇ ਦੱਸਣਗੇ। ਜੇ ਉਨ੍ਹਾਂ ਨੂੰ ਕੇਂਦਰ ਤੋਂ ਕੁਝ ਮਦਦ ਮਿਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਅਸੀਂ ਪੰਜਾਬ ਲਈ ਕੁਝ ਕਰਾਂਗੇ। ਪਾਣੀ ਦਾ ਸੰਕਟ ਖਤਮ ਹੋਣ ਤੋਂ ਬਾਅਦ, ਸਤਲੁਜ ਦਰਿਆ ਦੇ ਆਲੇ-ਦੁਆਲੇ ਬਣੇ ਬੰਨ੍ਹ ਨੂੰ ਸਥਾਨਕ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਮਜ਼ਬੂਤ ​​ਕੀਤਾ ਜਾਵੇਗਾ। ਕਿਉਂਕਿ ਉੱਥੋਂ ਦੇ ਲੋਕਾਂ ਨੂੰ ਸਥਿਤੀ ਦਾ ਬਿਹਤਰ ਅੰਦਾਜ਼ਾ ਹੈ।

ਸੀਐਮ ਮਾਨ ਨੇ ਕਿਹਾ ਕਿ ਅੱਜ ਮੈਂ ਫਿਰੋਜ਼ਪੁਰ ਵਿੱਚ ਹੜ੍ਹ ਪੀੜਤਾਂ ਨੂੰ ਮਿਲਣ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਆਇਆ ਹਾਂ। ਉਨ੍ਹਾਂ ਦੀ ਟੀਮ ਹਰ ਤਰ੍ਹਾਂ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਨ ਵਿੱਚ ਲੱਗੀ ਹੋਈ ਹੈ। ਇਸ ਸਮੇਂ ਸਾਰਿਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਅਸੀਂ ਪੂਰੇ ਦੇਸ਼ ਨੂੰ ਅਨਾਜ ਮੁਹੱਈਆ ਕਰਵਾਉਂਦੇ ਹਾਂ ਅਤੇ ਅੱਜ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਹੜ੍ਹ ਪ੍ਰਭਾਵਿਤ ਇਲਾਕੇ ‘ਚ ਰੋਂਦੀ ਮਹਿਲਾ ਦੇ ਗਲ ਲੱਗ ਕੇ ਰੋਏ CM ਮਾਨ, ਬੋਲੇ- ‘ਬਸ ਇਹ ਕੁਦਰਤੀ ਮਾਰ…’ appeared first on Daily Post Punjabi.



Previous Post Next Post

Contact Form