ਹੜ੍ਹਾਂ ਨੂੰ ਲੈ ਕੇ ਭਾਰਤੀ ਫੌਜ ਵੱਲੋਂ ਪ੍ਰੈੱਸ ਕਾਨਫਰੰਸ, ਕਿਹਾ-‘ਅਸੀਂ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ’

ਹੜ੍ਹਾਂ ਨੂੰ ਲੈ ਕੇ ਭਾਰਤੀ ਫੌਜ ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਪੰਜਾਬ ‘ਚ ਹੜ੍ਹਾਂ ਦੇ ਸੰਕਟ ਨੂੰ ਲੈ ਕੇ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਡੈਮ ‘ਤੇ ਸਾਡੀ 24 ਘੰਟੇ ਕਰੜੀ ਨਜ਼ਰ ਹੈ। ਭਾਖੜਾ ਡੈਮ ‘ਤੇ ਸਾਡੀਆਂ ਟੀਮਾਂ ਮੌਜੂਦ ਹਨ ਤੇ ਅਸੀਂ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ। ਫਿਲਹਾਲ ਖਤਰੇ ਦੀ ਕੋਈ ਗੱਲ ਨਹੀਂ ਹੈ। ਹਰ ਫਸੇ ਹੋਏ ਵਿਅਕਤੀ ਨੂੰ ਬਚਾਉਣਾ, ਜ਼ਰੂਰੀ ਸੇਵਾਵਾਂ ਨੂੰ ਬਹਾਲ ਕਰਨਾ ਤੇ ਪ੍ਰਭਾਵਿਤ ਖੇਤਰਾਂ ਵਿਚ ਸਾਧਾਰਨ ਸਥਿਤੀ ਲਿਆਉਣਾ ਹੀ ਭਾਰਤੀ ਫੌਜ ਦਾ ਫਰਜ਼ ਹੈ। ਭਾਰਤੀ ਫੌਜ ਰਾਹਤ ਤੇ ਵਿਸ਼ਵਾਸ ਤੇ ਪੁਨਰਵਾਸ ਪਹੁੰਚਾਉਣ ਲਈ ਕੰਮ ਕਰ ਰਹੀ ਹੈ।

ਇਸ ਤੋਂ ਇਲਾਵਾ ਪ੍ਰੈੱਸ ਕਾਨਫਰੰਸ ਵਿਚ ਇਹ ਵੀ ਦੱਸਿਆ ਗਿਆ ਕਿ ਫੌਜ ਵੱਲੋਂ ਪੰਜਾਬ ਤੇ ਜੰਮੂ ‘ਚ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ ਹੈ। 16-17 ਅਗਸਤ ਤੋਂ ਹੀ ਸਥਿਤੀ ਦਾ ਜਾਇਜ਼ਾ ਲਿਆ ਗਿਆ । ਪਹਿਲਾਂ ਤੋਂ ਹੀ ਰਾਹਤ ਤੇ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਸੀ । ਹਵਾਈ ਫੌਜ ਵੱਲੋਂ ਹੜ੍ਹ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ ਤੇ ਹੁਣ ਤੱਕ ਪੰਜਾਬ ‘ਚ 4 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ ਹੈ ਤੇ 10 ਟਨ ਰਾਹਤ ਸਮੱਗਰੀ ਵੰਡੀ ਗਈ ਜਾ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਹੜ੍ਹਾਂ ਨੂੰ ਲੈ ਕੇ ਭਾਰਤੀ ਫੌਜ ਵੱਲੋਂ ਪ੍ਰੈੱਸ ਕਾਨਫਰੰਸ, ਕਿਹਾ-‘ਅਸੀਂ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ’ appeared first on Daily Post Punjabi.



source https://dailypost.in/news/latest-news/indian-army-holds/
Previous Post Next Post

Contact Form