ਪੰਜਾਬ ਸਰਕਾਰ ਸਿੱਖਿਆ ਤੇ ਖੇਡਾਂ ਵਿਚ ਅੱਵਲ ਰਹਿਣ ਵਾਲੇ ਖਿਡਾਰੀਆਂ ਲਈ ਨੌਕਰੀਆਂ ਦੇਣ ਦਾ ਕੰਮ ਵੱਡੇ ਪੱਧਰ ‘ਤੇ ਕਰ ਰਹੀ ਹੈ ਤੇ ਮੈਰਿਟ ਦੇ ਆਧਾਰ ‘ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੀ ਵਿਧਾਨ ਸਭਾ ਮਹਿਲ ਕਲਾਂ ਦੇ ਪਿੰਡ ਬਜੀਦਕੇ ਕਲਾਂ ਦੀ ਇਕ ਗਰੀਬ ਪਰਿਵਾਰ ਟੈਕਸੀ ਡਰਾਈਵਰ ਦੀ ਧੀ ਸੰਦੀਪ ਕੌਰ ਜਿਸ ਨੇ ਨੌਕਾ ਕੰਪੀਟੀਸ਼ਨ ਵਿਚ ਕੌਮਾਂਤਰੀ ਐਵਾਰਡ ਹਾਸਲ ਕਰਕੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ। ਸੰਦੀਪ ਕੌਰ ਇੰਟਰਨੈਸ਼ਨਲ ਵਾਟਰ ਸਪੋਰਟਸ ਖਿਡਾਰੀ ਹੈ ਤੇ ਫਿਲੀਪੀਨ ਵਿਚ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਈ ਹੈ ਤੇ ਨੈਸ਼ਨਲ ਗੋਲਡ ਮੈਡਲਿਸਟ ਹੈ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਸੰਦੀਪ ਕੌਰ ਨੂੰ ਉਸ ਦੀ ਕਾਬਲੀਅਤ ਤੇ ਮੈਰਿਟ ਦੇ ਆਧਾਰ ‘ਤੇ ਲੇਬਰ ਇੰਸਪੈਕਟਰ ਦੀ ਨੌਕਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਸੰਦੀਪ ਕੌਰ ਦੇ ਜੱਦੀ ਪਿੰਡ ਬਜੀਦਕੇ ਕਲਾਂ ਵਿਚ ਇਕ ਸਵਾਗਤ ਸਮਾਰੋਹ ਰੱਖਿਆ ਗਿਆ। ਪੂਰੇ ਪਿੰਡ ਵੱਲੋਂ ਸੰਦੀਪ ਕੌਰ ਦਾ ਵਿਸ਼ਾਲ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਖਾਸ ਤੌਰ ‘ਤੇ ਸੰਦੀਪ ਕੌਰ ਦਾ ਸਨਮਾਨ ਕਰਨ ਪਹੁੰਚੇ।
ਮੌਕੇ ‘ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਚ 60,000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਇਹ ਸਾਰੀਆਂ ਨੌਕਰੀਆਂ ਬੱਚਿਆਂ ਨੂੰ ਯੋਗਤਾ ਤੇ ਮੈਰਿਟ ਦੇ ਆਧਾਰ ‘ਤੇ ਮਿਲੀਆਂ ਹਨ ਤੇ ਕੋਈ ਵੀ ਉੱਚ-ਨੀਚ ਦਾ ਫਰਕ ਨਹੀਂ ਦੇਖਿਆ ਗਿਆ ਤੇ ਪਿਛਲੀਆਂ ਸਰਕਾਰਾਂ ਵਿਚ ਅਜਿਹਾ ਨਹੀਂ ਹੁੰਦਾ ਸੀ। ਅੱਜ ਸੰਦੀਪ ਕੌਰ ਨੂੰ ਵੀ ਉਸ ਦੀ ਯੋਗਤਾ ਦੇ ਆਧਾਰ ‘ਤੇ ਨੌਕਰੀ ਦਿੱਤੀ ਗਈ ਹੈ ਤੇ ਲੇਬਰ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਨਵ-ਨਿਯੁਕਤ ਲੇਬਰ ਇੰਸਪੈਕਟਰ ਸੰਦੀਪ ਕੌਰ ਨੇ ਪੰਜਾਬ ਸਰਕਾਰ ਦਾ ਖਾਸ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ 2019 ਤੋਂ ਲਗਾਤਾਰ ਵਾਟਰ ਸਪੋਰਟਸ ਕੰਪੀਟੀਸ਼ਨ ਵਿਚ ਹਿੱਸਾ ਲੈ ਰਹੀ ਸੀ ਤੇ ਉਸ ਨੇ ਵੱਡੀ ਗਿਣਤੀ ਵਿਚ ਸਟੇਟ ਲੈਵਲ, ਨੈਸ਼ਨਲ ਵੈਲ ਤੇ ਇੰਟਰਨੈਸ਼ਨਲ ਲੈਵਲ ‘ਤੇ ਮੁਕਾਬਲੇ ਖੇਡੇ ਤੇ ਉਹ ਮੈਡਲ ਜਿੱਤ ਕੇ ਲਿਆਈ। ਪਿਛਲੇ ਦਿਨੀਂ ਫਿਲੀਪੀਂਸ ਵਾਟਰ ਸਪੋਰਟਸ ਵਰਲਡ ਚੈਂਪੀਅਨਸ਼ਿਪ ਵਿਚ ਉਹ ਜਿੱਤ ਕੇ ਆਈਹੈ ਤੇ ਉਸ ਦੀ ਮੈਰਿਟ ਦੇ ਆਧਾਰ ‘ਤੇ ਪੰਜਾਬ ਸਰਕਾਰ ਨੇ ਉਸਨੂੰ ਇੰਨਾ ਸਨਮਾਨ ਦਿੱਤਾ ਹੈ ਤੇ ਸਰਕਾਰੀ ਨੌਕਰੀ ਦਿੱਤੀ ਹੈ। ਉਹ ਇਸ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਾਸ ਤੌਰ ‘ਤੇ ਧੰਨਵਾਦ ਕਰਦੀ ਹੈ ਤੇ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਇਕ ਟੈਕਸੀ ਡਰਾਈਵਰ ਦੀ ਧੀ ਇਸ ਵੱਡੇ ਮੁਕਾਮ ਨੂੰ ਹਾਸਲ ਕਰ ਸਕੇਗੀ ਪਰ ਪੰਜਾਬ ਸਰਕਾਰ ਦੀ ਸਾਫ-ਸੁਥਰੀ ਨੀਤੀ ਦੇ ਆਧਾਰ ‘ਤੇ ਅੱਜ ਉਸ ਨੂੰ ਨੌਕਰੀ ਮਿਲ ਸਕੀ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤ ਨਾਲ ਵਾਪਰੇ ਸੜਕੀ ਹਾ.ਦ.ਸੇ ਦੀ CCTV ਫੁਟੇਜ ਆਈ ਸਾਹਮਣੇ
ਇਸ ਖੁਸ਼ੀ ਦੇ ਮੌਕੇ ‘ਤੇ ਸੰਦੀਪ ਕੌਰ ਦੇ ਮਾਤਾ-ਪਿਤਾ ਤੇ ਪੰਚ-ਸਰਪੰਚਾਂ ਨੇ ਵੀ ਪੰਜਾਬ ਸਰਕਾਰ ਦਾ ਖਾਸ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਦੀਪ ਕੌਰ ਦੇ ਪਿਤਾ ਇਕ ਟੈਕਸੀ ਡਰਾਈਵਰ ਹਨ ਤੇ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੂੰ ਕਦੇ ਇਹ ਉਮੀਦ ਨਹੀਂ ਸੀ ਕਿ ਉਨ੍ਹਾਂ ਦੀ ਧੀ ਇਸ ਵੱਡੇ ਮੁਕਾਮ ਨੂੰ ਹਾਸਲ ਕਰ ਸਕੇਗੀ ਪਰ ਪੰਜਾਬ ਦੇ ਨੌਜਵਾਨਾਂ ਨੂੰ ਮੈਰਿਟ ਦੇ ਆਧਆਰ ‘ਤੇ ਨੌਕਰੀਆਂ ਮਿਲ ਰਹੀਆਂ ਹਨ। ਅੱਜ ਸੰਦੀਪ ਕੌਰ ਨੂੰ ਵੀ ਲੇਬਰ ਇੰਸਪੈਕਟਰ ਦੀ ਨੌਕਰੀ ਦੇ ਕੇ ਸਨਮਾਨ ਦਿੱਤਾ ਗਿਆ ਹੈ। ਉਸ ਲਈ ਉਹ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਖਾਸ ਤੌਰ ‘ਤੇ ਧੰਨਵਾਦ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
The post ਬਰਨਾਲਾ : ਟੈਕਸੀ ਡਰਾਈਵਰ ਦੀ ਧੀ ਬਣੀ ‘ਲੇਬਰ ਇੰਸਪੈਕਟਰ’, ਪੰਜਾਬ ਸਰਕਾਰ ਵੱਲੋਂ ਯੋਗਤਾ ਤੇ ਮੈਰਿਟ ਦੇ ਆਧਾਰ ‘ਤੇ ਮਿਲੀ ਨੌਕਰੀ appeared first on Daily Post Punjabi.

