ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ, ਸਿੰਗਾਪੁਰ ‘ਚ ਸਕੂਬਾ ਡਾਈਵਿੰਗ ਕਰਦੇ ਸਮੇਂ ਵਾਪਰਿਆ ਹਾਦਸਾ

ਬਾਲੀਵੁੱਡ ਗਾਇਕ ਜ਼ੁਬੀਨ ਗਰਗ ਦੀ ਸਿੰਗਾਪੁਰ ਵਿਚ ਮੌਤ ਹੋ ਗਈ। ਰਿਪੋਰਟ ਮੁਤਾਬਕ ਸਕੂਬਾ ਡਾਈਵਿੰਗ ਕਰਦੇ ਸਮੇਂ ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਈ ਸੀ। ਉਨ੍ਹਾਂ ਨੂੰ ਗਾਰਡਸ ਨੇ ਸਮੁੰਦਰ ਤੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।

ਜ਼ੁਬੀਨ ਗਰਗ ਨੂੰ 2006 ਵਿਚ ਆਈ ਇਮਰਾਨ ਹਾਸ਼ਮੀ ਸਟਾਰਰ ਫਿਲਮ ‘ਗੈਂਗਸਟਰ’ ਦੇ ਗੀਤ ਅਲੀ ਤੋਂ ਫੇਮ ਮਿਲਿਆ ਸੀ। 52 ਸਾਲ ਦੇ ਜ਼ੁਬੀਨ ਸਿੰਗਾਪੁਰ ਵਿਚ ਨਾਰਥ ਈਸਟ ਇੰਡੀਆ ਫੈਸਟੀਵਲ ਵਿਚ ਸ਼ਾਮਲ ਹੋਣ ਗਏ ਸਨ। ਇਹ ਤਿੰਨ ਦਿਨ ਫੈਸਟੀਵਲ 19 ਸਤੰਬਰ ਨੂੰ ਸ਼ੁਰੂ ਹੋਣ ਵਾਲਾ ਸੀ ਜਿਸ ਵਿਚ ਜ਼ੁਬੀਨ 20 ਸਤੰਬਰ ਨੂੰ ਪਰਫਾਰਮ ਕਰਨ ਵਾਲੇ ਸਨ।

ਨਾਰਥ ਈਸਟ ਇੰਡੀਆ ਫੈਸਟੀਵਲ ਦੇ ਪ੍ਰਤੀਨਿਧੀ ਅਨੁਜ ਕੁਮਾਰ ਬੋਰੂਆ ਦੇ ਦੱਸਿਆ ਕਿ ਸਾਨੂੰ ਬਹੁਤ ਦੁੱਖ ਦੇ ਨਾਲ ਜ਼ੁਬੀਨ ਗਰਗ ਦੇ ਦੇਹਾਂਤ ਦੀ ਖਬਰ ਦੱਸਣੀ ਪੈਰਹੀ ਹੈ। ਸਕੂਬਾ ਡਾਈਵਿੰਗ ਦੌਰਾਨ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਸੀਪੀਆਰ ਦਿੱਤਾ ਗਿਆ ਜਿਸ ਦੇ ਬਾਅਦ ਉਨ੍ਹਾਂ ਨੂੰ ਸਿੰਗਾਪੁਰ ਜਨਰਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ICU ਵਿਚ ਦੁਪਹਿਰ 2.30 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਮਸ਼ਹੂਰ ਸਿੰਗਰ ਦੀ ਸਕੂਬਾ ਡਾਈਵਿੰਗ ਹਾਦਸੇ ਵਿੱਚ ਮੌਤ, 52 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ, Singer Zubeen Garg passed away in a scuba diving accident, breathed his last at the age

ਇਹ ਵੀ ਪੜ੍ਹੋ :  ਜਥੇਦਾਰ ਗੜਗੱਜ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵੈੱਬ ਪੋਰਟਲ ਕੀਤਾ ਲਾਂਚ, ਸੇਵਾ ਕਰਨ ਲਈ ਕਰਵਾਉਣੀ ਪਵੇਗੀ ਰਜਿਸਟ੍ਰੇਸ਼ਨ

ਗਾਇਕ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦੇ ਹੋਏ ਅਸਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਲਿਖਿਆ-‘ਅੱਜ ਅਸਮ ਨੇ ਆਪਣੇ ਲਾਡਲੇ ਪੁੱਤ ਨੂੰ ਗੁਆ ਦਿੱਤਾ। ਜ਼ੁਬੀਨ ਅਸਮ ਲਈ ਕੀ ਮਾਇਨੇ ਰੱਖਦੇ ਸਨ, ਇਹ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਉਹ ਬਹੁਤ ਜਲਦੀ ਚਲੇ ਗਏ, ਇਹ ਜਾਣ ਦੀ ਉਮਰ ਨਹੀਂ ਸੀ।’ ਜ਼ੁਬੀਨ ਦੀ ਆਵਾਜ਼ ਵਿਚ ਲੋਕਾਂ ਨੂੰ ਊਰਜਾ ਦੇਣ ਦੀ ਬੇਜੋੜ ਸਮਰੱਥਾ ਸੀ ਤੇ ਉਨ੍ਹਾਂ ਦਾ ਸੰਗੀਤ ਸਿੱਧੇ ਸਾਡੇ ਮਨ ਤੇ ਆਤਮਾ ਨਾਲ ਜੁੜਦਾ ਸੀ। ਸਾਡੀਆਂ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਨੂੰ ਅਸਮ ਦੀ ਸੰਸਕ੍ਰਿਤੀ ਦੇ ਇਕ ਦਿੱਗਜ਼ ਵਜੋਂ ਯਾਦ ਰੱਖਣਗੀਆਂ ਤੇ ਉਨ੍ਹਾਂ ਦਾ ਕੰਮ ਆਉਣ ਵਾਲੇ ਦਿਨਾਂ ਤੇ ਸਾਲਾਂ ਵਿਚ ਕਈ ਹੋਰ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਪ੍ਰੇਰਿਤ ਕਰਨਗੀਆਂ।

The post ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ, ਸਿੰਗਾਪੁਰ ‘ਚ ਸਕੂਬਾ ਡਾਈਵਿੰਗ ਕਰਦੇ ਸਮੇਂ ਵਾਪਰਿਆ ਹਾਦਸਾ appeared first on Daily Post Punjabi.



source https://dailypost.in/news/entertainment/famous-singer-zubin-garg/
Previous Post Next Post

Contact Form