ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਮੁੜ ਹੋਇਆ ਚਾਲੂ, ਅਧਿਕਾਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

ਨੈਸ਼ਨਲ ਹਾਈਵੇ ‘ਤੇ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਦਾ ਸਭ ਤੋਂ ਮਹਿੰਗਾ ਲਾਢੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਮੁੜ ਚਾਲੂ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਇਹ ਪੌਣੇ ਘੰਟੇ ਤੱਕ ਫ੍ਰੀ ਰਿਹਾ ਸੀ। ਲੁਧਿਆਣਾ ਦੇ ਲਾਢੋਵਾਲ ਟੋਲ ਪਲਾਜ਼ੇ ‘ਤੇ ਵਾਹਨ ਬਿਨਾਂ ਟੋਲ ਦਿੱਤੇ ਉਥੋਂ ਦੀ ਲੰਘ ਰਹੇ ਹਨ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਇਹ ਟੋਲ ਪਲਾਜ਼ਾ ਫ੍ਰੀ ਕਰਵਾਇਆ ਸੀ।

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਕਿਹਾ ਸੀ ਕਿ ਟੋਲ ਪਲਾਜ਼ੇ ਨੂੰ ਫ੍ਰੀ ਕਰਵਾਇਆ ਗਿਆ ਹੈ ਕਿਉਂਕਿ ਰਾਹੋਂ ਰੋਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਜਿਸ ਕਰਕੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਲੈ ਕੇ ਲਾਢੋਵਾਲ ਪਲਾਜ਼ਾ ਘੇਰਾਂਗੇ ਤੇ ਉਸ ਨੂੰ ਫ੍ਰੀ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਮੰਗਾਂ ਮੰਨੀਆਂ ਜਾਣ। ਹੁਣ ਟੋਲ ਪਲਾਜ਼ੇ ਦੇ ਮੈਨੇਜਰ ਨਾਲ ਗੱਲਬਾਤ ਹੋਈ ਹੈ ਤੇ ਅਧਿਕਾਰੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਦੂਜੇ ਪਾਸੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਮੌਕੇ ‘ਤੇ ਤਾਇਨਾਤ ਕਰ ਦਿੱਤੇ ਗਏ ਸਨ। ਟੋਲ ਪਲਾਜ਼ਾ ਦੇ ਆਸ-ਪਾਸ 2 ਤੋਂ 3 ਥਾਣਿਆਂ ਦੀ ਫੋਰਸ ਤੇ ਪੁਲਿਸ ਚੌਕੀਆਂ ਦੇ ਮੁਲਾਜ਼ਮ ਉਥੇ ਤਾਇਨਾਤ ਸਨ। SDM ਜਸਨੀਤ ਕੌਰ ਨੇ ਦੱਸਿਆ ਕਿ ਰਾਹੋਂ ਰੋਡ ਦੇ ਕੁਝ ਪਿੰਡ ਵਾਲੇ ਟੋਲ ਪਲਾਜ਼ੇ ‘ਤੇ ਆਏ ਸਨ। ਉਨ੍ਹਾਂ ਦੀ ਮੰਗ ਹੈ ਕਿ ਸੜਕ ਦੀ ਮੁਰੰਮਤ ਕੀਤੀ ਜਾਵੇ ਕਿਉਂਕਿ ਸੜਕ ਦੀ ਹਾਲਤ ਬਹੁਤ ਖਰਾਬ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਪਹਿਲਾਂ ਹੀ ਹੁਕਮ ਦੇ ਚੁੱਕੇ ਹਨ ਕਿ ਕਬਜ਼ੇ ਹਟਾਏ ਜਾਣ। ਰਾਹੋਂ ਰੋਡ ‘ਤੇ ਫੋਨ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਬਿਜਲੀ ਦੇ ਖੰਭੇ ਹਟਾਉਣੇ ਪੈਣਗੇ। ਖੰਭੇ ਉਦੋਂ ਹੀ ਹਟਣਗੇ ਜਦੋਂ ਬਿਜਲੀ ਸਪਲਾਈ ਬੰਦ ਕਰਕੇ ਕੱਟ ਲਗਾਏ ਜਾਣਗੇ।ਇਹ ਲੰਬੀ ਪ੍ਰਕਿਰਿਆ ਹੈ, ਇਸੇ ਵਜ੍ਹਾ ਤੋਂ ਸੜਕ ਦਾ ਕੰਮ ਰੁਕਿਆ ਹੋਇਆ ਸੀ।

ਹੁਣ ਕਿਸਾਨਾਂ ਦੀ ਮੰਗ ਮੁਤਾਬਕ ਜਿਥੇ ਖੰਭੇ ਨਹੀਂ ਆ ਰਹੇ ਉਥੋਂ ਸੜਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਟੁੱਟੀਆਂ ਹੋਈਆਂ ਸੜਕਾਂ ‘ਤੇ ਪੈਚਵਰਕ ਵੀ ਕਰਵਾਇਆ ਜਾਵੇਗਾ। ਸੜਕ ਬਣਾਉਣ ਲਈ ਪੈਸਾ ਪਹਿਲਾਂ ਹੀ ਪਾਸ ਹੋ ਚੁੱਕਾ ਹੈ ਸਿਰਫ ਪ੍ਰਾਜੈਕਟ ਵਿਚ ਥੋੜ੍ਹਾ ਬਦਲਾਅ ਕੀਤਾ ਗਿਆ ਸੀ।

The post ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਮੁੜ ਹੋਇਆ ਚਾਲੂ, ਅਧਿਕਾਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ appeared first on Daily Post Punjabi.



Previous Post Next Post

Contact Form