ਬਠਿੰਡਾ ਦੇ ਪਿੰਡ ਜੀਦਾ ਵਿੱਚ ਹੋਏ ਬਲਾਸਟਾਂ ਦੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਅੱਜ ਸੱਤ ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਅੱਜ ਦੁਬਾਰਾ ਤੋਂ ਬਠਿੰਡਾ ਦੀ ਕੋਰਟ ਵਿੱਚ ਕੀਤਾ ਗਿਆ ਪੇਸ਼ ਕੋਰਟ ਨੇ 30 ਸਤੰਬਰ ਤੱਕ ਮੁੜ ਰਿਮਾਂਡ ‘ਤੇ ਭੇਜ ਦਿੱਤਾ।
ਦੋਸ਼ੀ ਗੁਰਪ੍ਰੀਤ ਸਿੰਘ ਪੇਸ਼ੀ ਦੌਰਾਨ ਵ੍ਹੀਲ ਚੇਅਰ ‘ਤੇ ਸੀ। ਦੋਸ਼ੀ ਆਪਣੇ ਹੀ ਘਰ ਵਿੱਚ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਸੀ, ਜਿਸ ਕਰਕੇ ਘਰ ਦੇ ਵਿੱਚ ਲਗਾਤਾਰ ਬਲਾਸਟ ਹੋਏ ਸਨ। ਉਸੇ ਬਲਾਸਟ ਵਿੱਚ ਇਹ ਖੁਦ ਵੀ ਜ਼ਖਮੀ ਹੋਇਆ ਅਤੇ ਇਸ ਦਾ ਪਿਓ ਵੀ ਜ਼ਖਮੀ ਹੋ ਗਿਆ। ਦੋਸ਼ੀ ਗੁਰਪ੍ਰੀਤ ਸਿੰਘ ਨੂੰ ਪੁਲਿਸ ਨੇ ਪਹਿਲਾਂ ਸੱਤ ਦਿਨ ਰਿਮਾਂਡ ‘ਤੇ ਰੱਖਿਆ ਅਤੇ ਅੱਜ ਦੁਬਾਰਾ ਤੋਂ ਕੋਰਟ ਵਿੱਚ ਪੇਸ਼ ਕੀਤਾ ਤੇ ਹੁਣ ਕੋਰਟ ਨੇ ਉਸ ਨੂੰ ਮੁੜ 30 ਸਤੰਬਰ ਤੱਕ ਰਿਮਾਂਡ ਦੇ ਦਿੱਤਾ ਹੈ।
ਗੁਰਪ੍ਰੀਤ ਦੀ ਹਾਲਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਧਮਾਕਾ ਕਿੰਨਾ ਖਤਰਨਾਕ ਸੀ। ਉਸ ਧਮਾਕੇ ਤੋਂ ਬਾਅਦ ਇਸ ਦਾ ਹੱਥ ਕੱਟਣਾ ਪਿਆ ਤੇ ਉਹ ਖੁਦ ਆਪਣੀਆਂ ਲੱਤਾਂ ਤੇ ਚੱਲ ਵੀ ਨਹੀਂ ਸਕਦਾ। ਹੁਣ ਤੱਕ ਦੇ ਰਿਮਾਂਡ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਹ ਤਾਂ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਡੀਐਸਪੀ ਬਠਿੰਡਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਕਿਹਾ ਕਿ ਮਾਮਲਾ ਅਜੇ ਜਾਂਚ ਅਧੀਨ ਹੈ ਇਸ ਕਰਕੇ ਜਿਆਦਾ ਕੁਝ ਨਹੀਂ ਕਹਿ ਸਕਦੇ।
ਗੁਰਪ੍ਰੀਤ ਸਿੰਘ ਮਨੁੱਖੀ ਬੰਬ ਬਣਨ ਬਾਰੇ ਸੋਚ ਰਿਹਾ ਸੀ ਅਤੇ ਆਪਣੇ ਘਰ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਦੋਸ਼ੀ ਗੁਰਪ੍ਰੀਤ ਸਿੰਘ ਨੇ ਬੰਬ ਬਣਾਉਣ ਲਈ ਕਈ ਕੈਮੀਕਲਾਂ ਦੀ ਵਰਤੋਂ ਕੀਤੀ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਨੇ ਕਈ ਜੇਬਾਂ ਵਾਲੀ ਬੈਲਟ ਆਨਲਾਈਨ ਆਰਡਰ ਕੀਤੀ ਸੀ ਅਤੇ ਬੰਬ ਬਣਾਉਣ ਲਈ ਲੋੜੀਂਦੀ ਸਾਰੀ ਸਮੱਗਰੀ ਅਤੇ ਕੈਮੀਕਲ ਵੀ ਮੰਗਵਾਏ ਸਨ। ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਡਾਕਟਰੀ ਜਾਂਚ ਤੋਂ ਬਾਅਦ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਸ ਨੂੰ ਸੱਤ ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -:
The post ਪਿੰਡ ਜੀਦਾ ਬਲਾਸਟ ਕੇਸ, ਵ੍ਹੀਲ ਚੇਅਰ ‘ਤੇ ਕੋਰਟ ਲਿਆਂਦਾ ਗਿਆ ਦੋਸ਼ੀ, ਅਦਾਲਤ ਨੇ ਭੇਜਿਆ ਮੁੜ ਰਿਮਾਂਡ ‘ਤੇ appeared first on Daily Post Punjabi.