ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਦੇ ਮਸ਼ਹੂਰ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਮੁੜ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੇਸ਼ੀ ਭੁਗਤਣ ਆਏ ਪ੍ਰਿੰਕਲ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਿੰਕਲ ਨੂੰ ਆਰਮਜ਼ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ‘ਰੌਣਕ’ ਦਾ ਟ੍ਰੇਲਰ ਹੋਇਆ ਰਿਲੀਜ਼, 11 ਭਾਸ਼ਾਵਾਂ ਵਿੱਚ ਹੋਵੇਗੀ ਰਿਲੀਜ਼
ਦੱਸ ਦੇਈਏ ਕਿ ਹਾਲ ਹੀ ਦੇ ਵਿਚ ਉਨ੍ਹਾਂ ਦਾ ਕੱਟੜ ਵਿਰੋਧੀ ਹਨੀ ਸੇਠੀ ਨਾਲ ਪ੍ਰਿੰਕਲ ਦਾ ਸਮਝੌਤਾ ਹੋ ਗਿਆ ਸੀ ਤੇ ਦੋਵਾਂ ਵੱਲੋਂ ਇਕ ਦੂਜੇ ਦਾ ਸਨਮਾਨ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਸੀ ਤੇ ਕਿਹਾ ਜਾ ਰਿਹਾ ਹੈ ਕਿ ਪ੍ਰਿੰਕਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਦੇਖਣਾ ਹੋਵੇਗਾ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਲਿਆ ਜਾਵੇਗਾ। ਇਸ ਤੋਂ ਪਹਿਲਾਂ 2022 ਵਿਚ ਇਕ ਵਕੀਲ ਗਗਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਗਲਤ ਸ਼ਬਦ ਬੋਲਣ ਲਈ ਪ੍ਰਿੰਕਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਉਹ ਕਈ ਦਿਨ ਜੇਲ੍ਹ ਵਿਚ ਰਹੇ ਸਨ ਤੇ ਫਿਰ ਜ਼ਮਾਨਤ ‘ਤੇ ਬਾਹਰ ਆਏ ਸਨ।
ਜ਼ਿਕਰਯੋਗ ਹੈ ਕਿ ਪ੍ਰਿੰਕਲ ਲੁਧਿਆਣਾ ਦਾ ਕਾਰੋਬਾਰੀ ਅਤੇ ਇੰਫਲੂਐਂਸਰ ਹੈ। ਉਹ ਅਕਸਰ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਿਵਾਦਾਂ ਵਿੱਚ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪੁਲਿਸ ਦਾ ਵੱਡਾ ਐਕਸ਼ਨ, ਪੇਸ਼ੀ ਭੁਗਤਣ ਆਏ ਪ੍ਰਿੰਕਲ ਲੁਧਿਆਣਾ ਨੂੰ ਮੁੜ ਤੋਂ ਕੀਤਾ ਗ੍ਰਿਫਤਾਰ appeared first on Daily Post Punjabi.