ਨੈਸ਼ਨਲ ਹਾਈਵੇ ‘ਤੇ ਫਗਵਾੜਾ ਵਿਚ ਰੋਡਵੇਜ਼ ਦੀ ਬੱਸ ਨਾਲ ਵੱਡਾ ਹਾਦਸਾ ਵਾਪਰਿਆ ਹੈ। ਸਵਾਰੀਆਂ ਨਾਲ ਭਰੀ ਬੱਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ ਹੋਈ ਹੈ ਤੇ ਇਸ ਹਾਦਸੇ ਵਿਚ ਡਰਾਈਵਰ ਦੀ ਜਾਨ ਚਲੀ ਗਈ ਹੈ ਜਦੋਂ ਕਿ ਬਾਕੀ ਸਵਾਰੀਆਂ ਜ਼ਖਮੀ ਹੋਈਆਂ ਹਨ। ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜ਼ਖਮੀਆਂ ਨੂੰ ਪਹਿਲਾਂ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਬੱਸ ਵਿਚ 5-6 ਸਵਾਰੀਆਂ ਸਨ ਜੋ ਕਿ ਜ਼ਖਮੀ ਹੋਏ ਹਨ। ਰੋਡਵੇਜ਼ ਦੀ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਹੈ। ਡਰਾਈਵਰ ਦੀ ਅੱਖ ਲੱਗਣ ਨਾਲ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਫਗਵਾੜਾ ‘ਚ ਰੋਡਵੇਜ਼ ਬੱਸ ਦੀ ਟਿੱਪਰ ਨਾਲ ਹੋਈ ਟੱਕਰ, ਹਾਦਸੇ ‘ਚ ਬੱਸ ਚਾਲਕ ਦੀ ਗਈ ਜਾਨ, 6 ਫੱਟੜ appeared first on Daily Post Punjabi.