ਫਾਜ਼ਿਲਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਭਜਨ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਸਿੰਘ ਗਾਵਾਂ-ਮੱਝਾਂ ਲਈ ਚਾਰਾ ਲੈਣ ਗਿਆ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। NDRF ਦੀਆਂ ਟੀਮਾਂ ਨੂੰ 4 ਦਿਨਾਂ ਬਾਅਦ ਹਰਭਜਨ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ।

ਮਾਮਲਾ ਪਿੰਡ ਰੇਤੇ ਵਾਲੀ ਭੈਣੀ ਤੋਂ ਸਾਹਮਣੇ ਆਇਆ ਹੈ। 32 ਸਾਲਾਂ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਸਨ। ਉਹ ਆਪਣੀਆਂ ਗਾਵਾਂ-ਮੱਝਾਂ ਨੂੰ ਬਚਾਉਣ ਦੇ ਲਈ ਚਾਰਾ ਲੈਣ ਵਾਸਤੇ ਪਾਣੀ ਵਿੱਚ ਵੜ ਗਿਆ ਅਤੇ ਬਾਅਦ ਵਿੱਚ ਉਹ ਗੁੰਮ ਹੋ ਗਿਆ ਜਿਸ ਤੋਂ ਬਾਅਦ ਚਾਰ ਦਿਨਾਂ ਬਾਅਦ ਹੁਣ ਉਸ ਦੀ ਮ੍ਰਿਤਕ ਦੇਹ ਮਿਲੀ ਹੈ।
ਇਹ ਵੀ ਪੜ੍ਹੋ : ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁ., ਕਿਸਾਨਾਂ ਨੂੰ ਮੁਆਵਜ਼ਾ, ਹੜ੍ਹਾਂ ਪੀੜ੍ਹਤਾਂ ਲਈ CM ਮਾਨ ਨੇ ਕੀਤੇ ਵੱਡੇ ਐਲਾਨ
ਬੀਤੇ ਕੱਲ੍ਹ ਪਰਿਵਾਰ ਦੇ ਵੱਲੋਂ ਨੌਜਵਾਨ ਦੇ ਗੁੰਮਸ਼ੁਦਾ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਉਸਦੀ ਭਾਲ ਕਰਨ ਦੇ ਲਈ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਐਨਡੀਆਰਐਫ ਗੋਤਾਖੋਰ ਬੀਤੀ ਰਾਤ ਤੋਂ ਹੀ ਇਸ ਨੌਜਵਾਨ ਦੀ ਭਾਲ ਕਰ ਰਹੇ ਸਨ, ਜਿਸ ਦੀ ਅੱਜ ਡੈਡ ਬਾਡੀ ਉਸੇ ਦੇ ਪਿੰਡ ਰੇਤੇਵਾਲੀ ਭੈਣੀ ਸਤਲੁਜ ਦੇ ਵਿੱਚੋਂ ਬਰਾਮਦ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
The post ਫਾਜ਼ਿਲਕਾ : ਸਤਲੁਜ ਦਰਿਆ ‘ਚ ਡੁੱਬਿਆ 3 ਬੱਚਿਆਂ ਦਾ ਪਿਓ, ਗਾਵਾਂ-ਮੱਝਾਂ ਲਈ ਲੈਣ ਗਿਆ ਸੀ ਚਾਰਾ appeared first on Daily Post Punjabi.

