ਹੁਣ ਮਾਤਾ ਵੈਸ਼ਨੋ ਦੇਵੀ ਜਾਣ ਦਾ ਰਸਤਾ ਹੋਰ ਆਸਾਨ ਹੋ ਗਿਆ ਹੈ। ਅੱਜ PM ਨਰਿੰਦਰ ਮੋਦੀ ਵੱਲੋਂ ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿੱਤੀ ਗਈ ਜਿਸ ਨਾਲ ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਟ੍ਰੇਨ ਸੋਮਵਾਰ ਤੋਂ ਅੰਮ੍ਰਿਤਸਰ ਤੋਂ ਰਵਾਨਾ ਹੋਣੀ ਹੈ ਤੇ ਅੱਜ ਸ਼ਾਮੀ 5.00 ਵਜੇ ਇਹ ਅੰਮ੍ਰਿਤਸਰ ਦੇ ਪਲੇਟਫਾਰਮ ਨੰਬਰ 1 ‘ਤੇ ਪਹੁੰਚੀ ਹੈ। ਇਹ ਗੱਡੀ ਪੂਰੇ ਹਫਤੇ ਵਿਚ 6 ਦਿਨ ਚੱਲੇਗੀ, ਮੰਗਲਵਾਰ ਨੂੰ ਛੱਡ ਕੇ। ਕਟੜਾ ਵੰਦੇ ਭਾਰਤ ਐਕਸਪ੍ਰੈਸ ਅੰਮ੍ਰਿਤਸਰ ਤੋਂ ਕਟੜੇ ਦਾ ਸਫਰ 5 ਘੰਟੇ 35 ਮਿੰਟਾਂ ਵਿਚ ਪੂਰਾ ਕਰੇਗੀ।
ਦੱਸ ਦੇਈਏ ਕਿ ਅੰਮ੍ਰਿਤਸਰ ਦੇ 100 ਵਿਦਿਆਰਥੀ ਇਸ ਵੰਦੇ ਭਾਰਤ ਟ੍ਰੇਨ ਵਿਚ ਸਫਰ ਕਰ ਰਹੇ ਹਨ। ਇਹ ਵਿਦਿਆਰਥੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਤੋਂ ਹਨ। ਇਸ ਦੇ ਇਲਾਵਾ ਕਈ ਰੇਲਵੇ ਅਧਿਕਾਰੀ ਵੀ ਪਹਿਲੀ ਵਾਰ ਅੰਮ੍ਰਿਤਸਰ ਸਟੇਸ਼ਨ ‘ਤੇ ਕਟੜਾ ਵੰਦੇ ਭਾਰਤ ਦੇ ਪਹੁੰਚਣ ‘ਤੇ ਸਵਾਗਤ ਕਰਨ ਲਈ ਮੌਕੇ ‘ਤੇ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
The post ਮਾਤਾ ਵੈਸ਼ਨੋ ਦੇਵੀ ਜਾਣਾ ਹੋਇਆ ਸੌਖਾ, PM ਮੋਦੀ ਵੱਲੋਂ ਰਵਾਨਾ ਕੀਤੀ ‘ਕਟੜਾ ਵੰਦੇ ਭਾਰਤ ਐਕਸਪ੍ਰੈੱਸ’ ਪਹੁੰਚੀ ਬਿਆਸ appeared first on Daily Post Punjabi.
source https://dailypost.in/news/latest-news/mata-vaishno-devi/