ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ ਤੇ ਉਥੇ ਪਹੁੰਚ ਕੇ ਉਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਨਾਲ ਹੀ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ CM ਭਗਵੰਤ ਮਾਨ ਨੇ ਖੇਡਾਂ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਖਾਸ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਵਜਨੀ ਕਬੱਡੀ ਦਾ ਟੂਰਨਾਮੈਂਟ ਕਰਵਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਛੋਟੇ ਭਾਰਾਂ ਤੋਂ ਲੈ ਕੇ ਓਪਨ ਤੱਕ ਟੀਮਾਂ ਬੁਲਾਈਆਂ ਜਾਣ । ਕਬੱਡੀ ਟੂਰਨਾਮੈਂਟਾਂ ‘ਚੋਂ ਅਲੋਪ ਹੋ ਰਹੇ ਛੋਟੇ ਭਾਰਾਂ ਨੂੰ ਬਹਾਲ ਕੀਤਾ ਜਾਵੇ ਤੇ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਆਉਣ ਲਈ ਉਤਸ਼ਾਹਿਤ ਕੀਤਾ ਜਾਵੇ ।
ਇਸ ਦੇ ਨਾਲ ਹੀ CM ਮਾਨ ਨੇ ਕਿਹਾ ਕਿ ਸਾਡੇ ਪੰਜਾਬ ਦੀ ਜਵਾਨੀ ਨੂੰ ਗਲਤ ਕੰਮਾਂ ਵੱਲ ਪਾਉਣ ਵਾਲਿਆਂ ‘ਤੇ ਤਰਸ ਨਹੀਂ ਕੀਤਾ ਜਾਵੇਗਾ। ਕਿਸੇ ਦੀ ਕੋਈ ਵੀ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਤੇ ਅਸੀਂ ਪੰਜਾਬ ਨੂੰ ਦੁਬਾਰਾ ਹੱਸਦਾ-ਵੱਸਦਾ ਤੇ ਖ਼ੁਸ਼ਹਾਲ ਬਣਾਵਾਂਗੇ। ਉਨ੍ਹਾਂ ਪਿੰਡ ਸਤੌਜ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ 78 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪੰਚਾਇਤ ਨੂੰ ਸੌਂਪਿਆ।
ਇਹ ਵੀ ਪੜ੍ਹੋ : ਪੌਂਗ ਡੈਮ ‘ਚ ਵਧਿਆ ਪਾਣੀ ਦਾ ਲੈਵਲ, ਰੋਜ਼ਾਨਾ ਬਿਆਸ ਦਰਿਆ ‘ਚ ਛੱਡਿਆ ਜਾ ਰਿਹਾ 46,000 ਕਿਊਸਿਕ ਪਾਣੀ
CM ਮਾਨ ਨੇ ਕਿਹਾ ਕਿ ਉਹ ਕਦੇ ਵੀ ਮੁੱਖ ਮੰਤਰੀ ਵਜੋਂ ਆਪਣੇ ਪਿੰਡ ਨਹੀਂ ਆਉਂਦੇ ਸਗੋਂ ਆਪਣੇ ਵੱਡਿਆਂ ਦਾ ਅਸ਼ੀਰਵਾਦ ਲੈਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਲੋਕਾਂ ਲਈ ਉਹ ਕੋਈ ਵੱਡਾ ਲੀਡਰ ਨਹੀਂ ਹੈ ਸਗੋਂ ਪਿੰਡ ਦਾ ਇੱਕ ਆਮ ਇਨਸਾਨ ਹੈ ਜਿਸ ਕਰਕੇ ਜਦੋਂ ਵੀ ਉਨ੍ਹਾਂ ਦਾ ਮਨ ਹੁੰਦਾ ਹੈ ਉਹ ਆਪਣੇ ਪਿੰਡ ਸਤੌਜ ਜ਼ਰੂਰ ਆਉਂਦੇ ਹਨ ਤਾਂ ਕਿ ਆਪਣਿਆਂ ਨਾਲ ਗੱਲਬਾਤ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -:
The post CM ਮਾਨ ਪਹੁੰਚੇ ਆਪਣੇ ਜੱਦੀ ਪਿੰਡ ਸਤੌਜ, ਵਿਕਾਸ ਕਾਰਜਾਂ ਲਈ ਦਿੱਤਾ 1 ਕਰੋੜ 78 ਲੱਖ ਰੁ. ਦਾ ਚੈੱਕ appeared first on Daily Post Punjabi.