ਲਾਲ ਕਿਲੇ ਤੋਂ PM ਮੋਦੀ ਦੀ ਅਪੀਲ-‘ਦੇਸ਼ ‘ਚ ਵਧ ਰਿਹਾ ਮੋਟਾਪਾ, 10 ਫੀਸਦੀ ਘੱਟ ਖਾਓ ਤੇਲ’

ਅੱਜ 15 ਅਗਸਤ ਨੂੰ ਲਾਲ ਕਿਲੇ ਤੋਂ ਲਗਾਤਾਰ 12ਵੀਂ ਵਾਰ ਤਿਰੰਗਾ ਲਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਇਕ ਵਾਰ ਫਿਰ ਮੋਟਾਪੇ ਨੂੰ ਲੈ ਕੇ ਚਿੰਤਾ ਪ੍ਰਗਟਾਈ। ਆਪਣੇ ਭਾਸ਼ਣ ਵਿਚ ਪੀਐੱਮ ਮੋਦੀ ਨੇ ਕਿਹਾ ਕਿ ਜੇਕਰ ਅਸੀਂ ਸਮਾਂ ਰਹਿੰਦੇ ਸਾਵਧਾਨ ਨਹੀਂ ਹੋਏ ਤਾਂ ਆਉਣ ਵਾਲੇ ਸਾਲਾਂ ਵਿਚ ਹਰ ਤੀਜਾ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੋ ਸਕਦਾ ਹੈ। ਇਸ ਦੇ ਨਾਲ ਹੀ PM ਮੋਦੀ ਨੇ ਲੋਕਾਂ ਤੋਂ ਖਾਸ ਅਪੀਲ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਟਾਪੇ ਤੋਂ ਬਚਣ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਜ਼ਰੂਰੀ ਹਨ। ਇਨ੍ਹਾਂ ਸਾਰੀਆਂ ਕੋਸ਼ਿਸਾਂ ਵਿਚ ਤੁਸੀਂ ਇਕ ਗੱਲ ‘ਤੇ ਅੱਜ ਤੋਂ ਗੌਰ ਕਰ ਸਕਦੇ ਹੋ। ਪਰਿਵਾਰ ਤੈਅ ਕਰੇ ਕਿ ਜਦੋਂ ਵੀ ਤੁਸੀਂ ਖਾਣੇ ਲਈ ਤੇਲ ਘਰ ਵਿਚ ਲਿਆਓ ਤਾਂ ਪਹਿਲਾਂ ਦੀ ਤੁਲਨਾ ਵਿਚ 10 ਫੀਸਦੀ ਘੱਟ ਹੀ ਤੇਲ ਪਾਓ। ਜ਼ਿਆਦਾ ਤੇਲ ਦਾ ਸੇਵਨ ਮੋਟਾਪੇ ਦੇ ਖਤਰੇ ਨੂੰ ਹੋਰ ਤੇਜ਼ੀ ਨਾਲ ਵਧਾ ਸਕਦਾ ਹੈ।

WHO ਮੁਤਾਬਕ ਆਸਾਨ ਭਾਸ਼ਾ ਵਿਚ ਸਮਝੋ ਤਾਂ ਮੋਟਾਪਾ ਤੁਹਾਡੀ ਬਾਡੀ ਵਿਚ ਅਸਾਧਾਰਨ ਤੇ ਲੋੜ ਤੋਂ ਵੱਧ ਫੈਟ ਜਮ੍ਹਾ ਹੋ ਜਾਂਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। ਇਸ ਨੂੰ ਮਾਪਣ ਲਈ ਬਾਡੀ ਮਾਸ ਇੰਡੈਕਸ ਦਾ ਇਸਤੇਮਾਲ ਹੁੰਦਾ ਹੈ। ਭਾਰਤ ਵਿਚ 23 ਤੋਂ ਉਪਰ BMI ਹੋਣ ‘ਤੇ ਵਿਅਕਤੀ ਨੂੰ ਓਵਰਵੇਟ ਤੇ 25 ਜਾਂ ਉਸ ਤੋਂ ਵੱਧ ਹੋਣ ‘ਤੇ ਮੋਟਾਪਾ ਮੰਨਿਆ ਜਾਂਦਾ ਹੈ। NHFS-5 ਮੁਤਾਬਕ ਭਾਰਤ ਵਿਚ 4 ਫੀਸਦੀ ਔਰਤਾਂ ਤੇ 23 ਫੀਸਦੀ ਪੁਰਸ਼ ਮੋਟਾਪੇ ਦੇ ਸ਼ਿਕਾਰ ਹਨ ਜਦੋਂ ਕਿ ਬੱਚਿਆਂ ਵਿਚ ਵੀ ਇਹ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਟੀਮ ਇੰਡੀਆ ’ਚ ਹੋਈ ਸਿਲੈਕਟ, ਏਸ਼ੀਆ ਪੈਸੀਫਿਕ ਪੈਡਲ ਕੱਪ ’ਚ ਲਵੇਗੀ ਹਿੱਸਾ

ਦੱਸ ਦੇਈਏ ਕਿ ਭਾਰਤ ਸਰਕਾਰ ਨੇ ਮੋਟਾਪੇ ਤੇ ਲਾਈਫਸਟਾਈਲ ਨਾਲ ਜੁੜੀਆਂ ਹੋਰ ਬੀਮਾਰੀਆਂ ਨਾਲ ਨਿਪਟਣ ਲਈ ਕਈ ਪਹਿਲ ਸ਼ੁਰੂ ਕੀਤੀ ਹੈ ਜਿਵੇਂ Fit India Movement, Eat Right India, Poshan Abhiyaan ਤੇ Khelon India ਇਨ੍ਹਾਂ ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਖਾਣੇ, ਰੈਗੂਲਰ ਕਸਰਤ ਤੇ ਸਹੀ ਲਾਈਫਸਟਾਈਲ ਲਈ ਪ੍ਰੇਰਿਤ ਕਰਦਾ ਹੈ। ਦੂਜੇ ਪਾਸੇ ਉਸ ਤੋਂ ਵੱਖ ਤੁਸੀਂ ਵੀ ਆਪਣੀ ਡੇਲੀ ਰੁਟੀਨ ਖਾਸ ਕਰਕੇ ਡਾਇਟ ਤੇ ਲਾਈਫਸਟਾਈਲ ਵਿਚ ਕੁਝ ਮਾਮੂਲੀ ਬਦਲਾਅ ਲਿਆ ਕੇ ਖੁਦ ਨੂੰ ਫਿਟ ਰੱਖਣ ਵੱਲ ਕਦਮ ਵਧਾ ਸਕਦੇ ਹੋ।

The post ਲਾਲ ਕਿਲੇ ਤੋਂ PM ਮੋਦੀ ਦੀ ਅਪੀਲ-‘ਦੇਸ਼ ‘ਚ ਵਧ ਰਿਹਾ ਮੋਟਾਪਾ, 10 ਫੀਸਦੀ ਘੱਟ ਖਾਓ ਤੇਲ’ appeared first on Daily Post Punjabi.



source https://dailypost.in/news/latest-news/obesity-is-increasing/
Previous Post Next Post

Contact Form