ਪੰਜਾਬ ਕਾਂਗਰਸ ਨੇ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੰਗਠਨ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਕਾਰਵਾਈ ਸ਼ੁਰੂ ਕੀਤੀ ਹੈ। ਜਲਦ ਹੀ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਨਵੇਂ ਪ੍ਰਧਾਨ ਮਿਲਣਗੇ। ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਪਾਰਟੀ ਹਾਈਕਮਾਨ ਨੇ 29 ਆਬਜ਼ਰਵਰ ਨਿਯੁਕਤ ਕੀਤੇ ਹਨ। ਚੋਣ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਇਸ ਵਾਰ ਜੋ ਪ੍ਰਧਾਨ ਬਣਨੇ ਹਨ, ਉਨ੍ਹਾਂ ਦੀ ਭੂਮਿਕਾ ਕਾਫੀ ਅਹਿਮ ਰਹਿਣ ਵਾਲੀ ਹੈ।
ਲਿਸਟ ਵਿਚ ਡਾ. ਏ ਚੇਲਾ ਕੁਮਾਰ, ਵਿਕਾਰ ਰਸੂਲ ਵਾਣੀ, ਡਾ. ਸੀ. ਪੀ. ਜੋਸ਼ੀ, ਭਜਨ ਲਾਲ, ਅਸ਼ੋਕ ਸਿਘ, ਅਰਾਧਨਾ ਮਿਸ਼ਰਾ, ਡਾ. ਅਜੋਆਏ ਕੁਮਾਰ, ਵਿਵੇਕ ਬਾਂਸਲ, ਭਾਰਤ ਸਿੰਘ ਸਲੌਂਕੀ, ਲਾਲਜੀ ਦੇਸਾਈ, ਸੁਭਾਸ਼ ਚੋਪੜਾ, ਅਨਿਲ ਚੌਧਰੀ, ਕ੍ਰਿਸ਼ਨ ਤੀਰਥ, ਰਾਜੇਸ਼ ਲਿਲੋਥੀਆ, ਭੂਵਨ ਕਪਰੀ, ਸੰਜੇ ਦੱਤ, ਆਰ. ਕੇ. ਓਝਾ, ਮੋਜ ਯਾਦਵ, ਵਰਿੰਦਰ ਰਾਠੌਰ, ਨਦੀਮ ਜਾਵੇਦ, ਕੁਲਦੀਪ ਵਤਸ, ਸਚਿਨ ਯਾਦਵ, ਜਗਦੀਸ਼ ਚੰਦਰ, ਬਾਲਾ ਬਚਨ, ਸੁਰੇਸ਼ ਕੁਮਾਰ, ਡਾ. ਸ਼ਿਖਾ, ਆਰ. ਐੱਸ ਬਾਲੀ, ਮਨੀਸ਼ਾ ਪਵਾਰ ਤੇ ਅਖਿਲੇਸ਼ ਸ਼ੁਕਲਾ ਦੇ ਨਾਂ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦੇ 29 ਸੰਗਠਨਾਤਮਕ ਜ਼ਿਲ੍ਹੇ ਹਨ। 19 ਨਵੰਬਰ 2022 ਨੂੰ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਸੀ। ਉਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ ਤੇ ਦੂਜੇ ਪਾਸੇ ਕਈ ਸੀਨੀਅਰ ਨੇਤਾ ਕਾਂਗਰਸ ਛੱਡ ਕੇ ਭਾਜਪਾ ਤੇ ਹੋਰ ਪਾਰਟੀਆਂ ਵਿਚ ਸ਼ਾਮਲ ਹੋਏ ਸਨ ਅਜਿਹੇ ਵਿਚ ਉਸ ਸਮੇ ਵਿਧਾਇਕ ਨੂੰ ਜ਼ਿੰਮੇਵਾਰੀ ਦੇ ਕੇ ਮੋਰਚਾ ਸੰਭਾਲਿਆ ਗਿਆ ਸੀ। ਦੂਜੇ ਪਾਸੇ ਕਾਂਗਰਸ ਵਿਚ ਪ੍ਰਧਾਨਾਂ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ। ਇਸ ਹਿਸਾਬ ਨਾਲ 3 ਮਹੀਨਿਆ ਬਾਅਦ ਚੋਣਾਂ ਤੈਅ ਸਨ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਅਤੇ ਕੋਚ ਬੌਬ ਸਿੰਪਸਨ ਦਾ ਦਿ.ਹਾਂ/ਤ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾ/ਹ
ਇਸ ਤੋਂ ਪਹਿਲਾਂ ਕਾਂਗਰਸ ਨੇ ਬੂਥ ਕਮੇਟੀਆਂ ਗਠਿਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਹਰ 20 ਬੂਥਾਂ ‘ਤੇ ਇਕ ਮੰਡਲ ਕਮੇਟੀ ਬਣਾਈ ਜਾਵੇਗੀ ਜਿਸ ਦੀ ਗਿਣਤੀ ਸੂਬੇ ਵਿਚ ਕੁਲ 1208 ਹੋਵੇਗੀ। 29 ਜ਼ਿਲ੍ਹਾ ਪ੍ਰਧਾਨਾਂ ਤੇ 280 ਬਲਾਕ ਪ੍ਰਧਾਨ ਪਹਿਲਾਂ ਤੋਂਹੀ ਨਿਯੁਕਤ ਹਨ। ਦੂਜੇ ਪਾਸੇ 117 ਵਿਧਾਨ ਸਭਾ ਹਲਕਿਆਂ ਲਈ ਬਲਾਕ ਕੋਆਰਡੀਨੇਟਰ ਵੀ ਗਠਿਤ ਕੀਤੇ ਗਏ ਹਨ। ਇਸੇ ਤਰ੍ਹਾਂ ਹਰ 2 ਹਲਕਿਆਂ ‘ਤੇ ਇਕ ਤੇ ਕੁੱਲ 58 ਆਬਜ਼ਰਵਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਹ ਆਬਜ਼ਰਵਰ ਤੇ ਕੋਆਰਡੀਨੇਟਰ ਸਾਰੀਆਂ ਕਮੇਟੀਆਂ ਦੇ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣਗੇ ਤੇ ਇਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੰਜਾਬ ਕਾਂਗਰਸ ਕਮੇਟੀ ਨੂੰ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬ ‘ਚ ਕਾਂਗਰਸ ਹਾਈਕਮਾਂਡ ਵੱਲੋਂ 29 ਆਬਜ਼ਰਵਰ ਨਿਯੁਕਤ, ਡਾ. ਏ. ਚੇਲਾ ਕੁਮਾਰ ਸਣੇ ਇਹ ਨਾਂ ਲਿਸਟ ‘ਚ ਸ਼ਾਮਲ appeared first on Daily Post Punjabi.