ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਦੇ MLA ਰਜਨੀਸ਼ ਦਹਿਆ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਖੁਸ਼ਕਿਸਮਤੀ ਨਾਲ ਵਿਧਾਇਕ ਤੇ ਉਨ੍ਹਾਂ ਦਾ ਡਰਾਈਵਰ ਹਾਦਸੇ ਵਿਚ ਵਾਲ-ਵਾਲ ਬਚ ਗਏ।
ਜਾਣਕਾਰੀ ਮੁਤਾਬਕ ਵਿਧਾਇਕ ਰਜਨੀਸ਼ ਦਹੀਆ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਇਹ ਹਾਦਸਾ ਵਾਪਰਿਆ। ਅਵਾਰਾ ਪਸ਼ੂ ਨਾਲ ਟਕਰਾਉਣ ਮਗਰੋਂ ਦੁਕਾਨ ‘ਚ ਗੱਡੀ ਜਾ ਵੱਜੀ। ਘਟਨਾ ਸਵੇਰੇ 5.15 ਵਜੇ ਦੀ ਦੱਸੀ ਜਾ ਰਹੀ ਹੈ। ਚਿੰਤਪੁਰਨੀ ਤੋਂ ਮੱਥਾ ਟੇਕ ਕੇ ਜਦੋਂ ਵਿਧਾਇਕ ਦੀ ਗੱਡੀ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੇਨ ਚੌਕ ‘ਤੇ ਪੁੱਜੀ ਤਾਂ ਆਵਾਰਾ ਪਸ਼ੂ ਸਾਹਮਣੇ ਆ ਗਿਆ ਜਿਸ ਨਾਲ ਗੱਡੀ ਬੇਕਾਬੂ ਹੋ ਗਈ ਤੇ ਗੱਡੀ ਦੁਕਾਨ ਵਿਚ ਜਾ ਟਕਰਾਈ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਅਬੋਹਰ : ਸੰਜੇ ਵਰਮਾ ਕ.ਤ.ਲ ਮਾਮਲੇ ‘ਚ ਮੁਲਜ਼ਮ ਪ੍ਰਵੀਨ ਗ੍ਰਿਫਤਾਰ, ਕੋਰਟ ‘ਚ ਪੇਸ਼ ਕਰਕੇ ਮਿਲਿਆ 3 ਦਿਨ ਦਾ ਰਿਮਾਂਡ
ਗਨੀਮਤ ਰਹੀ ਕਿ ਗੱਡੀ ਵਿਚ ਬੈਠੇ MLA ਰਜਨੀਸ਼ ਦਹੀਆ ਤੇ ਡਰਾਈਵਰ ਵਾਲ-ਵਾਲ ਬਚ ਗਏ ਹਨ ਪਰ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਹਾਲਾਂਕਿ ਦੁਕਾਨ ਦਾ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਿਉਂਕਿ ਗੱਡੀ ਥੜੇ ਵਿਚ ਵੱਜੀ।
ਵੀਡੀਓ ਲਈ ਕਲਿੱਕ ਕਰੋ -:
The post ਫਿਰੋਜ਼ਪੁਰ ਦਿਹਾਤੀ ਦੇ MLA ਰਜਨੀਸ਼ ਦਹਿਆ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ ਡਰਾਈਵਰ ਤੇ ਵਿਧਾਇਕ appeared first on Daily Post Punjabi.