ਸਨੌਰ ਦੇ ਕਸਬਾ ਖ਼ਾਲਸਾ ਮਹੱਲਾ ਵਿਖੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮਹਿਲਾ ਦਾ ਪਤੀ ਕੰਮ ‘ਤੇ ਗਿਆ ਹੋਇਆ ਸੀ ਤੇ ਮਹਿਲਾ ਦਾ ਸਹੁਰਾ ਜੋ ਕਿ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਦੀ ਗੈਰ-ਮੌਜੂਦਗੀ ਵਿਚ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਮਹਿਲਾ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ। ਰਾਧਿਕਾ 2 ਮਾਸੂਮ ਬੱਚਿਆਂ ਦੀ ਮਾਂ ਸੀ। ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਕਿਉਂ ਮਹਿਲਾ ਦਾ ਕਤਲ ਕੀਤਾ ਗਿਆ। ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਬੋਹਰ : ਸੰਜੇ ਵਰਮਾ ਕ.ਤ.ਲ ਮਾਮਲੇ ‘ਚ ਮੁਲਜ਼ਮ ਪ੍ਰਵੀਨ ਗ੍ਰਿਫਤਾਰ, ਕੋਰਟ ‘ਚ ਪੇਸ਼ ਕਰਕੇ ਮਿਲਿਆ 3 ਦਿਨ ਦਾ ਰਿਮਾਂਡ
ਜਦੋਂ ਘਟਨਾ ਵਾਪਰੀ ਤਾਂ ਘਰ ਵਿਚ ਕੋਈ ਵੀ ਨਹੀਂ ਸੀ। ਰਾਧਿਕਾ ਦੀ ਮੌਤ ਦੇ ਬਾਅਦ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਆਸ-ਪਾਸ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਘਟਨਾ ਦੀ ਸੂਚਨਾ ਪਾ ਕੇ ਸਨੌਰ ਥਾਣੇ ਦੀ ਪੁਲਸ ਮੌਕੇ ਉਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਧਿਕਾ ਦੀ 2 ਸਾਲ ਦੀ ਕੁੜੀ ਤੇ 9 ਮਹੀਨਿਆਂ ਦਾ ਬੱਚਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਹਰ ਐਂਗਲ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
The post ਸਨੌਰ : ਅਣਪਛਾਤੇ ਵਿਅਕਤੀ ਨੇ ਮਹਿਲਾ ਦਾ ਬੇਰਹਿਮੀ ਨਾਲ ਕੀਤਾ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ appeared first on Daily Post Punjabi.