ਕਪੂਰਥਲਾ : ਬਿਆਸ ਦਰਿਆ ‘ਤੇ ਪਹਿਲਾਂ ਜੁੱਤੀ ਲਾ ਕੇ ਕੀਤੀ ਅਰਦਾਸ, ਫਿਰ ਸਾਬਕਾ ਪੰਚ ਨੇ ਮਾਰ ਦਿੱਤੀ ਛਾਲ

ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਮਕਸੂਦਪੁਰ ਦੀ ਸਾਬਕਾ ਸਰਪੰਚ ਨੇ ਬਿਆਸ ਦਰਿਆ ਵਿਚ ਛਾਲ ਮਾਰ ਕੇ ਮੌਤ ਨੂੰ ਗਲ ਲਾ ਲਿਆ। ਦਰਿਆ ਵਿਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਅਜੇ ਤੱਕ ਮ੍ਰਿਤਕ ਦੇਹ ਨਹੀਂ ਮਿਲ ਸਕੀ। ਮ੍ਰਿਤਕਾ ਦੀ ਪਛਾਣ ਸੁਖਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਸੁਭਾਨਪੁਰ ਦਵਾਈ ਲੈਣ ਲਈ ਗਿਆ ਹੋਇਆ ਸੀ ਜਿਥੇ ਕਿਸੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਨੇ ਦਰਿਆ ਵਿਚ ਛਾਲ ਮਾਰ ਦਿੱਤੀ। ਮ੍ਰਿਤਕਾ ਦੇ ਤਿੰਨ ਬੱਚੇ ਹਨ ਤੇ ਵਿਆਹੇ ਹੋਏ ਹਨ। ਉਹ ਵਿਦੇਸ਼ ਵਿਚ ਰਹਿੰਦੇ ਹਨ। ਮ੍ਰਿਤਕਾ ਵੱਲੋਂ ਖੁਦਕੁਸ਼ੀ ਕਰਨ ਦਾ ਅਜੇ ਤੱਕ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਅਜੇ ਮ੍ਰਿਤਕ ਦੇਹ ਨਹੀਂ ਮਿਲ ਸਕੀ ਹੈ।

ਮ੍ਰਿਤਕਾ ਦੇ ਪਤੀ ਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਤੜਕੇ 2 ਵਜੇ ਉਠੀ ਸੀ ਤੇ ਫਿਰ ਇਸ਼ਨਾਨ ਕੀਤਾ, ਗੁਰਦੁਆਰਾ ਸਾਹਿਬ ਗਈ ਆ ਕੇ ਉਸ ਦੁੱਧ ਗਰਮ ਕਰਕੇ ਦਿੱਤਾ, ਰੋਟੀ-ਪਾਣੀ ਦਿੱਤੀ ਤੇ ਫਿਰ ਕਹਿਣ ਲੱਗੀ ਕਿ ਤੁਸੀਂ ਹਸਪਤਾਲ ਜਾ ਕੇ ਆਪਣੀ ਦਵਾਈ ਲੈ ਆਓ।

ਉਸ ਨੇ ਅੱਗੇ ਦੱਸਿਆ ਕਿ ਉਸ ਦੇ ਜਾਣ ਗਰੋਂ ਉਹ ਬੱਸ ਵਿਚ ਬੈਠ ਕੇ ਬਿਆਸ ਦਰਿਆ ਚਲੀ ਗਈ। ਉਥੇ ਦੇ ਇੱਕ ਬੰਦੇ ਨੇ ਉਸ ਨੂੰ ਵੇਖਿਆ ਕਿ ਉਹ ਜੁੱਤੀ ਲਾ ਕੇ ਅਰਦਾਸ ਕਰ ਰਹੀ ਸੀ। ਉਸ ਨੇ ਸੋਚਿਆ ਕਿ ਸ਼ਾਇਦ ਹੜ੍ਹਾਂ ਕਰਕੇ ਹੋ ਰਹੇ ਨੁਕਸਾਨ ਨੂੰ ਵੇਖਦਿਆਂ ਪਾਣੀ ਲਹਿਣ ਦੀ ਅਰਦਾਸ ਕਰ ਰਹੀ ਸੀ। ਜਦੋਂ ਬੰਦੇ ਨੇ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਸੁਖਵਿੰਦਰ ਕੌਰ ਗੁੱਸੇ ਨਾਲ ਉਸ ਨੂੰ ਬੋਲੀ ਤਾਂ ਉਹ ਜਾਣ ਲੱਗਾ। ਜਿਵੇਂ ਹੀ ਉਸ ਨੇ ਪਿੱਠ ਮੋੜੀ ਤਾਂ ਉਸ ਨੇ ਦਰਿਆ ਵਿਚ ਛਾਲ ਮਾਰ ਦਿੱਤੀ। ਉਸ ਦੇ ਥੈਲੇ ਵਿਚੋਂ ਮਿਲੇ ਸ਼ਨਾਖਤੀ ਕਾਰਡ ਤੋਂ ਨੰਬਰ ਲੈ ਕੇ ਪਤੀ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ ਗਿਆ। ਪੁਲਿਸ ਦੀ ਕਾਰਵਾਈ ਮਗਰੋਂ ਉਹ ਲੋਕ ਘਰ ਆ ਗਏ। ਰਜਿੰਦਰ ਸਿੰਘ ਨੇ ਕਿਹਾ ਕਿ ਘਰ ਵਿਚ ਵੀ ਕੋਈ ਅਜਿਹੀ ਗੱਲ ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ ‘ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਹੜ੍ਹਾਂ ਵਿਚਾਲੇ ਵਿਗੜ ਸਕਦੇ ਨੇ ਹਲਾਤ

ਵੀਡੀਓ ਲਈ ਕਲਿੱਕ ਕਰੋ -:

The post ਕਪੂਰਥਲਾ : ਬਿਆਸ ਦਰਿਆ ‘ਤੇ ਪਹਿਲਾਂ ਜੁੱਤੀ ਲਾ ਕੇ ਕੀਤੀ ਅਰਦਾਸ, ਫਿਰ ਸਾਬਕਾ ਪੰਚ ਨੇ ਮਾਰ ਦਿੱਤੀ ਛਾਲ appeared first on Daily Post Punjabi.



Previous Post Next Post

Contact Form