ਨਵਾਂਸ਼ਹਿਰ : ਰਿਕਵਰੀ ਦੌਰਾਨ ਬਦਮਾਸ਼ ਨੇ ਪੁਲਿਸ ‘ਤੇ ਕੀਤੀ ਫਾਇਰਿੰਗ, ਜਵਾਬੀ ਕਾਰਵਾਈ ‘ਚ ਮੁਲਜ਼ਮ ਹੋਇਆ ਜ਼ਖਮੀ

ਪੰਜਾਬ ਵਿਚ ਫਿਰ ਤੋਂ ਵੱਡਾ ਐਨਕਾਊਂਟਰ ਹੋਇਆ ਹੈ। ਇਹ ਮੁਕਾਬਲਾ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਨਵਾਂਸ਼ਹਿਰ ਵਿਚ ਹੋਇਆ ਦੱਸਿਆ ਜਾ ਰਿਹਾ ਹੈ। ਪਿਛਲੇ ਦਿਨੀਂ ਨਵਾਂਸ਼ਹਿਰ ਵਿਖੇ ਖੇਤਾਂ ਤੋਂ ਪਸ਼ੂਆਂ ਦਾ ਚਾਰਾ ਜੋ ਕਿ ਇਸ ਨੂੰ ਲੈਣ ਲਈ ਇਕ ਸ਼ਖਸ ਜਾ ਰਿਹਾ ਸੀ, ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿਚ 2 ਨੌਜਵਾਨ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤੇ ਗਏ ਸਨ ਤੇ ਇਕ ਕਥਿਤ ਦੋਸ਼ੀ ਨੂੰ ਜਦੋਂ ਰਿਕਵਰੀ ਲਈ ਪੁਲਿਸ ਲੈ ਕੇ ਗਈ ਤਾਂ ਬਦਮਾਸ਼ ਵੱਲੋਂ ਜਿਹੜੇ ਹਥਿਆਰ ਲੁਕੋ ਕੇ ਰੱਖੇ ਗਏ ਸਨ, ਉਸ ਨਾਲ ਪੁਲਿਸ ਪਾਰਟੀ ‘ਤੇ 2 ਫਾਇਰ ਕੀਤੇ ਗਏ। ਜਵਾਬੀ ਕਾਰਵਾਈ ਵਿਚ ਬਦਮਾਸ਼ ਜ਼ਖਮੀ ਹੋਇਆ ਹੈ।

ਨਵਾਂਸ਼ਹਿਰ ਵਿਚ ਦੀਪਾ ਦੇ ਕਾਤਲਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਬੀਤੇ ਦਿਨੀਂ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਜਦੋਂ ਰਿਕਵਰੀ ਲਈ ਬਦਮਾਸ਼ ਵੱਲੋਂ ਫਾਇਰਿੰਗ ਕੀਤੀ ਗਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਖੇਡ-ਖੇਡ ‘ਚ ਗਈ ਜਾ/ਨ! ਦੋਸਤਾਂ ਨਾਲ ਖੇਡਦਿਆਂ ਪਿ/ਸਤੌ/ਲ ‘ਚੋਂ ਚੱਲੀ ਗੋ/ਲੀ, 15 ਸਾਲਾਂ ਬੱਚੇ ਦੀ ਮੌ/ਤ

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਵੱਲੋਂ ਜਿਹੜੀ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਨਵਾਂਸ਼ਹਿਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਫੌਜੇਵਾਲਾ ਵਿਚ ਹਰਦੀਪ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਗਿਆ ਸੀ। ਉਸ ਤਹਿਤ ਜਾਂਚ ਦੌਰਾਨ ਨਵਾਂਸ਼ਹਿਰ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਵਿਚੋਂ ਇਕ ਮੁਲਜ਼ਮ ਨੂੰ ਜਦੋਂ ਪੁਲਿਸ ਪਾਰਟੀ ਹਥਿਆਰਾਂ ਦੀ ਰਿਕਵਰੀ ਕਰਨ ਲਈ ਆਈ ਤਾਂ ਉਸ ਨੇ ਹਮਲਾ ਕਰ ਦਿੱਤਾ ਤੇ ਜਵਾਬੀ ਕਾਰਵਾਈ ਵਿਚ ਮੁਲਜ਼ਮ ਜ਼ਖਮੀ ਹੋ ਗਿਆ।

The post ਨਵਾਂਸ਼ਹਿਰ : ਰਿਕਵਰੀ ਦੌਰਾਨ ਬਦਮਾਸ਼ ਨੇ ਪੁਲਿਸ ‘ਤੇ ਕੀਤੀ ਫਾਇਰਿੰਗ, ਜਵਾਬੀ ਕਾਰਵਾਈ ‘ਚ ਮੁਲਜ਼ਮ ਹੋਇਆ ਜ਼ਖਮੀ appeared first on Daily Post Punjabi.



Previous Post Next Post

Contact Form