ਬਠਿੰਡਾ ਵਿਚ ਆਪਣੀ ਪਤਨੀ ਦਾ ਕਤਲ ਕਰਨ ਵਾਲਾ ਪਤੀ ਨੂੰ ਪੁਲਿਸ ਨੇ ਅੱਜ ਬੁੱਧਵਾਰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ 40 ਸਾਲਾ ਜਗਸੀਰ ਸਿੰਘ ਉਰਫ਼ ਸੀਰਾ ਵਜੋਂ ਹੋਈ ਹੈ, ਜੋ ਕਿ ਪੱਕਾ ਕਾਲਾ ਪਿੰਡ ਦਾ ਰਹਿਣ ਵਾਲਾ ਹੈ। ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਕਿ ਥਾਣਾ ਸੰਗਤ ਖੇਤਰ ਦੇ ਪੱਕਾ ਕਾਲਾ ਪਿੰਡ ਵਿੱਚ ਘਰੇਲੂ ਝਗੜੇ ਕਾਰਨ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਦਿੱਤੀਆਂ।
ਜ਼ਖਮੀ ਔਰਤ ਨੂੰ ਏਮਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੋਸ਼ੀ ਤੋਂ 32 ਬੋਰ ਦਾ ਇੱਕ ਪਿਸਤੌਲ, 5 ਖਾਲੀ ਕਾਰਤੂਸ ਅਤੇ ਇੱਕ ਬਾਈਕ ਬਰਾਮਦ ਕੀਤੀ ਹੈ। ਦੋਸ਼ੀ ਜੋ ਕਿ ਇੱਕ ਕਿਸਾਨ ਹੈ, ਦੇ ਖਿਲਾਫ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਦੋ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ।
ਜਗਸੀਰ ਸਿੰਘ (40) ਨੇ ਆਪਣੀ ਪਤਨੀ ਜਸਪ੍ਰੀਤ ਕੌਰ (47) ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ ਸਨ। ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ, ਜਦੋਂ ਦੋਵਾਂ ਵਿਚਕਾਰ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਬਹਿਸ ਝਗੜੇ ਵਿੱਚ ਬਦਲ ਗਈ ਅਤੇ ਗੁੱਸੇ ਵਿੱਚ ਆ ਕੇ ਜਗਸੀਰ ਸਿੰਘ ਨੇ ਆਪਣੀ ਪਤਨੀ ‘ਤੇ ਤਿੰਨ ਗੋਲੀਆਂ ਚਲਾ ਦਿੱਤੀਆਂ। ਪਰਿਵਾਰ ਅਤੇ ਪੁੱਤਰ ਨੇ ਤੁਰੰਤ ਜ਼ਖਮੀ ਜਸਪ੍ਰੀਤ ਨੂੰ ਬਠਿੰਡਾ ਏਮਜ਼ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਗਸੀਰ ਸਿੰਘ ਦਾ ਵਿਆਹ ਕਈ ਸਾਲ ਪਹਿਲਾਂ ਜਸਪ੍ਰੀਤ ਕੌਰ ਨਾਲ ਹੋਇਆ ਸੀ। ਜਸਪ੍ਰੀਤ ਆਪਣੇ ਪਤੀ ਤੋਂ ਲਗਭਗ 5-6 ਸਾਲ ਵੱਡੀ ਸੀ। ਉਹ ਇਸ ਗੱਲ ਨੂੰ ਲੈ ਕੇ ਆਪਣੀ ਪਤਨੀ ਤੋਂ ਖੁੰਨਸ ਰੱਖਦਾ ਸੀ। ਜਗਸੀਰ ਸਿੰਘ ਅਕਸਰ ਆਪਣੀ ਪਤਨੀ ਜਸਪ੍ਰੀਤ ਨੂੰ ਕੁੱਟਦਾ ਰਹਿੰਦਾ ਸੀ ਅਤੇ ਦੋਵਾਂ ਧਿਰਾਂ ਵਿਚਕਾਰ ਕਈ ਵਾਰ ਪੰਚਾਇਤਾਂ ਵੀ ਹੋਈਆਂ ਸਨ।
ਇਹ ਵੀ ਪੜ੍ਹੋ : PM-CM ਨੂੰ ਹਟਾਉਣ ਵਾਲੇ ਬਿੱਲ ‘ਤੇ ਲੋਕ ਸਭਾ ‘ਚ ਜ਼ਬਰਦਸਤ ਹੰਗਾਮਾ, ਵਿਰੋਧੀਆਂ ਨੇ ਪਾੜੇ ਪਾੜੀ ਕਾਪੀ
ਮੰਗਲਵਾਰ ਸਵੇਰੇ ਜਸਪ੍ਰੀਤ ਕੌਰ ਘਰ ਵਿੱਚ ਮੌਜੂਦ ਸੀ। ਫਿਰ ਦੋਸ਼ੀ ਜਗਸੀਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਅਤੇ ਭੱਜ ਗਿਆ। ਪਿੰਡ ਵਾਸੀਆਂ ਨੇ ਔਰਤ ਨੂੰ ਇਲਾਜ ਲਈ ਏਮਜ਼ ਵਿੱਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੀਐਸਪੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਸੰਗਤ ਥਾਣੇ ਵਿੱਚ ਦੋਸ਼ੀ ਪਤੀ ਜਗਸੀਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਬਠਿੰਡਾ : ਪਤਨੀ ਦਾ ਕਤਲ ਕਰਨ ਵਾਲਾ ਕਾਤਲ ਪਤੀ ਚੜ੍ਹਿਆ ਪੁਲਿਸ ਦੇ ਅੜਿੱਕੇ appeared first on Daily Post Punjabi.