ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਮਿਤ ਅੱਜ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਚ ਅੰਤਿਮ ਅਰਦਾਸ ਹੋਈ। PM ਮੋਦੀ ਜੀ ਨੇ ਭੱਲਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣਾ ਸ਼ੋਕ ਸੰਦੇਸ਼ ਭੇਜਿਆ।
ਇਸ ਤੋਂ ਇਲਾਵਾ ਭੱਲਾ ਜੀ ਦੇ ਭੋਗ ‘ਤੇ ਰਾਹੁਲ ਗਾਂਧੀ ਦਾ ਸ਼ੋਕ ਸੰਦੇਸ਼ ਲੈ ਕੇ ਅੰਮ੍ਰਿਤਾ ਵੜਿੰਗ ਪਹੁੰਚੇ। ਉਨ੍ਹਾਂ ਇਸ ਮੌਕੇ ਕਿਹਾ ਕਿ ਭੱਲਾ ਸਾਬ੍ਹ ਦੇ ਜਾਣ ਨਾਲ ਸਿਰਫ਼ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਪੂਰੀ ਦੁਨੀਆ ਨੂੰ ਘਾਟਾ ਪਿਆ ਹੈ। ਪੰਜਾਬੀ ਇੰਡਸਟਰੀ ਨੂੰ ਵੀ ਜੋ ਘਾਟਾ ਪਿਆ ਹੈ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਦੀ ਤਣਾਅ ਭਰੀ ਜ਼ਿੰਦਗੀ ‘ਚ ਉਨ੍ਹਾਂ ਨੇ ਸਭ ਦੀ ਜ਼ਿੰਦਗੀ ‘ਚ ਹਾਸੇ ਭਰਨ ਦਾ ਕੰਮ ਕੀਤਾ ਹੈ। ਭੱਲਾ ਜੀ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਪੰਜਾਬੀ ਫਿਲਮ ਐਕਟਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਡਾਇਰੈਕਟਰ ਸਮੀਪ ਕੰਗ ਤੇ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆ ਤੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਸਣੇ ਕਈ ਹਸਤੀਆਂ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਨੇ ਮੋਹਾਲੀ ਫੋਰਟਿਸ ਹਸਪਤਾਲ ਕੋਲ ਸਥਿਤ ਚੌਕ ਦਾ ਨਾਂ ਜਸਵਿੰਦਰ ਭੱਲਾ ਦੇ ਨਾਂ ਰੱਖਣ ਦਾ ਪ੍ਰਸਤਾਵ ਪਾਸ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਭੋਗ ‘ਤੇ ਰਾਹੁਲ ਗਾਂਧੀ ਦਾ ਸ਼ੋਕ ਸੰਦੇਸ਼ ਲੈ ਕੇ ਪਹੁੰਚੀ ਅੰਮ੍ਰਿਤਾ ਵੜਿੰਗ, ਕਿਹਾ-ਭੱਲਾ ਜੀ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ’ appeared first on Daily Post Punjabi.

