ਹਾਕੀ ਏਸ਼ੀਆ ਕੱਪ 2025 ‘ਚ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ, ਕਪਤਾਨ ਹਰਮਨਪ੍ਰੀਤ ਨੇ ਲਗਾਈ ਹੈਟ੍ਰਿਕ

ਹਾਕੀ ਏਸ਼ੀਆ ਕੱਪ 2025 ਵਿਚ ਮੇਜ਼ਬਾਨ ਭਾਰਤ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਬਿਹਾਰ ਦੇ ਰਾਜਗੀਰ ਵਿਚ ਖੇਡੇ ਗਏ ਪੂਲ-ਏ ਦੇ ਮੁਕਾਬਲੇ ਵਿਚ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਹੈਟ੍ਰਿਕ ਲਗਾਈ। ਉਨ੍ਹਾਂ ਨੇ ਮੈਚ ਦੇ 20ਵੇਂ, 33ਵੇਂਤੇ 47ਵੇਂ ਮਿੰਟ ਵਿਚ ਗੋਲ ਦਾਗੇ। ਭਾਰਤ ਲਈ ਪਹਿਲਾ ਗੋਲ ਦੂਜੇ ਕੁਆਰਟਰ ਵਿਚ ਜੁਗਰਾਜ ਸਿੰਘ ਨੇ ਪਨੈਲਟੀ ਕਾਰਨਰ ‘ਤੇ ਕੀਤਾ ਸੀ। ਚੀਨ ਤੋਂ ਦੂ ਸ਼ਿਹਾਓ ਨੇਪਹਿਲਾ, ਚੇਨ ਬੇਨਹਾਈ ਨੇ ਦੂਜਾ ਤੇ ਗਾਓ ਜੀਸ਼ੇਂਗ ਨੇ ਤੀਜਾ ਗੋਲ ਕੀਤਾ। ਮੈਚ ਦੇ ਸਾਰੇ 7 ਗੋਲ ਪਨੈਲਟੀ ਕਾਰਨਰ ‘ਤੇ ਆਏ ਹਨ।

ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਅਟੈਕਿੰਗ ਖੇਡ ਦਿਖਾਇਆ। ਟੀਮ ਨੂੰ 2 ਪਨੈਲਟੀ ਕਾਰਨਰ ਮਿਲੇ ਪਰ ਭਾਰਤੀ ਖਿਡਾਰੀ ਉਸ ਨੂੰ ਗੋਲ ਵਿਚ ਨਹੀਂ ਬਦਲ ਸਕੇ। ਹਾਲਾਂਕਿ ਚੀਨ ਨੇ 13ਵੇਂ ਮਿੰਟ ਵਿਚ ਮੈਚ ਦਾ ਪਹਿਲਾ ਗੋਲ ਕਰ ਦਿੱਤਾ। ਦੂ ਸ਼ਿਹਾਓ ਨੇ ਪਨੈਲਟੀ ਕਾਰਨਰ ‘ਤੇ ਸ਼ਾਨਦਾਰ ਲੋਅ ਡ੍ਰੈ-ਫਿਲਕ ਲਗਾਉਂਦੇ ਹੋਏ ਇਹ ਗੋਲ ਕੀਤਾ। ਗੇਂਦ ਭਾਰਤੀ ਡਿਫੈਂਡਰ ਦੀ ਸਟਿੱਕ ਨਾਲ ਲੱਗ ਕੇ ਗੋਲ ਪੋਸਟ ਦੇ ਅੰਦਰ ਚਲੀ ਗਈ।भारत और चीन के खिलाड़ी मैच के समय।

ਭਾਰਤ ਨੂੰ ਦੂਜੇ ਕੁਆਰਟਰ ਦੀ ਸ਼ੁਰੂਆਤ ਵਿਚ ਹੀ ਪਨੈਲਟੀ ਕਾਰਨਰ ਮਿਲਿਆ। 18ਵੇਂ ਮਿੰਟ ਵਿਚ ਜੁਗਰਾਜ ਸਿੰਘ ਨੇ ਸ਼ਾਨਦਾਰ ਡ੍ਰੈ-ਫਲਿਕ ਲਗਾ ਕੇ ਗੋਲ ਦਾਗ ਦਿੱਤਾ। ਇਸ ਦੇ 2 ਮਿੰਟ ਬਾ੍ਦ ਹੀ ਇਕ ਹੋਰ ਅਟੈਕ ‘ਤੇ ਭਾਰਤ ਨੇ ਦੂਜਾ ਗੋਲ ਕਰ ਦਿੱਤਾ। ਕਪਤਾਨ ਹਰਮਨਪ੍ਰੀਤ ਨੇ ਸ਼ਾਨਦਾਰ ਡ੍ਰੈਗ ਫਲਿਕ ਲਗਾ ਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ।

ਮੈਚ ਦੇ 33ਵੇਂ ਮਿੰਟ ਵਿਚ ਸੱਜੀ ਵਿੰਗ ‘ਤੇ ਰਾਜਿੰਦਰ ਸਿੰਘ ਨੇ ਸ਼ਾਨਦਾਰ ਮੂਵ ਬਣਾਇਆ ਤੇ ਭਾਰਤ ਨੂੰ ਪਨੈਲਟੀ ਕਾਰਨਰ ਦਿਵਾਇਆ। ਕਪਤਾਨ ਹਰਮਨਪ੍ਰੀਤ ਨੇ ਸ਼ਾਟ ਲਗਾਇਆ, ਗੇਂਦ ਸਿੱਧੇ ਚੀਨੀ ਗੋਲਕੀਪਰ ਨਾਲ ਟਕਰਾਈ ਤੇ ਰਿਬਾਊਂਡ ਹੋ ਕੇ ਗੋਲਪੋਸਟ ਦੇ ਅੰਦਰ ਚਲੀ ਗਈ। ਇਹ ਕਪਤਾਨ ਹਰਮਨਪ੍ਰੀਤ ਦਾ ਦੂਜਾ ਗੋਲ ਸੀ। ਇਥੇ ਟੀਮ ਦੀ ਬੜ੍ਹਤ 3-1 ਹੋ ਗਈ। ਤੀਜੇ ਕੁਆਰਟਰ ਵਿਚ ਚੀਨ ਨੇ ਸ਼ਾਨਦਾਰ ਖੇਡ ਦਿਖਾਇਆ। ਭਾਰਤ ਦੀ ਡਿਫੈਂਸ ਤੇ ਗੋਲਕੀਪਿੰਗ ਇਥੇ ਕਮਜ਼ੋਰ ਸਾਬਤ ਹੋਈ। ਇਸ ਕੁਆਰਟਰ ਵਿਚ ਚੀਨ ਨੇ 2 ਗੋਲ ਦਾਗੇ।कप्तान हरमनप्रीत ने मैच में तीन गोल किए।

ਮੈਚ ਦੇ 39ਵੇਂ ਮਿੰਟ ਵਿਚ ਭਾਰਤ ਨੂੰ ਪਨੈਲਟੀ ਸਟ੍ਰੋਕ ਦਾ ਮੌਕਾ ਮਿਲਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਜ਼ੋਰਦਾਰ ਸ਼ਾਟ ਲਗਾਇਆ ਪਰ ਗੇਂਦ ਸਿੱਧਾ ਪੋਸਟ ਨਾਲ ਟਕਰਾ ਕੇ ਬਾਹਰ ਨਿਕਲ ਗਈ। ਭਾਰਤ ਆਪਣੀ ਬੜ੍ਹਤ ਵਧਾਉਣ ਤੋਂ ਚੂਕ ਗਿਆ। 42ਵੇਂ ਮਿੰਟ ਵਿਚ ਚੀਨ ਨੂੰ ਲਗਾਤਾਰ ਪਨੈਲਟੀ ਕਾਰਨਰ ਮਿਲੇ। ਪਹਿਲੀ ਕੋਸ਼ਿਸ਼ ਵਿਚ ਭਾਰਤੀ ਰਸ਼ਰ ਦੇ ਪੈਰ ਤੋਂ ਗੇਂਦ ਲੱਗੀ ਤੇ ਇਕ ਹੋਰ ਪਨੈਲਟੀ ਕਾਰਨਰ ਮਿਲ ਗਿਆ। ਦੂਜੀ ਪਾਰ ਗਾਓ ਜਿਏਸ਼ੇਂਗ ਨੇ ਜ਼ੋਰਦਾਰ ਡ੍ਰੈਗ-ਫਲਿਕ ਮਾਰਿਆ। ਗੇਂਦ ਭਾਰਤੀ ਗੋਲਕੀਪਰ ਕ੍ਰਿਸ਼ਨ ਪਾਠਕ ਦੇ ਪੈਰ ਨਾਲ ਟਕਰਾ ਕੇ ਗੋਲ ਵਿਚ ਚਲੀ ਗਈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਰਾਜਪਾਲ ਕਟਾਰੀਆ, ਸੂਬੇ ‘ਚ ਹੜ੍ਹਾਂ ਤੇ ਬਚਾਅ ਕਾਰਜਾਂ ‘ਤੇ ਕੀਤੀ ਚਰਚਾ

47ਵੇਂ ਮਿੰਟ ਵਿਚ ਚੌਥੇ ਕੁਆਰਟਰ ਦੀ ਸ਼ੁਰੂਆਤ ਵਿਚ ਭਾਰਤ ਨੂੰ ਏਰੀਅਲ ਬਾਲ ਆਸਟ੍ਰਕਸ਼ਨ ‘ਤੇ ਪਨੈਲਟੀ ਕਾਰਨਰ ਮਿਲਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪਹਿਲਾ ਡ੍ਰੈਗ ਫਲਿਕ ਮਾਰਿਆ ਜਿਸ ਨੂੰ ਗੋਲਕੀਪਰ ਨੇ ਰੋਕ ਲਿਆ। ਦੂਜਾ ਸ਼ਾਟ ਵੀ ਬਲਾਕ ਹੋ ਗਿਆ ਪਰ ਤੀਜੇ ਮੌਕੇ ‘ਤੇ ਹਰਮਨਪ੍ਰੀਤ ਨੇ ਜ਼ੋਰਦਾਰ ਰਾਕੇਟ ਡ੍ਰੈਗ ਫਲਿਕ ਲਗਾ ਕੇ ਗੋਲ ਦਾਗ ਦਿੱਤਾ।

The post ਹਾਕੀ ਏਸ਼ੀਆ ਕੱਪ 2025 ‘ਚ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ, ਕਪਤਾਨ ਹਰਮਨਪ੍ਰੀਤ ਨੇ ਲਗਾਈ ਹੈਟ੍ਰਿਕ appeared first on Daily Post Punjabi.



source https://dailypost.in/news/sports/india-beats-china-2/
Previous Post Next Post

Contact Form