ਥਾਣਾ ਮੁਖੀ ਬਨੂੜ ਵੱਲੋਂ ਖੇੜਾ ਗੱਜੂ ਵਿੱਚ ਕਤਲ ਕਰ ਝਾੜੀਆਂ ਵਿੱਚ ਦੱਬੇ ਵਿਅਕਤੀ ਦੀ ਲਾਸ਼ ਕੱਢ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਬਨੂੜ ਅਰਸ਼ਦੀਪ ਨੇ ਦੱਸਿਆ ਕਿ ਮਿਤੀ 25 ਜੁਲਾਈ ਨੂੰ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਪਾਸ ਪਵਨ ਕੁਮਾਰ ਪੁੱਤਰ ਮਾਮ ਰਾਜ ਵਾਸੀ ਪਿੰਡ ਉੜਦਨ ਸਮੇਤ ਆਪਣੇ ਰਿਸ਼ਤੇਦਾਰ ਸੁਭਾਸ਼ ਚੰਦ ਉਕਤ ਦੇ ਮਲਾਕੀ ਹੋਏ। ਜੋ ਪਵਨ ਕੁਮਾਰ ਨੇ ਥਾਣਾ ਮੁਖੀ ਬਨੂੜ ਕੋਲ ਆਪਣਾ ਬਿਆਨ ਤਹਿਰੀਰ ਕਰਵਾਇਆ,ਕਿ ਮੈਂ ਉਕੜ ਪਤੇ ਦਾ ਰਹਿਣ ਵਾਲਾ ਹਾਂ ਅਤੇ ਮਿਹਨਤ ਮਜ਼ਦੂਰੀ ਕਰਦਾ ਹਾਂ। ਅਸੀ ਸੱਤ ਭੈਣ ਭਰਾ ਹਾਂ।
ਮੇਰਾ ਇੱਕ ਭਰਾ ਤਰਸੇਮ ਸਿੰਘ ਉਮਰ 30 ਸਾਲ ਕੁਆਰਾ ਸੀ ਬਾਕੀ ਅਸੀਂ ਸਾਰੇ ਭੈਣ ਭਰਾ ਸ਼ਾਦੀਸ਼ੁਦਾ ਹਨ। ਮੇਰਾ ਭਰਾ ਤਰਸੇਮ ਸਿੰਘ ਮਿਤੀ 20/7/2025 ਨੂੰ ਖੇਤਾਂ ਵਿੱਚ ਕੱਖਾਂ ਦਾ ਰੇਹੜਾ ਘਰ ਲਿਆ ਕੇ ਚਲਾ ਗਿਆ ਸੀ ਜਿਸਦੀ ਅਸੀ ਕਾਫੀ ਭਾਲ ਕੀਤੀ ਜੋ ਘਰ ਵਾਪਿਸ ਨਾ ਆਉਣ ਕਾਰਣ ਮੇਰੇ ਪਿਤਾ ਮਾਮ ਰਾਜ ਨੇ ਥਾਣਾ ਬਨੂੰੜ ਵਿਖੇ ਗੁੰਮਸ਼ੁਦਗੀ ਬਾਰੇ ਇਤਲਾਹ ਦਿੱਤੀ ਜੋ ਮੈਂ ਆਪਣੇ ਭਰਾ ਦੇ ਸਾਲੇ ਸੁਭਾਸ਼ ਚੰਦ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਖੇੜੀ ਗੁੱਜਰਾਂ ਥਾਣਾ ਡੇਰਾਬਸੀ ਜ਼ਿਲ੍ਹਾ ਐਸ ਏ ਐਸ ਨਗਰ ਨਾਲ ਆਪਣੇ ਘਰ ਨੇੜੇ ਗੁਆਂਢੀਆਂ ਦੇ ਸੀ ਸੀ ਟੀ ਵੀ ਚੈਕ ਕੀਤਾ ਜੋ CCTV ਫੁਟੇਜ ਵਿੱਚ ਤਰਸੇਮ ਸਿੰਘ ਮੇਰਾ ਭਰਾ ਸ਼ੁਭਮ ਉਰਫ ਸ਼ੁਭੀ ਪੁੱਤਰ ਹਰੀਸ਼ ਚੰਦ ਵਾਸੀ ਖੇੜਾ ਗੱਜੂ ਨਾਲ ਉਸ ਦੇ ਮੋਟਰ ਸਾਇਕਲ ‘ਤੇ ਬੈਠ ਕਰ ਜਾ ਰਿਹਾ ਹੈ। ਜੋ ਅੱਜ ਮੈਂ ਅਤੇ ਸੁਭਾਸ਼ ਚੰਦ ਉਕਤ ਸੁਭਮ ਉਰਫ ਸੁਭੀ ਉਕਤ ਨੂੰ ਉਸ ਦੇ ਘਰ ਖੇੜਾ ਗੱਜੂ ਮਿਲੇ ਜੋ ਸੁਭਮ ਬਹੁਤ ਹੀ ਘਬਰਾਇਆ ਹੋਇਆ ਸੀ ਜੋ ਕਹਿਣ ਲੱਗਾ ਕਿ ਤਰਸੇਮ ਸਿੰਘ ਮੇਰਾ ਦੋਸਤ ਸੀ ਅਸੀ ਇੱਕਠੇ ਰਹਿੰਦੇ ਸਨ ਜੋ ਅਸੀਂ ਦੋਵਾਂ ਨੇ ਫਰੀਦਪੁਰ ਠੇਕੇ ‘ਤੇ ਸ਼ਰਾਬ ਪੀਤੀ ਫਿਰ ਠੇਕੇ ਪਰ ਗੁਰਪ੍ਰੀਤ ਸਿੰਘ ਉਰਫ ਟੈਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਗੀਗੇ ਮਾਜਰਾ, ਕਰਨ ਨੇਪਾਲੀ, ਟੋਨੀ ਵਾਸੀ ਪਿੰਡ ਮਾਣਕਪੁਰ ਵੀ ਆ ਗਏ ਜੋ ਸਾਰਿਆਂ ਨੇ ਰਲ ਕੇ ਸ਼ਰਾਬ ਪੀਤੀ ਫਿਰ ਗੁਰਪ੍ਰੀਤ ਟੈਟਾ, ਕਰਨ ਨੇਪਾਲੀ, ਟੋਨੀ ਵਾਸੀ ਮਾਣਕਪੁਰ ਅਤੇ ਮੈ ਤੇ ਤਰਸੇਮ ਸਿੰਘ ਸਾਰੇ ਖੇੜਾ ਗੱਜੂ ਨਹਿਰ ਤੇ ਝਾੜੀਆਂ ਵਿੱਚ ਬੈਠ ਕੇ ਸ਼ਰਾਬ ਪੀਣ ਲੱਗੇ ਤਾਂ ਗੁਰਪ੍ਰੀਤ ਸਿੰਘ ਉਰਫ ਟੈਟਾ ਨੇ ਆਪਣੇ ਹੱਥ ਵਿੱਚ ਫੜੀ ਲੋਹੀ ਦੀ ਹੱਥੀ ਤਰਸੇਮ ਸਿੰਘ ਦੇ ਸਿਰ ਪਿੱਛੇ ਮਾਰੀ ਜੋ ਤਰਸੇਮ ਸਿੰਘ ਮੂੰਹ ਭਾਰ ਡਿੱਗ ਗਿਆ ਤਾਂ ਮੈਂ ਆਪਣੇ ਮੋਟਰ ਸਾਇਕਲ ‘ਤੇ ਘਰ ਆ ਗਿਆ ਉਹ ਗੁਰਪ੍ਰੀਤ ਟੈਟਾ, ਨੇਪਾਲੀ ਆਪਣੇ ਬੁਲਟ ਮੋਟਰ ਸਾਇਕਲ ਪਰ ਲੰਘ ਗਏ ਤੇ ਟੋਨੀ ਪੈਦਲ ਆਪਣੇ ਘਰ ਮਾਣਕਪੁਰ ਚਲਾ ਗਿਆ। ਫਿਰ ਰਾਤ 8 ਵਜੇ ਗੁਰਪ੍ਰੀਤ ਟੈਟਾ ਤੇ ਕਰਨ ਨੇਪਾਲੀ ਮੇਰੇ ਘਰ ਆਏ ਜੋ ਆਪਣੇ ਬੁਲਟ ਮੋਟਰ ਸਾਇਕਲ ‘ਤੇ ਮੈਨੂੰ ਬਿਠਾ ਕੇ ਨਹਿਰ ਕੰਢੇ ਤਰਸੇਮ ਸਿੰਘ ਪਾਸ ਚਲੇ ਗਏ ਜਿੱਥੇ ਤਰਸੇਮ ਸਿੰਘ ਦੀ ਮੌਤ ਹੋ ਚੁਕੀ ਸੀ ਜਿਸ ਨੂੰ ਮੈ ਤੇ ਗੁਰਪ੍ਰੀਤ ਟੈਟਾਂ ਤੇ ਕਰਨ ਨੇਪਾਲੀ ਨੇ ਉਥੇ ਹੀ ਕਹੀ ਨਾਲ ਟੋਆ ਪੁੱਟ ਕੇ ਮਿੱਟੀ ਵਿੱਚ ਦੱਬ ਦਿੱਤਾ ਸੀ।
ਜੋ ਅੱਜ ਮੈ ਆਪ ਨੂੰ ਸੱਚਾਈ ਦੱਸੀ ਹੈ ਸਾਡੇ ਤੋਂ ਗਲਤੀ ਹੋ ਗਈ ਹੈ ਜੋ ਮੇਰ ਭਰਾ ਤਰਸੇਮ ਸਿੰਘ ਦਾ ਕਤਲ ਗੁਰਪ੍ਰੀਤ ਸਿੰਘ ਟੈਟਾ, ਕਰਨ ਨੇਪਾਲੀ, ਟੋਨੀ ਵਾਸੀ ਮਾਣਕਪੁਰ ਤੇ ਸੁਭਮ ਉਰਫ ਸੁਭੀ ਪੁੱਤਰ ਹਰੀਸ਼ ਕੁਮਾਰ ਵਾਸੀ ਖੇੜਾ ਗੱਜੂ ਨੇ ਮਿਲਕੇ ਕਿਸੇ ਪੁਰਾਣੀ ਰੰਜਿਸ਼ ਕਾਰਣ ਕੀਤਾ ਹੈ ਉਕਤਾਨ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਮੈਂ ਸਮੇਤ ਆਪਣੇ ਰਿਸ਼ਤੇਦਾਰ ਸੁਭਾਸ਼ ਚੰਦ ਦੇ ਆਪ ਜੀ ਪਾਸ ਇਤਲਾਹ ਦੇਣ ਲਈ ਥਾਣਾ ਜਾ ਰਿਹਾ ਸੀ ਕਿ ਰਸਤੇ ਵਿੱਚ ਏਐਸਆਈ ਜਸਵਿੰਦਰ ਪਾਲ ਸਿੰਘ ਮੈਨੂੰ ਖੇੜਾ ਗੱਜੂ ਮਿਲ ਗਏ ਜਿਸ ਤੋਂ ਬਾਅਦ ਮੈਂ ਬਿਆਨ ਲਿਖਾ ਦਿੱਤਾ ਜਿਸ ਤੋਂ ਬਾਅਦ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਏਐਸਆਈ ਜਸਵਿੰਦਰ ਪਾਲ ਸਿੰਘ ਸਮੇਤ ਪੁਲਿਸ ਪਾਰਟੀ ਉਕਤਾਨ ਨੂੰ ਸਮੇਤ ਮੁਲਾਹਜਾ ਦੇ ਹਮਰਾਹ ਲੈ ਕੇ ਸੁਭਸ਼ ਉਰਫ ਸਭੀ ਪੁੱਤਰ ਹਰੀ ਚੰਦ ਵਾਸੀ ਖੇੜਾ ਗੱਜੂ ਨੂੰ ਨਾਲ ਲੈਕੇ ਸੁਭਮ ਉਰਫ ਸੁਭੀ ਦੀ ਨਿਸ਼ਾਨ ਦੇਹੀ ਤੇ ਐਸ ਵਾਈ ਐਲ ਖੇੜਾ ਗੱਜੂ ਝਾੜੀਆਂ ਵਿੱਚ ਪੁੱਜਾ ਜਿੱਥੇ ਸ਼ੁਭਮ ਉਰਫ ਸੂਚੀ ਦੀ ਨਿਸ਼ਾਨਦੇਹੀ ‘ਤੇ ਤਰਸੇਮ ਉਕਤ ਦੀ ਲਾਸ਼ ਨੂੰ ਝਾੜੀਆਂ ਵਿੱਚੋਂ ਮਿੱਟੀ ਦੇ ਟੋਏ ਵਿੱਚ ਦੱਬੇ ਨੂੰ ਮਿੱਟੀ ਵਿੱਚੋਂ ਕੱਢ ਕੇ ਪੱਲੀ ਵਿੱਚ ਪਾਇਆ। ਮੌਕੇ ‘ਤੇ ਵੀਡਿਓਗ੍ਰਾਫੀ ਕੀਤੀ ਅਤੇ ਮ੍ਰਿਤਕ ਤਰਸੇਮ ਉਕਤ ਦੀ ਲਾਸ਼ ਨੂੰ ਏਐਸਆਈ ਜਸਵਿੰਦਰ ਪਾਲ ਵੱਲੋਂ ਏ ਪੀ ਜੈਨ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਅਤੇ ਫੌਰੈਂਸਿਕ ਟੀਮ ਨੂੰ ਕੰਟਰੋਲ ਰੂਮ ਪਟਿਆਲਾ ਮੈਸੇਜ ਭੇਜ ਕੇ ਬੁਲਾਇਆ ਜੋ ਫੌਰੈਂਸਿਕ ਟੀਮ ਨੇ ਬਣਦੇ ਸੈਂਪਲ ਹਾਸਿਲ ਕੀਤੇ।
ਇਹ ਵੀ ਪੜ੍ਹੋ : ਬਠਿੰਡਾ : 16 ਸਾਲਾ ਕੁੜੀ ਦੀ ਭੇ.ਦ.ਭਰੇ ਹਾਲਾਤਾਂ ‘ਚ ਮੌ.ਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਜਾਂਚ ਅਧਿਕਾਰੀ ਏਐਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਧਾਰਾ 103(1), 3(5), 238 ਬੀ ਐਨ ਐਸ ਬਰਖਿਲਾਫ ਗੁਰਪ੍ਰੀਤ ਸਿੰਘ ਉਰਫ ਟੋਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਗੁੱਗੇ ਮਾਜਰਾ, ਕਰਨ ਨੇਪਾਲੀ, ਟੋਨੀ ਵਾਸੀ ਮਾਣਕਪੁਰ, ਸੁਭਮ ਉਰਫ ਸੁਭੀ ਪੁੱਤਰ ਹਰੀਸ਼ ਚੰਦ ਵਾਸੀ ਖੇੜਾ ਗੱਜੂ ਦੇ ਦਰਜ ਰਜਿਸਟਰ ਕਰਵਾਇਆ ਦੋਸ਼ੀਆਨ ਜਸਪਾਲ ਸਿੰਘ ਉਰਫ ਟੋਨੀ ਅਤੇ ਸੁਭਮ ਉਰਫ ਸੁਭੀ ਉਕਤਾਨ ਨੂੰ ਬਾਅਦ ਪੁੱਛ ਗਿੱਛ ਹਸਬ ਜਾਬਤਾ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਮਾਨਯੋਗ ਅਦਾਲਤ ਪਾਸੋਂ ਵਾਰਦਾਤ ਵਿੱਚ ਵਰਤੀ ਲੋਹੇ ਦੀ ਹੱਥੀ ਅਤੇ ਪੰਜੇ ਮੋਟਰ ਸਾਇਕਲ ਜੋ ਵਾਰਦਾਤ ਵੇਲੇ ਵਰਤੇ ਹਨ ਬਰਾਮਦ ਕਰਵਾਉਣ ਲਈ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਜੋ ਮਾਨਯੋਗ ਅਦਾਲਤ ਵੱਲੋਂ 5 ਦਿਨਾਂ ਮਨਜ਼ੂਰ ਕਰ ਦਿੱਤਾ ਗਿਆ , ਦੋਸ਼ੀਆਨ ਦੇ ਸਾਥੀਆਂ ਬਾਰੇ ਪੁੱਛ ਗਿੱਛ ਕਰਨੀ ਹੈ ਅਤੇ ਦੇਸ਼ੀਆਨ ਪਾਸੋ ਹੋਰ ਜਾਣਕਾਰੀ ਹਾਸਿਲ ਕਰਨੀ ਅਤੇ ਦੋਸ਼ੀਆਨ ਜਸਪਾਲ ਸਿੰਘ ਉਰਫ ਟੋਨੀ ਅਤੇ ਸੁਭਮ ਉਰਫ ਸੁਭੀ ਦਾ 5 ਦਿਨਾ ਦਾ ਪੁਲਿਸ ਰਿਮਾਂਡ ਪ੍ਰਾਪਤ ਹੋਇਆ।
ਵੀਡੀਓ ਲਈ ਕਲਿੱਕ ਕਰੋ -:
The post ਦੁਸ਼ਮਣ ਬਣੇ ਦੋਸਤ, ਮਿਲ ਕੇ ਕੀਤਾ ਦੋਸਤ ਦਾ ਕਤਲ, ਮਗਰੋਂ SYL ਨਹਿਰ ਦੇ ਕੰਡੇ ਦੱਬੀ ਨੌਜਵਾਨ ਦੀ ਦੇਹ appeared first on Daily Post Punjabi.