ਅੱਜ ਕਲ ਅਸੀਂ ਅਕਸਰ ਕਿਸੇ ਨਵੀਂ ਜਗ੍ਹਾ ‘ਤੇ ਜਾਂਦੇ ਸਮੇਂ ਗੂਗਲ ਮੈਪਸ ਦੀ ਮਦਦ ਲੈਂਦੇ ਹਾਂ। ਗੂਗਲ ਮੈਪਸ ਸੇਵਾ ਸਾਡੀ ਮਨਚਾਹੀ ਜਗ੍ਹਾ ਤੱਕ ਪਹੁੰਚਣ ਵਿਚ ਕਾਫੀ ਫਾਇਦੇਮੰਦ ਹੈ ਪਰ ਇਹੀ ਗੂਗਲ ਮੈਪ ਕਈ ਵਾਰ ਸਾਨੂੰ ਧੋਖਾ ਵੀ ਦੇ ਦਿੰਦਾ ਹੈ। ਇਸ ਨਾਲ ਵਾਹਨ ਚਾਲਕਾਂ ਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵੀ ਮੁੰਬਈ ਦੇ ਬੇਲਾਪੁਰ ਖਾੜੀ ਪੁਲ ‘ਤੇ ਅਜਿਹੀ ਹੀ ਘਟਨਾ ਵਾਪਰੀ। ਗਨੀਮਤ ਰਹੀ ਕਿ ਇਕ ਮਹਿਲਾ ਦੀ ਜਾਨ ਬਚ ਗਈ। ਇਹ ਘਟਨਾ ਮਰੀਨ ਸਕਿਓਰਿਟੀ ਪੁਲਿਸ ਚੌਕੀ ਦੇ ਸਾਹਮਣੇ ਹੋਈ, ਇਸ ਲਈ ਤੁਰੰਤ ਮਦਦ ਪਹੁੰਚਾਈ ਗਈ।
ਮਹਿਲਾ ਗੂਗਲ ਮੈਪਸ ਦਾ ਇਸਤੇਮਾਲ ਕਰਕੇ ਆਪਣੀ ਕਾਰ ਨਾਲ ਉਰਣ ਤਾਲੁਕਾ ਦੇ ਉਲਵੇ ਵੱਲ ਜਾ ਰਹੀ ਸੀ। ਉਹ ਬੇਲਾਪੁਰ ਵਿਚ ਖਾੜੀ ਪੁਲ ਤੋਂ ਹੋ ਕੇ ਜਾਣਾ ਚਾਹੁੰਦੀ ਸੀ ਪਰ ਉਸ ਨੇ ਪੁਲ ਦੇ ਹੇਠਾਂ ਵਾਲੀ ਜਗ੍ਹਾ ਨੂੰ ਚੁਣਿਆ। ਉਸ ਨੂੰ ਗੂਗਲ ਮੈਪਸ ‘ਤੇ ਸਿੱਧੀ ਸੜਕ ਦਿਖੀ। ਇਸ ਵਜ੍ਹਾ ਤੋਂ ਮਹਿਲਾ ਦੀ ਕਾਰ ਸਿੱਧੇ ਨਹਿਰ ਵਿਚ ਜਾ ਡਿੱਗੀ। ਨਹਿਰ ‘ਤੇ ਸੁਰੱਖਿਆ ਬੈਰੀਕੇਡ ਨਾ ਹੋਣ ਕਾਰਨ ਕਾਰ ਬਿਨਾਂ ਕਿਸੇ ਰੁਕਾਵਟ ਦੇ ਨਹਿਰ ਵਿਚ ਜਾ ਡਿੱਗੀ। ਜਦੋਂ ਕਾਰ ਨਹਿਰ ਵਿਚ ਡਿੱਗੀ ਤਾਂ ਮਰੀਨ ਪੁਲਿਸ ਸਟੇਸ਼ਨ ਦੇ ਮੁਲਾਜ਼ਮਾਂ ਨੇ ਉਸ ਨੂੰ ਦੇਖ ਲਿਆ।
ਇਹ ਵੀ ਪੜ੍ਹੋ : ਮੋਗਾ : 2 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲਕੇ ਚੁੱਕਿਆ ਖੌ.ਫ.ਨਾਕ ਕਦਮ, ਦੋਵਾਂ ਨੇ ਮੁ.ਕਾ.ਏ ਆਪਣੇ ਹੀ ਸਾ/ਹ
ਮਰੀਨ ਪੁਲਿਸ ਸਟੇਸ਼ਨ ਦੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਮਦਦ ਕੀਤੀ। ਉਸ ਸਮੇਂ ਉਨ੍ਹਾਂ ਦੇਖਿਆ ਕਿ ਕਾਰ ਸਵਾਰ ਮਹਿਲਾ ਚਾਲਕ ਨਾਲੇ ਵਿਚ ਰੁੜ੍ਹ ਰਹੀ ਸੀ। ਉਨ੍ਹਾਂ ਨੇ ਤੁਰੰਤ ਬਚਾਅ ਦਲ ਨੂੰ ਬੁਲਾਇਆ ਤੇ ਮਹਿਲਾ ਦੇ ਰੁੜ੍ਹ ਜਾਣ ਬਾਰੇ ਸੂਚਿਤ ਕੀਤਾ। ਬਚਾਅ ਦਲ ਨੇ ਬਿਨਾਂ ਸਮਾਂ ਗੁਆਏ ਇਕ ਸੁਰੱਖਿਆ ਕਿਸ਼ਤੀ ਦੀ ਮਦਦ ਨਾਲ ਉਸ ਨੂੰ ਬਚਾਅ ਲਿਆ ਤੇ ਨਹਿਰ ਵਿਚ ਡਿੱਗੀ ਕਾਰ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
The post ਗੂਗਲ ਮੈਪ ਨੇ ਫਿਰ ਦਿੱਤਾ ਧੋਖਾ! ਨਹਿਰ ‘ਚ ਡਿੱਗੀ ਕਾਰ, ਪੁਲਿਸ ਨੇ ਬਚਾਈ ਮਹਿਲਾ ਦੀ ਜਾਨ appeared first on Daily Post Punjabi.
source https://dailypost.in/news/latest-news/car-fell-into-canal-4/