ਜਲੰਧਰ : ਚੋਰਾਂ ਨੇ SBI ਬੈਂਕ ਦੇ ATM ਨੂੰ ਬਣਾਇਆ ਨਿਸ਼ਾਨਾ, ਗੈਸ ਕਟਰ ਨਾਲ ATM ਨੂੰ ਉਖਾੜ ਹੋਏ ਫਰਾਰ

ਜਲੰਧਰ ਦੇ ਲਾਡੋਵਾਲੀ ਕੋਲ ਇਕ ATM ਕੱਟ ਕੇ ਲੱਖਾਂ ਰੁਪਏ ਦਾ ਕੈਸ਼ ਚੋਰੀ ਕਰ ਲਿਆ ਗਿਆ। ਮੁਲਜ਼ਮ ਵੈਲਡਿੰਗ ਸੈੱਟ ਨਾਲ ਲੈ ਕੇ ਆਏ ਸਨ ਜਿਸ ਦੇ ਬਾਅਦ ਉਨ੍ਹਾਂ ਨੇ ਏਟੀਐੱਮ ਕੱਟਿਆ ਤੇ ਉਸ ਨੂੰ ਲੈ ਕੇ ਫਰਾਰ ਹੋ ਗਏ। ਮੌਕੇ ਤੋਂ ਕੁਝ ਔਜ਼ਾਰ ਤੇ ਹੋਰ ਸਾਮਾਨ ਪਿਆ ਹੋਇਆ ਸੀ। ਮੁਲਜ਼ਮ ਨੇ ਆਉਂਦੇ ਦੀ ਸਭ ਤੋਂ ਪਹਿਲਾਂ ਏਟੀਐੱਮ ਅੰਦਰ ਲੱਗੇ ਸਾਰੇ ਸੀਸੀਟੀਵੀ ‘ਤੇ ਕਾਲੀ ਸਪਰੇਅ ਮਾਰ ਦਿੱਤੀ ਸਿ ਜਿਸ ਨਾਲ ਉਨ੍ਹਾਂ ਦਾ ਪਤਾ ਨਾ ਲੱਗ ਸਕੇ। ਘਟਨਾ ਦੀ ਜਾਂਚ ਲਈ ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ATM ਸਟੇਟ ਬੈਂਕ ਆਫ ਇੰਡੀਆ ਦਾ ਸੀ। ਪੁਲਿਸ ਨੇ ਮਾਮਲੇ ਵਿਚ ਬੈਂਕ ਦੇ ਅਧਿਕਾਰੀਆਂ ਨੂੰ ਬੁਲਾ ਲਿਆ ਹੈ।

ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਏਟੀਐੱਮ ਦਾ ਸ਼ਟਰ ਖੋਲ੍ਹਣ ਵਾਲਾ ਮੁਲਾਜ਼ਮ ਮੌਕੇ ‘ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ATM ਕੱਟਿਆ ਹੋਇਆ ਸੀ ਤੇ ਸਾਰਾ ਕੈਸ਼ ਗਾਇਬ ਸੀ ਜਿਸ ਦੇ ਬਾਅਦ ਉਸ ਨੇ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿਤੀ ਤੇ ਜਿਸ ਦੇ ਬਾਅਦ ਜਾਂਚ ਲਈ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਮੌਕੇ ‘ਤੇ ਬੈਂਕ ਵੱਲੋਂ ਸੁਪਰਵਾਈਜ਼ਰ ਅਭਿਸ਼ੇਕ ਨੂੰ ਵੀ ਮੌਕੇ ‘ਤੇ ਭੇਜਿਆ ਗਿਆ। ਸੁਪਰਵਾਈਜ਼ਰ ਨੇ ਕਿਹਾ ਕਿ ਕੈਸ਼ ਬਾਰੇ ਫਿਲਹਾਲ ਜਾਣਕਾਰੀ ਬੈਂਕ ਦੇ ਅਧਿਕਾਰੀ ਹੀ ਦੱਸ ਸਕਣਗੇ। ਘਟਨਾ ਸਮੇਂ ਏਟੀਐੱਮਦੇ ਅੰਦਰ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਸੀ। ਇਹ ਵੀ ਇਕ ਏਟੀਐੱਮ ਲੁੱਟਣ ਦਾ ਕਾਰਨ ਹੋ ਸਕਦਾ ਹੈ।

ATM ਕੋਲ ਆਪਣਾ ਕਲੀਨਿਕ ਚਲਾਉਣ ਵਾਲੇ ਡਾ. ਰਮਿੰਦਰ ਨੇ ਕਿਹਾ ਕਿ ਪਿਛਲੇ ਲਗਭਗ 3 ਸਾਲ ਤੋਂ ਇਥੇ ਕੋਈਗਾਰਡ ਤਾਇਨਾਤ ਨਹੀਂ ਕੀਤਾ ਗਿਆ। ਹਾਲਾਂਕਿ ਪੁਲਿਸ ਦੀ ਗਸ਼ਤ ਅਕਸਰ ਹੁੰਦੀ ਰਹਿੰਦੀ ਸੀ ਪਰ ਪਿਰ ਵੀ ਅਜਿਹੀ ਘਟਨਾ ਦਾ ਹੋ ਜਾਣਾ, ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਹੈ। ਡਾ. ਰਮਿੰਦਰ ਨੇ ਕਿਹਾ ਕਿ ਕਲੀਨਿਕ ਵਿਚ ਲੱਗੇ ਸੀਸੀਟੀਵੀ ਮੁਤਾਬਕ ਮੁਲਜ਼ਮ ਕਾਰ ਵਿਚ ਸਵਾਰ ਹੋ ਕੇ ਆਏ ਸਨ। ਸੀਸੀਟੀਵੀ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਕਾਰ ਦੇ ਆਧਾਰ ‘ਤੇ ਪੁਲਿਸ ਨੇ ਮਾਮਲੇ ਵਿਚ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੇਕ ਲੈ ਕੇ ਜਾ ਰਹੇ ਮੁੰਡਿਆਂ ਨਾਲ ਵਾਪ/ਰਿਆ ਹਾ.ਦ/ਸਾ, ਬਾਈਕ ਨੂੰ ਬਚਾਉਂਦਿਆਂ ਕਾਰ ਦਰੱਖਤ ਨਾਲ ਟ.ਕ.ਰਾਈ

ਸ਼ੁੱਕਰਵਾਰ ਸਾਢੇ 9 ਵਜੇ ਪੁਨੀਤ ਏਟੀਐੱਮ ਦੇ ਸ਼ਟਰ ਨੂੰ ਲਾਕ ਕਰਕੇ ਉਥੋਂ ਚਲਾ ਗਿਆ ਸੀ। ਸਵੇਰੇ ਜਦੋਂ ਸਾਢੇ 6 ਵਜੇ ਪੁਨੀਤ ਸ਼ਟਰ ਖੋਲ੍ਹਣ ਲਈ ਆਇਆ ਤਾਂ ਤਾਲੇ ਉਖੜੇ ਹੋਏ ਸਨ ਤੇ ਸ਼ਟਰ ਨੂੰ ਹਲਕਾ ਨੁਕਸਾਨ ਪਹੁੰਚਿਆ ਹੋਇਆ ਸੀ। ਸ਼ਟਰ ਚੁੱਕ ਕੇ ਦੇਖਿਆ ਤਾਂ ਅੰਦਰ ਏਟੀਐੱਮ ਨੂੰ ਕਿਸੇ ਚੀਜ਼ ਨਾਲ ਕੱਟਿਆ ਹੋਇਆ ਸੀ ਤੇ ਕੈਸ਼ ਗਾਇਬ ਸੀ। ਫਿਲਹਾਲ ਕੈਸ਼ ਕਿੰਨਾ ਸੀ, ਇਸ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਮੁਲਜ਼ਮ ਕਿਸ ਹੋਰ ਵਾਰਦਾਤ ਵਿਚ ਸ਼ਾਮਲ ਸਨ, ਇਸ ‘ਤੇ ਵੀ ਜਾਂਚ ਜਾਰੀ ਹੈ। ਏਟੀਐੱਮ ਵਿਚ ਵੜਨ ਦੇ ਬਾਅਦ ਮੁਲਜ਼ਮਾਂ ਨੇ ਕਾਲੇ ਰੰਗ ਦਾ ਸਪਰੇਅ ਕੈਮਰੇ ‘ਤੇ ਮਾਰਿਆ ਸੀ।

The post ਜਲੰਧਰ : ਚੋਰਾਂ ਨੇ SBI ਬੈਂਕ ਦੇ ATM ਨੂੰ ਬਣਾਇਆ ਨਿਸ਼ਾਨਾ, ਗੈਸ ਕਟਰ ਨਾਲ ATM ਨੂੰ ਉਖਾੜ ਹੋਏ ਫਰਾਰ appeared first on Daily Post Punjabi.



Previous Post Next Post

Contact Form