ਫਿਲੌਰ ਦੇ ਪਿੰਡ ਬੜਾ ਤੇ ਪਿੰਡ ਅੱਟੀ ਵਿਚਕਾਰ ਆਉਣ ਵਾਲੀ ਨਹਿਰ ਵਿਚੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਮਨਰਾਜ ਸਿੰਘ ਵਜੋਂ ਹੋਈ ਹੈ ਤੇ ਉਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮਨਰਾਜ ਬੀਤੀ ਰਾਤ ਬਾਈਕ ‘ਤੇ ਸਵਾਰ ਹੋ ਕੇ ਅੱਟੀ ਤੋਂ ਬੜਾ ਪਿੰਡ ਵਲ ਜਾ ਰਿਹਾ ਸੀ। ਰਸਤੇ ਚ ਉਸ ਦੀ ਇਕ ਅੱਖ ਦੀ ਨਜ਼ਰ ਘੱਟ ਹੋਣ ਕਾਰਨ ਉਸ ਦਾ ਮੋਟਰਸਾਈਕਲ ਨਹਿਰ ’ਤੇ ਬਣੀ ਪੁਲੀ ਨਾਲ ਜਾ ਟਕਰਾਇਆ ਅਤੇ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਪਿਆ।
ਇਹ ਵੀ ਪੜ੍ਹੋ : ‘ਆਪ’ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ, ਕਿਹਾ-‘ਦਿਲ ਭਾਰੀ ਪਰ ਮੈਂ ਸਿਆਸਤ ਛੱਡਣ ਦਾ ਲਿਆ ਫੈਸਲਾ’
ਪੁਲਿਸ ਨੂੰ ਜਿਵੇਂ ਹੀ ਘਟਨਾ ਬਾਰੇ ਸੂਚਨਾ ਮਿਲੀ ਉਹ ਮੌਕੇ ‘ਤੇ ਪਹੁੰਚੀ। ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਪੋਸਟਮਾਰਟਮ ਲਈ ਫਿਲੌਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਫਿਲੌਰ : ਨਹਿਰ ‘ਚ ਡਿਗਣ ਕਰਕੇ ਨੌਜਵਾਨ ਦੀ ਗਈ ਜਾਨ, ਅੱਖ ਦੀ ਨਜ਼ਰ ਘੱਟ ਹੋਣ ਕਰਕੇ ਵਾਪਰਿਆ ਹਾਦਸਾ appeared first on Daily Post Punjabi.

