ਸਾਬਕਾ CM ਭੁਪੇਸ਼ ਬਘੇਲ ਦੇ ਪੁੱਤ ‘ਤੇ ED ਦੀ ਕਾਰਵਾਈ, ਚੈਤੰਨਿਆ ਬਘੇਲ ਨੂੰ ਜਨਮਦਿਨ ਵਾਲੇ ਦਿਨ ਹੀ ਕੀਤਾ ਗ੍ਰਿਫਤਾਰ

ਛੱਤੀਸਗੜ੍ਹ ਦੇ ਭਿਲਾਈ ਵਿਚ ਈਡੀ ਨੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤ ਚੈਤੰਨਿਆ ਬਘੇਲ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਗ੍ਰਿਫਤਾਰੀ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਹੋਈ ਹੈ। ਹਾਲਾਂਕਿ ਅਧਿਕਾਰਕ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

ਈਡੀ ਨੇ ਚੈਤੰਨਿਆ ਬਘੇਲ ਨੂੰ ਰਾਏਪੁਰ ਦੀ ਸਪੈਸ਼ਲ ਕੋਰਟ ਵਿਚ ਪੇਸ਼ ਕੀਤਾ। ਈਡੀ ਨੇ ਕੋਰਟ ਤੋਂ ਚੈਤੰਨਿਆ ਦੀ 5 ਦਿਨ ਦੀ ਰਿਮਾਂਡ ਮੰਗੀ ਹੈ। ਕੋਰਟ ਵਿਚ ਭੁਪੇਲ਼ ਬਘੇਲ ਆਪਣੇ ਪੁੱਤ ਦੀ ਜ਼ਮਾਨਤ ਲਈ ਅਰਜ਼ੀ ਲਗਾਉਣਗੇ। ਕੋਰਟ ਵਿਚ ਭੁਪੇਸ਼ ਬਘੇਲ, ਚਰਨਦਾਸ ਮਹੰਤ, ਮੁਹੰਮਦ ਅਕਬਰ ਸਣੇ ਕਈ ਵੱਡੇ ਨੇਤਾ ਮੌਜੂਦ ਹਨ।

ਇਸ ਤੋਂ ਪਹਿਲਾਂ ਭੁਪੇਸ਼ ਬਘੇਲ ਨੇ X ‘ਤੇ ਪੋਸਟ ਕਰੇਕ ਲਿਖਿਆ-ED ਆ ਗਈ। ਅੱਜ ਵਿਧਾਨ ਸਭਾ ਸੈਸ਼ਨ ਦਾ ਅੰਤਿਮ ਦਿਨ ਹੈ। ਅਡਾਨੀ ਲਈ ਤਮਨਾਰ ਵਿਚ ਕੱਟੇ ਜਾ ਰਹੇ ਦਰੱਖਤਾਂ ਦਾ ਮੁੱਦਾ ਅੱਜ ਚੁੱਕਣਾ ਸੀ। ਭਿਲਾਈ ਨਿਵਾਸ ਵਿਚ ‘ਸਾਹਿਬ’ ਨੇ ED ਭੇਜ ਦਿੱਤੀ ਹੈ। ਵਿਧਾਨ ਸਭਾ ਜਾਂਦੇ ਸਮੇਂ ਬਘੇਲ ਨੇ ਕਿਹਾ ਕਿ ਪਿਛਲੀ ਵਾਰ ਮੇਰੇ ਜਨਮ ਦਿਨ ‘ਤੇ ਈਡੀ ਨੂੰ ਭੇਜਿਆ ਗਿਆ ਸੀ। ਇਸ ਵਾਰ ਮੇਰੇ ਪੁੱਤ ਦੇ ਜਨਮ ਦਿਨ ‘ਤੇ ਮੋਦੀ-ਸ਼ਾਹ ਨੇ ਆਪਣੇ ਮਾਲਕ ਨੂੰ ਖੁਸ਼ ਕਰਨ ਲਈ ਈਡੀ ਨੂੰ ਭੇਜਿਆ ਹੈ। ਭੁਪੇਸ਼ ਬਘੇਲ ਨਾ ਝੁਕੇਗਾ ਨਾ ਹੀ ਡਰੇਗਾ। ਅੱਜ ਵਿਧਾਨ ਸਭਾ ਵਿਚ ਅਡਾਨੀ ਦਾ ਮੁੱਦਾ ਉਠੇਗਾ, ਇਸ ਲਈ ED ਨੂੰ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਵੱਡਾ ਝ.ਟ.ਕਾ, ਸਰਕਾਰ ਨੇ ਰਿਹਾਇਸ਼ੀ ਤੇ ਕਮਰਸ਼ੀਅਲ ਪ੍ਰਾਪਰਟੀ ‘ਤੇ ਵਧਾਇਆ ਟੈਕਸ

ਦੱਸ ਦੇਈਏ ਕਿ ਛੱਤੀਸਗੜ੍ਹ ਸ਼ਰਾਬ ਘਪਲੇ ਮਾਮਲੇ ਵਿਚ ਈਡੀ ਜਾਂਚ ਕਰ ਰਹੀ ਹੈ। ED ਨੇ ACB ਵਿਚ FIR ਦਰਜ ਕੀਤੀ ਹੈ। ਦਰਜ ਐੱਫਆਈਆਰ ਵਿਚ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੀ ਗੱਲ ਕਹੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

The post ਸਾਬਕਾ CM ਭੁਪੇਸ਼ ਬਘੇਲ ਦੇ ਪੁੱਤ ‘ਤੇ ED ਦੀ ਕਾਰਵਾਈ, ਚੈਤੰਨਿਆ ਬਘੇਲ ਨੂੰ ਜਨਮਦਿਨ ਵਾਲੇ ਦਿਨ ਹੀ ਕੀਤਾ ਗ੍ਰਿਫਤਾਰ appeared first on Daily Post Punjabi.



source https://dailypost.in/news/latest-news/ed-action-against-2/
Previous Post Next Post

Contact Form