ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਨੂੰ ਮਿਲੀ ਧਮਕੀ ਦੇ ਮਾਮਲੇ ਵਿਚ ਹਾਈਕੋਰਟ ਵਿਚ ਸੁਣਵਾਈ ਹੋਈ ਹੈ ਤੇ ਇਸ ਸੁਣਵਾਈ ਵਿਚ ਹਾਈਕੋਰਟ ਵੱਲੋਂ ਸਖਤੀ ਦਿਖਾਈ ਗਈ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਹੈ।
ਇਸ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ ਇਕ ਡੀਡੀਆਰ ਕੱਟੀ ਗਈ ਹੈ ਜਿਸ ‘ਤੇ ਹਾਈਕੋਰਟ ਵੱਲੋਂ ਸਵਾਲ ਚੁੱਕੇ ਗਏ ਹਨ। ਹਾਈਕੋਰਟ ਨੇ ਕਿਹਾ ਕਿ ਕਿਉਂ ਨਾ ਇਹ ਮਾਮਲਾ ਕੇਂਦਰੀ ਜਾਂਚ ਏਜੰਸੀਆਂ ਨੂੰ ਸੌਂਪਿਆ ਜਾਵੇ। ਨਾਲ ਹੀ ਕੋਰਟ ਨੇ ਕਿਹਾ ਕਿ ਸਿਰਫ਼ ਧਮਕੀ ਦੇਣ ਦਾ ਮਾਮਲਾ ਕਿਉਂ ਦਰਜ ਹੋਇਆ। ਅਰਸ਼ਦੀਪ ਕਲੇਰ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ NIA ਨੂੰ ਇਸ ਵਿਚ ਪਾਰਟੀ ਬਣਾਉਣ ਲਈ ਐਪਲੀਕੇਸ਼ਨ ਲਗਾ ਰਹੇ ਹਾਂ ਤਾਂ ਜੋ ਉਨ੍ਹਾਂ ਵੱਲੋਂ ਜਾਂਚ ਕਰਵਾਈ ਜਾਵੇ। ਹਾਈਕੋਰਟ ਵੱਲੋਂ ਫਟਕਾਰ ਲਗਾਈ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਜਾਂਚ ਏਜੰਸੀ ਨੂੰ ਮਾਮਲਾ ਨਾ ਸੌਂਪਣ ਦਾ ਕਾਰਨ ਵੀ ਪੁੱਛਿਆ ਗਿਆ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਧਮਕੀ ਮਾਮਲੇ ‘ਚ ਸਾਫਟਵੇਅਰ ਇੰਜੀਨੀਅਰ ਕਾਬੂ, ਕਈ ਵੱਡੀਆਂ ਕੰਪਨੀਆਂ ‘ਚ ਕਰ ਚੁੱਕਾ ਕੰਮ
ਪੰਜਾਬ ਸਰਕਾਰ ਵੱਲੋਂ ਇਕ ਰਿਪਲਾਈ ਫਾਈਲ ਕੀਤਾ ਗਿਆ ਸੀ ਉਸ ਮਾਮਲੇ ਵਿਚ ਸੁਣਵਾਈ ਹੋਈ ਹੈ। ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ ਨੂੰ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿ ਹਾਈਕੋਰਟ ਵੱਲੋਂ ਕਿਹੜਾ ਰੁਖ਼ ਅਪਣਾਇਆ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਇਸ ਦਾ ਕੀ ਜਵਾਬ ਦਿੱਤਾ ਜਾਵੇਗਾ। ਇਕ ਮੰਡੀ ਬੋਰਡ ਦੇ ਇੰਜੀਨੀਅਰ ਵੱਲੋਂ ਧਮਕੀ ਦੇਣ ਦੇ ਇਲਜ਼ਾਮ ਲੱਗੇ ਸੀ ਤੇ ਉਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤੇ ਅਰਸ਼ਦੀਪ ਕਲੇਰ ਵੱਲੋਂ ਹਾਈਕੋਰਟ ਦਾ ਰੁਖ਼ ਕੀਤਾ ਗਿਆ ਤੇ ਹੁਣ ਇਕ ਵਾਰ ਫਿਰ ਤੋਂ ਇਸ ਮਾਮਲੇ ਵਿਚ ਅਹਿਮ ਸੁਣਵਾਈ ਹੋਈ ਹੈ। ਹਾਈਕੋਰਟ ਦੀ ਸਖ਼ਤੀ ਮਗਰੋਂ ਜਤਿੰਦਰ ਭੰਗੂ ਖਿਲਾਫ਼ DDR ਦਰਜ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
The post ਅਰਸ਼ਦੀਪ ਕਲੇਰ ਨੂੰ ਮਿਲੀ ਧਮਕੀ ਮਾਮਲੇ ‘ਚ ਹਾਈਕੋਰਟ ਸਖਤ, ਕਿਹਾ-‘ਕਿਉਂ ਨਾ ਮਾਮਲਾ ਕੇਂਦਰੀ ਜਾਂਚ ਏਜੰਸੀਆਂ ਨੂੰ ਸੌਂਪਿਆ ਜਾਵੇ’ appeared first on Daily Post Punjabi.

