ਖਾਣੇ ‘ਚ ਸ਼ਾਮਲ ਕਰੋ ਕੜ੍ਹੀ ਪੱਤਾ, ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਦਿੰਦੇ ਹਨ ਗਜ਼ਬ ਦੇ ਫਾਇਦੇ

ਕੜ੍ਹੀ ਪੱਤੇ ਦੀਆਂ ਖੁਸ਼ਬੂਦਾਰ ਪੱਤੀਆਂ ਖਾਣੇ ਦੇ ਸੁਆਦ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ। ਇਹ ਛੋਟੇ ਡੂੰਘੇ ਹਰੇ ਰੰਗ ਦੇ ਪੱਤੇ ਆਇਰਨ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਏ, ਬੀ, ਸੀ ਤੇ ਈ ਵਰਗੇ ਜ਼ਰੂਰੀ ਪੋਸ਼ਕ ਤੱਤਾਂ ਦੇ ਨਾਲ-ਨਾਲ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਪੱਤੀਆਂ ਦੇ ਬਹੁਤ ਸਾਰੇ ਫਾਇਦੇ ਹੋਣ ਦੇ ਬਾਵਜੂਦ ਵੀ ਕੁਝ ਲੋਕ ਇਸ ਨੂੰ ਖਾਣ ਤੋਂ ਕਤਰਾਉਂਦੇ ਹਨ। ਔਸ਼ਧੀ ਗੁਣਾ ਨਾਲ ਭਰਪੂਰ ਕੜ੍ਹੀ ਪੱਤੇ ਕਈ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੀਆਂ ਹਨ।

ਪਾਚਣ ਵਿਚ ਮਦਦਗਾਰ
ਕੜ੍ਹੀ ਪੱਤੇ ਵਿਚ ਪਾਚਕ ਇੰਜ਼ਾਇਮ ਹੁੰਦੇ ਹਨ ਜੋ ਖਾਣੇ ਨੂੰ ਤੋੜਨ ਤੇ ਪਾਚਣ ਵਿਚ ਸੁਧਾਰ ਕਰਨ ਵਿਚ ਮਦਦ ਕਰਦੇ ਹਨ। ਇਨ੍ਹਾਂ ਪੱਤਿਆਂ ਦੀ ਵਜ੍ਹਾ ਤੋਂ ਖਾਣੇ ਨੂੰ ਚੰਗੀ ਤਰ੍ਹਾਂ ਪਚਾਉਣ ਵਿਚ ਮਦਦ ਮਿਲਦੀ ਹੈ। ਪੱਤਿਆਂ ਵਿਚ ਮੌਜੂਦ ਗੁਣ ਕਬਜ਼ ਨੂੰ ਰੋਕਦੇ ਹਨ ।

ਭਾਰ ਘਟਾਉਣ ‘ਚ ਮਦਦਗਾਰ
ਕੜ੍ਹੀ ਪੱਤੇ ਸਰੀਰ ਤੋਂ ਫੈਟ ਤੇ ਟੌਕਸਿਨ ਬਾਹਰ ਕੱਢਣ ਵਿਚ ਮਦਦਗਾਰ ਹੁੰਦੇ ਹਨ ਜਿਸ ਨਾਲ ਭਾਰ ਘਟਾਉਣ ਵਿਚ ਮਦਦ ਮਿਲ ਸਕਦੀ ਹੈ। ਇਹ ਪੇਟ ਤੇ ਚਿਹਰੇ ਦੇ ਆਸ-ਪਾਸ ਜਮ੍ਹਾ ਚਰਬੀ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਇਹ ਪੱਤੇ ਕੋਲੈਸਟ੍ਰਾਲ ਦੇ ਲੈਵਲ ਨੂੰ ਕੰਟਰੋਲ ਰੱਖਣ ਵਿਚ ਮਦਦ ਕਰ ਸਕਦੇ ਹਨ ਜੋ ਭਾਰ ਘਟਾਉਣ ਦੇ ਟੀਚਿਆਂ ਲਈ ਫਾਇਦੇਮੰਦ ਹਨ।

ਹਾਰਟ ਹੈਲਥ
ਕੜ੍ਹੀ ਪੱਤੇ ਖਰਾਬ ਕੋਲੈਸਟ੍ਰਾਲ ਯਾਨੀ ਐੱਲਡੀਐੱਲ ਦੇ ਲੈਵਲ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ ਜੋ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਦਾ ਕਾਰਨ ਬਣਦੇ ਹਨ। ਇਹ ਪੱਤੇ ਬਲੱਡ ਫਲੋਅ ਵਿਚ ਸੁਧਾਰ ਕਰ ਸਕਦੇ ਹਨ ਤੇ ਦਿਲ ਦੇ ਕੰਮ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰ ਸਕਦੇ ਹਨ। ਕੜ੍ਹੀ ਪੱਤੇ ਦਾ ਅਰਕ ਕੋਲੈਸਟ੍ਰਾਲ ਤੇ ਟ੍ਰਾਈਗਿਲਸਰਾਈਡ ਦੇ ਲੈਵਲ ਨੂੰ ਘੱਟ ਕਰ ਸਕਦਾ ਹੈ ਜਿਸ ਨਾਲ ਹਾਰਟ ਹੈਲਥ ਬੂਸਟ ਕਰਨ ਵਿਚ ਮਦਦ ਮਿਲਦੀ ਹੈ।

ਇਮਿਊਨਿਟੀ ਹੁੰਦੀ ਹੈ ਬੂਸਟ
ਵਿਟਾਮਿਨ ਸੀ, ਐਲਕਲਾਇਡ ਤੇ ਫੇਨੋਲਿਕ ਨਾਲ ਭਰਪੂਰ ਕੜ੍ਹੀ ਪੱਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੇ ਹਨ। ਇਹ ਸਰੀਰ ਨੂੰ ਇੰਫੈਕਸ਼ਨ ਤੇ ਸੋਜਿਸ਼ ਤੋਂ ਬਚਾਉਂਦੇ ਹਨ।

ਅੱਖਾਂ ਦੀ ਹੈਲਥ ਵਿਚ ਸੁਧਾਰ
ਕੜ੍ਹੀ ਪੱਤੇ ਵਿਟਾਮਿਨ ਏ ਤੇ ਕੈਰੋਟੀਨਾਇਡ ਦਾ ਸਰੋਤ ਹਨ ਜੋ ਚੰਗੀ ਨਜ਼ਰ ਬਣਾਏ ਰੱਖਣ, ਮੋਤੀਆਬਿੰਦ ਤੇ ਉਮਰ ਨਾਲ ਸਬੰਧਤ ਅੱਖਾਂ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।

ਲੀਵਰ ਹੈਲਥ ਵਿਚ ਮਦਦਗਾਰ
ਕੜ੍ਹੀ ਪੱਤੇ ਲੀਵਰ ਨੂੰ ਆਕਸੀਡੇਟਿਵ ਤਣਾਅ ਤੇ ਟੌਕਸਿਨ ਦੇ ਜਮਾਵ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਇਹ ਲੀਵਰ ਦੇ ਕੰਮ ਨੂੰ ਬੜ੍ਹਾਵਾ ਦਿੰਦੇ ਹਨ ਤੇ ਟੌਕਸਿਨ ਨੂੰ ਸਰੀਰ ਤੋਂ ਬਾਹਰ ਕੱਢਣ ਵਿਚ ਮਦਦ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

The post ਖਾਣੇ ‘ਚ ਸ਼ਾਮਲ ਕਰੋ ਕੜ੍ਹੀ ਪੱਤਾ, ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਦਿੰਦੇ ਹਨ ਗਜ਼ਬ ਦੇ ਫਾਇਦੇ appeared first on Daily Post Punjabi.



source https://dailypost.in/news/health/add-curry-leaves-to/
Previous Post Next Post

Contact Form