ਲੁਧਿਆਣਾ ‘ਚ ਵੱਡੀ ਵਾਰਦਾਤ, ਗੋਲਗੱਪੇ ਖਾਣ ਗਏ ਨੌਜਵਾਨ ਦੀ ਭੇਤਭਰੇ ਹਲਾਤਾਂ ‘ਚ ਮਿਲੀ ਮ੍ਰਿਤਕ ਦੇਹ

ਲੁਧਿਆਣਾ ਵਿਚ ਇੱਕ ਵਾਰ ਫਿਰ ਵੱਡੀ ਵਾਰਦਾਤ ਸਾਹਮਮੇ ਆਈ ਹੈ। ਮੋਟਰਸਾਈਕਲ ‘ਤੇ ਦੋ ਨੌਜਵਾਨਾਂ ਵੱਲੋਂ ਮ੍ਰਿਤਕ ਦੇਹ ਸੁੱਟੀ ਗਈ ਹੈ। ਮ੍ਰਿਤਕ ਦੇਹ ਸੁੱਟਦੇ ਨੌਜਵਾਨ ਸੀਸੀਟੀਵੀ ਵਿਚ ਕੈਦ ਹੋ ਗਏ, ਇਸ ਦੀਆਂ ਹੈਰਾਨੀਜਨਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਤਸਵੀਰਾਂ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਦੋ ਮੋਟਰਸਾਈਕਲ ਸਵਾਰ ਇੱਕ ਜਗ੍ਹਾ ‘ਤੇ ਆ ਕੇ ਰੁਕਦੇ ਹਨ ਤੇ ਉਥੇ ਮ੍ਰਿਤਕ ਦੇਹ ਨੂੰ ਮੋਟਰ ਸਾਈਕਲ ਤੋਂ ਹੇਠਾਂ ਸੁੱਟ ਕੇ ਫਰਾਰ ਹੋ ਜਾਂਦੇ ਹਨ। ਪੁਲਿਸ ਨੇ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਥੇ ਇਹ ਨੌਜਵਾਨ ਮ੍ਰਿਤਕ ਦੇਹ ਸੁੱਟ ਕੇ ਗਏ ਹਨ ਇਹ ਕੋਈ ਸੁੰਨਸਾਨ ਇਲਾਕਾ ਨਹੀਂ ਸਗੋਂ ਲੋਕਾਂ ਦੀ ਆਵਾਜਾਈ ਵਾਲਾ ਇਲਾਕਾ ਹੈ। ਸੀਸੀਟੀਵੀ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਦੋਵੇਂ ਨੌਜਵਾਨ ਜਦੋਂ ਮ੍ਰਿਤਕ ਦੇਹ ਨੂੰ ਮੋਟਰ ਸਾਈਕਲ ਤੋਂ ਹੇਠਾਂ ਉਤਾਰ ਰਹੇ ਸਨ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਕੋਲੋਂ ਲੰਘ ਰਹੇ ਸਨ ਪਰ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਹੈ ਕਿ ਉਹ ਮ੍ਰਿਤਕ ਦੇਹ ਸੁੱਟ ਰਹੇ ਹਨ।

ਇਹ ਮਾਮਲਾ ਡਾਬਾ ਇਲਾਕੇ ਤੋਂ ਸਾਹਮਣੇ ਆਇਆ ਹੈ, ਇਸ ਨੌਜਵਾਨ ਦੀ ਪਛਾਣ ਪ੍ਰਦੀਪ ਤਿਵਾੜੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਇਹ ਨੌਜਵਾਨ ਗੋਲਗੱਪੇ ਖਾਣ ਲਈ ਘਰੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਇਸ ਮਗਰੋਂ ਤੜਕਸਾਰ ਭੇਤਭਰੇ ਹਲਾਤਾਂ ਵਿਚ ਉਸ ਦੀ ਮ੍ਰਿਤਕ ਦੇਹ ਮਿਲੀ, ਜਿਸ ਮਗਰੋਂ ਪਰਿਵਾਰ ਵੱਲੋਂ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਦੇ ਆਧਾਰ ‘ਤੇ ਇੱਕ ਨੌਜਵਾਨ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਨੌਜਵਾਨ ਦੀ ਮੌਤ ਕਿਵੇਂ ਹੋਈ, ਜਾਂ ਕਤਲ ਪਿੱਛੇ ਕੀ ਕਾਰਨ ਰਹੇ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ। ਮ੍ਰਿਤਕ ਦੇਹ ਸੁੱਟਣ ਵਾਲੇ ਉਸ ਦੇ ਦੋਸਤ ਸਨ ਜਾਂ ਕੋਈ ਹੋਰ, ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ‘ਕੋਈ ਦਿੱਕਤ ਨਹੀਂ…’ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਸੌਰਵ ਗਾਂਗੁਲੀ ਨੇ ਦਿੱਤਾ ਵੱਡਾ ਬਿਆਨ

ਦੱਸ ਦੇਈਏ ਕਿ ਇਸੇ ਤਰ੍ਹਾਂ ਦੀ ਇੱਕ ਵਾਰਦਾਤ ਹਾਲ ਹੀ ਵਿਚ ਵਾਪਰੀ ਸੀ ਜਦੋਂ ਆਰਤੀ ਚੌਂਕ ‘ਤੇ ਮੋਟਰਸਾਈਕਲ ‘ਤੇ ਬੋਰੀ ਵਿਚ ਇੱਕ ਮ੍ਰਿਤਕ ਦੇਹ ਸੁੱਟੀ ਗਈ ਸੀ, ਜਿਸ ਵਿਚ ਸਾਹਮਣੇ ਆਇਆ ਸੀ ਕਿ ਸੱਸ-ਸਹੁਰੇ ਵੱਲੋਂ ਆਪਣੀ ਨੂੰਹ ਨੂੰ ਮਾਰ ਕੇ ਸੁੱਟਿਆ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

The post ਲੁਧਿਆਣਾ ‘ਚ ਵੱਡੀ ਵਾਰਦਾਤ, ਗੋਲਗੱਪੇ ਖਾਣ ਗਏ ਨੌਜਵਾਨ ਦੀ ਭੇਤਭਰੇ ਹਲਾਤਾਂ ‘ਚ ਮਿਲੀ ਮ੍ਰਿਤਕ ਦੇਹ appeared first on Daily Post Punjabi.



Previous Post Next Post

Contact Form