ਟ੍ਰੈਵਲ ਏਜੰਟ ਦੀ ਠੱਗੀ ਨਾਲ ਟੁੱਟਿਆ ਵਿਦੇਸ਼ ਜਾਣ ਦਾ ਸੁਪਨਾ, ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ

ਇੱਕ ਪਾਸੇ ਜਿੱਥੇ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਦਾ ਸੁਨਹਿਰੀ ਭਵਿੱਖ ਦੇਖ ਕੇ ਵਿਦੇਸ਼ਾਂ ਵੱਲ ਨੂੰ ਭੱਜਦੀ ਜਾ ਰਹੀ ਹੈ, ਉੱਥੇ ਹੀ ਪੰਜਾਬ ਅੰਦਰ ਬੈਠੇ ਫਰਜ਼ੀ ਟ੍ਰੈਵਲ ਏਜੰਟ ਇਹਨਾਂ ਨੌਜਵਾਨਾਂ ਨੂੰ ਫਸਾ ਕੇ ਇਹਨਾਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਕਰ ਰਹੇ ਹਨ, ਮਾਮਲਾ ਅਜਨਾਲਾ ਦਾ ਹੈ ਜਿੱਥੋਂ ਦੇ 21 ਸਾਲਾਂ ਨੌਜਵਾਨ ਰਾਜਨ ਸਿੰਘ ਨੇ ਵਿਦੇਸ਼ ਜਾਣ ਲਈ ਘਰ ਗਹਿਣੇ ਪਾ ਕੇ 3 ਲੱਖ ਰੁਪਏ ਇਕੱਠੇ ਕਰਕੇ ਇਕ ਏਜੰਟ ਨੂੰ ਦਿੱਤੇ ਸਨ ਪਰ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਕੁਝ ਵੀ ਹੱਥ ਨਾ ਲੱਗਣ ‘ਤੇ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।

ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਵਿਦੇਸ਼ ਜਾਣ ਲਈ ਘਰ ਗਹਿਣੇ ਪਾ ਕੇ ਤਿੰਨ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਫਰਜ਼ੀ ਏਜੰਟ ਵੱਲੋਂ ਦੋ ਸਾਲ ਤੱਕ ਲਾਰਾ ਲਾ ਕੇ ਉਸ ਦਾ ਵਿਦੇਸ਼ ਭੇਜਣ ਦਾ ਕੋਈ ਹੀਲਾ ਨਹੀਂ ਕੀਤਾ ਤੇ ਪੈਸੇ ਮੰਗਣ ‘ਤੇ ਉਹ ਨਾ-ਨੁੱਕਰ ਕਰਦੇ ਰਹੇ।

ਉਹਨਾਂ ਦੱਸਿਆ ਕਿ ਉਹਨਾਂ 3 ਲੱਖ ਰੁਪਏ ਘਰ ਗਹਿਣੇ ਪਾ ਕੇ ਲਏ ਸਨ, ਜਿਸ ਦਾ ਵਿਆਜ ਹੁਣ ਤੱਕ ਚੁਕਾ ਰਹੇ ਹਨ। ਉਹਨਾਂ ਦੱਸਿਆ ਕਿ ਬੀਤੇ ਦਿਨੀ ਵੀ ਉਹ ਫਰਜ਼ੀ ਏਜੰਟ ਦੇ ਪਰਿਵਾਰ ਕੋਲੋਂ ਪੈਸੇ ਮੰਗਣ ਗਏ ਪਰ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ, ਜਿਸ ਤੋਂ ਦੁਖੀ ਹੋ ਕੇ ਰਾਜਨ ਨੇ ਖੁਦਕੁਸ਼ੀ ਕਰ ਲਈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ।

ਇਹ ਵੀ ਪੜ੍ਹੋ : ਵਾਇਰਲ ਵੀਡੀਓ ਮਗਰੋਂ ਪਾਇਲ ਮਲਿਕ ਨੂੰ ਧਾਰਮਿਕ ਸਜ਼ਾ, ਕਾਲੀ ਮਾਤਾ ਮੰਦਰ ‘ਚ 7 ਦਿਨ ਕਰੇਗੀ ਸਫਾਈ

ਇਸ ਸਬੰਧੀ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਮੁਖਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜੋ ਵੀ ਤੱਥ ਸਾਹਮਣੇ ਹੋਣਗੇ ਉਸਦਾ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ਵੀਡੀਓ ਲਈ ਕਲਿੱਕ ਕਰੋ -:

The post ਟ੍ਰੈਵਲ ਏਜੰਟ ਦੀ ਠੱਗੀ ਨਾਲ ਟੁੱਟਿਆ ਵਿਦੇਸ਼ ਜਾਣ ਦਾ ਸੁਪਨਾ, ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ appeared first on Daily Post Punjabi.



Previous Post Next Post

Contact Form