ਕੈਨੇਡਾ ਤੋਂ ਇੱਕ ਹੋਰ ਪੰਜਾਬੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵਿਨੀਪੈੱਗ ਸ਼ਹਿਰ ‘ਚ ਪਿੰਡ ਰਾਏਪੁਰ ਪੀਰ ਬਖਸ਼ ਦੇ ਰਹਿਣ ਵਾਲੇ ਦਵਿੰਦਰ ਸਿੰਘ ਦੀ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਕੈਨੇਡਾ ਦੀ ਇੱਕ ਝੀਲ ‘ਚੋਂ ਮਿਲੀ ਮਿਲੀ। ਦੱਸਿਆ ਜਾ ਰਿਹਾ ਹੈ ਕਿ 8 ਸਾਲ ਪਹਿਲਾਂ ਚੰਗੇ ਭਵਿੱਖ ਲਈ ਦਵਿੰਦਰ ਕੈਨੇਡਾ ਗਿਆ ਸੀ। ਬਹੁਤ ਹੀ ਸੁਪਨਿਆਂ ਨਾਲ ਪਰਿਵਾਰ ਨੇ ਬਹੁਤ ਸੁਪਨਿਆਂ ਨਾਲ ਆਪਣੇ ਪੁੱਤ ਨੂੰ ਵਿਦੇਸ਼ ਤੋਰਿਆ ਸੀ। ਇਸ ਖਬਰ ਨਾਲ ਪਰਿਵਾਰ ਡੂੰਘੇ ਸਦਮੇ ਵਿਚ ਹੈ। ਪਰਿਵਾਰ ਨੇ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਹੋਈ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਦਵਿੰਦਰ ਉਥੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰ ਰਿਹਾ ਸੀ। ਉਹ 8 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਸ ਦੇ ਪਿਤਾ ਦੀ 20 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਘਰ ਦਾ ਇਕਲੌਤਾ ਸਹਾਰਾ ਸੀ। ਘਰ ਵਿਚ ਹੁਣ ਉਸ ਦੇ ਪਿੱਛੋਂ ਉਸ ਦੀ ਮਾਂ ਤੇ ਦਾਦੀ ਹੀ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ 16 ਤਰੀਕ ਨੂੰ ਦਵਿੰਦਰ ਨਾਲ ਗੱਲ ਹੋਈ ਸੀ ਤੇ 22 ਤਰੀਕ ਨੂੰ ਇਹ ਮੰਦਭਾਗੀ ਖਬਰ ਆ ਗਈ। ਸਮਝ ਨਹੀਂ ਆ ਰਿਹਾ ਕਿ ਉਸ ਦੀ ਮੌਤ ਕਿਵੇਂ ਹੋਈ। ਉਨ੍ਹਾਂ ਸ਼ੱਕ ਪ੍ਰਗਟਾਇਆ ਹੈ ਕਿ ਉਸ ਨੂੰ ਮਾਰ ਕੇ ਝੀਲ ਵਿਚ ਸੁੱਟਿਆ ਗਿਆ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਖੰਨਾ : ਸੜਕ ‘ਤੇ ਖੜ੍ਹੇ ਖਰਾਬ ਟਰੱਕ ਨੂੰ ਧੱਕਾ ਲਗਾਉਂਦਿਆਂ ਵਿਅਕਤੀ ਨੂੰ ਲੱਗਿਆ ਕ.ਰੰ/ਟ, 1 ਦੀ ਮੌ.ਤ, 2 ਜ਼ਖਮੀ
ਦਵਿੰਦਰ ਦੀ ਮਾਤਾ ਨੇ ਕਿਹਾ ਕਿ ਉਹ ਇਥੋਂ ਛੁੱਟੀ ਕੱਟ ਕੇ ਹੱਸਦਾ-ਖੇਡਦਾ ਗਿਆ ਸੀ। ਉਸ ਨੂੰ ਉਥੇ ਰਹਿੰਦਿਆਂ 7-8 ਸਾਲ ਹੋ ਗਏ ਸਨ। ਮੌਤ ਤੋਂ ਦੋ ਦਿਨ ਪਹਿਲਾਂ ਵੀ ਉਸ ਨਾਲ ਗੱਲ ਹੋਈ ਤੇ ਉਸ ਨੇ ਕਿਹਾ ਕਿ ਉਹ ਕੰਮ ‘ਤੇ ਜਾ ਰਿਹਾ ਹੈ ਆ ਕੇ ਗੱਲ ਕਰੇਗਾ ਪਰ ਉਹ ਕੰਮ ‘ਤੇ ਪਹੁੰਚਿਆ ਹੀ ਨਹੀਂ। ਉਥੇ ਰਹਿੰਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਦੋ ਦਿਨ ਤੋਂ ਨਾ ਤੇ ਉਹ ਕੰਮ ‘ਤੇ ਪਹੁੰਚਿਆ ਹੈ ਤੇ ਨਾ ਹੀ ਘਰ ਫਿਰ ਕੱਲ੍ਹ ਉਨ੍ਹਾਂ ਦਾ ਫੋਨ ਆਇਆ ਕਿ ਨਹਿਰ ਵਿਚੋਂ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਹ ਐਮਾਜ਼ਾਨ ‘ਤੇ ਕੰਮ ਕਰਦਾ ਸੀ। ਪਰਿਵਾਰ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਇਥੇ ਰਹਿ ਕੇ ਗਿਆ ਸੀ। ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਨਾ ਹੀ ਉਹ ਕੋਈ ਨਸ਼ਾ ਕਰਦਾ ਸੀ। ਉਸ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਇਨਸਾਫ ਚਾਹੁੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:
The post ਕੈਨੇਡਾ ਦੇ ਵਿਨੀਪੈੱਗ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਮੌਤ, ਝੀਲ ‘ਚੋਂ ਮਿਲੀ ਮ੍ਰਿਤਕ ਦੇਹ appeared first on Daily Post Punjabi.