ਸੰਗਰੂਰ ਵਿੱਚ ਮਿਲਾਵਟੀ ਦੁੱਧ ਬਾਰੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਹ ਮਾਮਲਾ ਸੰਗਰੂਰ ਦੇ ਦਿੜਬਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਕੋਠੀ ਵਿਚ ਪਤੀ-ਪਤਨੀ ਨਕਲੀ ਵੇਰਕਾ ਦੁੱਧ ਵੇਚ ਰਹੇ ਸਨ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੇ ਇੱਕ ਸੂਚਨਾ ਮਿਲਣ ‘ਤੇ ਪੁਲਿਸ ਟੀਮ ਨਾਲ ਦਿੜਬਾ ਨੇੜੇ ਪਿੰਡ ਤਿਰੰਜੀਖੇੜਾ ਵਿੱਚ ਇੱਕ ਘਰ ‘ਤੇ ਛਾਪਾ ਮਾਰਿਆ। ਸਿਹਤ ਵਿਭਾਗ ਵੱਲੋਂ ਦੁੱਧ ਦੇ ਸੈਪਲ ਭਰ ਕੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਤੀ-ਪਤਨੀ ਵੇਰਕਾ ਦੁੱਧ ਅਤੇ ਡੇਅਰੀ ਦੁੱਧ ਲਿਆਉਂਦੇ ਸਨ ਅਤੇ ਉਸ ਵਿੱਚ ਰਿਫਾਇੰਡ ਅਤੇ ਕੈਮੀਕਲ ਮਿਲਾਉਂਦੇ ਸਨ। ਦੋਸ਼ੀਆਂ ਦੀ ਪਛਾਣ ਹਰਦੀਪ ਸਿੰਘ ਅਤੇ ਉਸ ਦੀ ਪਤਨੀ ਗੁਰਦੀਪ ਕੌਰ ਵਜੋਂ ਹੋਈ ਹੈ। ਦੋਵੇਂ ਪਤੀ-ਪਤਨੀ ਘਰ ਵਿੱਚ ਵੇਰਕਾ ਅਤੇ ਡੇਅਰੀ ਦੁੱਧ ਵਿੱਚ ਮਿਲਾਵਟ ਕਰਦੇ ਸਨ ਅਤੇ ਲੋਕਾਂ ਨੂੰ ਧੋਖੇ ਨਾਲ ਵੇਚਦੇ ਸਨ। ਛਾਪੇਮਾਰੀ ਦੌਰਾਨ, ਪੁਲਿਸ ਨੇ ਘਰ ਤੋਂ ਕੁਝ ਰਿਫਾਇੰਡ ਦੇ ਟੀਨ, ਕਾਸਟਿਕ ਸੋਡਾ, ਮਿਕਸਰ, ਪਲਾਸਟਿਕ ਦੇ ਡੱਬੇ, ਬਾਲਟੀਆਂ ਅਤੇ 50 ਕੁਇੰਟਲ ਨਕਲੀ ਦੁੱਧ ਬਰਾਮਦ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਅਧਿਕਾਰੀ ਨੇ ਦੱਸਿਆ ਕਿ ਸਟੇਸ਼ਨ ਇੰਚਾਰਜ ਨੂੰ ਫੋਨ ਆਇਆ ਸੀ ਤੇ ਤੁਰੰਤ ਇਥੇ ਟੀਮ ਸਮੇਤ ਪਹੁੰਚਣ ਲਈ ਕਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨਾਲ ਘਰ ਛਾਪਾ ਮਾਰਿਆ ਅਤੇ ਉਕਤ ਸਾਰੀ ਸਮੱਗਰੀ ਬਰਾਮਦ ਕੀਤੀ ਗਈ। ਪੁਲਿਸ ਨੇ ਦੋਵਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦੁੱਧ ਦੇ ਸੈਂਪਲ ਜਾਂਚ ਲਈ ਲੈਬ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਵੀ ਅਸਲੀ ਦੁੱਧ ਵਿੱਚ ਕੀਤੀ ਗਈ ਮਿਲਾਵਟ ਬਾਰੇ ਪਤਾ ਲੱਗੇਗਾ। ਰਿਪੋਰਟ ਆਉਣ ਤੋਂ ਬਾਅਦ ਹੀ ਇਹ ਵੀ ਪਤਾ ਲੱਗੇਗਾ ਕਿ ਪਤੀ-ਪਤਨੀ ਦੋਵੇਂ ਦੁੱਧ ਵਿੱਚ ਕਿੰਨੀ ਮਿਲਾਵਟ ਕਰਦੇ ਹਨ। ਸਿਹਤ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਹਰਦੀਪ ਸਿੰਘ ਵੇਰਕਾ ਸੁਸਾਇਟੀ ਦਾ ਸਕੱਤਰ ਵੀ ਹੈ ਤੇ ਰੋਜ਼ਾਨਾ 3000 ਲੀਟਰ ਵੇਰਕਾ ‘ਚ ਦੁੱਧ ਪਾਉਂਦਾ ਸੀ।
ਵੀਡੀਓ ਲਈ ਕਲਿੱਕ ਕਰੋ -:
The post ਤੀਂਵੀ-ਆਦਮੀ ਕੋਠੀ ‘ਚ ਵੇਚਦੇ ਸਨ ਨਕਲੀ ਦੁੱਧ, ਰੋਜ਼ਾਨਾ 3000 ਲੀਟਰ Verka ‘ਚ ਪਾਉਂਦਾ ਸੀ ਦੁੱਧ appeared first on Daily Post Punjabi.